12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਕਾਰ ਟਿੱਪਰ ਦੀ ਟੱਕਰ ’ਚ ਬਜ਼ੁਰਗ ਔਰਤ ਦੀ ਮੌਤ

ਫਿਲੌਰ, 11 ਸਤੰਬਰ (ਸਤਿੰਦਰ ਸ਼ਰਮਾ)-ਸਥਾਨਕ ਮੁੱਖ ਮਾਰਗ ’ਤੇ ਪਿੰਡ ਬੱਛੋਵਾਲ ਸਾਹਮਣੇ ਖੜੇ ਟਿੱਪਰ ’ਚ ਪਿਛਿਓਂ ਕਾਰ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਫਿਲੌਰ, 11 ਸਤੰਬਰ (ਸਤਿੰਦਰ ਸ਼ਰਮਾ)-ਸਥਾਨਕ ਮੁੱਖ ਮਾਰਗ ’ਤੇ ਪਿੰਡ ਬੱਛੋਵਾਲ ਸਾਹਮਣੇ ਖੜੇ ਟਿੱਪਰ ’ਚ ਪਿਛਿਓਂ ਕਾਰ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ. ਐਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬੱਛੋਵਾਲ ਦੇ ਸਾਹਮਣੇ ਮੁੱਖ ਮਾਰਗ ’ ਤੇ ਇਕ ਟਿੱਪਰ ਖੜ੍ਹਾ ਸੀ, ਜਿਸ ਦਾ ਡਰਾਈਵਰ ਟਿੱਪਰ ’ਚ ਪਾਣੀ ਪਾ ਰਿਹਾ ਸੀ, ਕਿ ਜਲੰਧਰ ਵਲੋਂ ਆਉਂਦੀ ਇਕ ਕਾਰ ਜਿਸ ਵਿਚ ਇਕ ਬਜ਼ੁਰਗ ਔਰਤ ਅਤੇ ਡਰਾਈਵਰ ਸਵਾਰ ਸਨ, ਟਿੱਪਰ ਦੇ ਪਿੱਛੇ ਟਕਰਾ ਗਈ, ਜਿਸ ਨਾਲ ਦੋਵੇਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਸਿਵਲ ਹਸਪਤਾਲ ਫਿਲੌਰ ਵਿਖੇ ਇਲਾਜ ਲਈ ਪਹੁੰਚਾਇਆ। ਇਸ ਸੰਬੰਧੀ ਥਾਣਾ ਫਿਲੌਰ ਦੇ ਐਸ. ਆਈ. ਧਰਮਿੰਦਰ ਨੇ ਦੱਸਿਆ ਕਿ ਜੋ ਬਜ਼ੁਰਗ ਔਰਤ ਸੀ, ਜਿਸ ਦੀ ਉਮਰ 70 ਸਾਲ ਦੇ ਕਰੀਬ ਲੱਗਦੀ ਹੈ, ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਡਰਾਈਵਰ ਤੋਂ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਸ਼ੇ ਵਿਚ ਲੱਗ ਰਿਹਾ ਹੈ, ਜਿਸ ਦਾ ਮੁਲਾਹਜਾ ਕਰਵਾਇਆ ਜਾ ਰਿਹਾ ਹੈ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਟਿੱਪਰ ਤੇ ਐਕਟਿਵਾ ਸਵਾਰ ਦੀ ਟੱਕਰ ’ਚ ਐਕਟਿਵਾ ਸਵਾਰ ਦੀ ਮੌਤ ਅਗਲੀ ਖ਼ਬਰ ਬਹਿਬਲ ਕਲਾਂ ਗੋਲੀਕਾਂਡ ਮਾਮਲੇ ’ਚ ‘ਸਿਟ’ ਅੱਗੇ ਪੇਸ਼ ਨਹੀਂ ਹੋਏ ਸੁਖਬੀਰ
Ad Position 24