04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮਿਸ਼ਨ ਕਲੀਨ ਪੰਜਾਬ ਤਹਿਤ ਪਵਨ ਕੁਮਾਰ ਟੀਨੂੰ ਨੇ ਸਫ਼ਾਈ ਮੁਹਿੰਮ ਦਾ ਲਿਆ ਜਾਇਜ਼ਾ

ਆਦਮਪੁਰ, 4 ਸਤੰਬਰ (ਰਮਨ ਦਵੇਸਰ) -ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਾਫ-ਸੁਥਰਾ ਤੇ ਵਾਤਾਵਰਨ ਪੱਖੋਂ ਬਿਹਤਰ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ ਨੇ ਅੱਜ ਹਲਕਾ ਆਦਮਪੁਰ ਵਿਖੇ ਚਲਾਈ ਜਾ ਰਹੀ ਸਫਾਈ ਮੁਹਿੰਮ ਦਾ ਜਾਇਜ਼ਾ ਲਿਆ। ਸਥਾਨਕ ਬੱਸ ਸਟੈਂਡ ਸਮੇਤ ਹੋਰ ਥਾਵਾਂ ’ਤੇ ਚੱਲ ਰਹੇ ਸਫਾਈ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ 29 ਅਗਸਤ ਤੋਂ ਸ਼ੁਰੂ ਹੋਈ ਇਸ 10 ਦਿਨਾਂ ਮੁਹਿੰਮ ਦਾ ਉਦੇਸ਼ ਖੱਲ੍ਹੇ ਵਿੱਚ ਕੂੜੇ ਦੇ ਢੇਰਾਂ ਵਾਲੀਆਂ ਥਾਵਾਂ (ਜੀ.

Ad Position 21
repet_subhas-goyals [Copy P29]
ਆਦਮਪੁਰ ਬੱਸ ਸਟੈਂਡ ’ਤੇ ਸਫ਼ਾਈ ਦਾ ਜਾਇਜ਼ਾ ਲੈਂਦੇ ਹੋਏ ਪਵਨ ਕੁਮਾਰ ਟੀਨੂੰ । ਤਸਵੀਰ- ਰਮਨ ਦਵੇਸਰ 05-09-2026
ਆਦਮਪੁਰ, 4 ਸਤੰਬਰ (ਰਮਨ ਦਵੇਸਰ) -ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਾਫ-ਸੁਥਰਾ ਤੇ ਵਾਤਾਵਰਨ ਪੱਖੋਂ ਬਿਹਤਰ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ ਨੇ ਅੱਜ ਹਲਕਾ ਆਦਮਪੁਰ ਵਿਖੇ ਚਲਾਈ ਜਾ ਰਹੀ ਸਫਾਈ ਮੁਹਿੰਮ ਦਾ ਜਾਇਜ਼ਾ ਲਿਆ। ਸਥਾਨਕ ਬੱਸ ਸਟੈਂਡ ਸਮੇਤ ਹੋਰ ਥਾਵਾਂ ’ਤੇ ਚੱਲ ਰਹੇ ਸਫਾਈ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ 29 ਅਗਸਤ ਤੋਂ ਸ਼ੁਰੂ ਹੋਈ ਇਸ 10 ਦਿਨਾਂ ਮੁਹਿੰਮ ਦਾ ਉਦੇਸ਼ ਖੱਲ੍ਹੇ ਵਿੱਚ ਕੂੜੇ ਦੇ ਢੇਰਾਂ ਵਾਲੀਆਂ ਥਾਵਾਂ (ਜੀ.ਵੀ.ਪੀ.) ਨੂੰ ਖਤਮ ਕਰਨਾ, ਉਨ੍ਹਾਂ ਨੂੰ ਦੁਬਾਰਾ ਬਣਨ ਤੋਂ ਰੋਕਣਾ ਅਤੇ ਲੋਕਾਂ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਫਾਈ ਸਿਰਫ਼ ਸਰਕਾਰ ਜਾਂ ਸਫਾਈ ਕਰਮੀਆਂ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਸਾਫ-ਸਫਾਈ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕਰਦਿਆਂ ਸੂਬਾ ਸਰਕਾਰ ਵੱਲੋਂ ਸ਼ਹਿਰਾਂ ਤੇ ਪਿੰਡਾਂ ਨੂੰ ਸਾਫ-ਸੁਥਰਾ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਸਹਿਯੋਗ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰੇਲੂ ਕੂੜੇ ਦਾ ਨਿਪਟਾਰਾ ਢੁੱਕਵੇਂ ਢੰਗ ਨਾਲ ਕਰਨ ਦੇ ਨਾਲ-ਨਾਲ ਕੂੜਾ-ਕਰਕਟ ਇਧਰ-ਉਧਰ ਅਤੇ ਖੁੱਲ੍ਹੇ ਵਿੱਚ ਨਾ ਸੁੱਟ ਕੇ ਸਫਾਈ ਕਰਮੀਆਂ ਦਾ ਸ਼ਹਿਰਾਂ ਨੂੰ ਸਾਫ਼-ਸੁਥਰਾ ਰੱਖਣ ਦੇ ਕਾਰਜਾਂ ਵਿੱਚ ਸਹਿਯੋਗ ਕੀਤਾ ਜਾਵੇ। ਇਸ ਮੌਕੇ ਨਗਰ ਕੌਂਸਲਰ ਚਰਨਜੀਤ ਸਿੰਘ ਸ਼ੇਰੀ, ਪਵਿੱਤਰ ਸਿੰਘ, ਦਵਿੰਦਰ ਸਿੰਘ ਸੂਰੀ, ਜੋਗਿੰਦਰ ਪਾਲ ਤੇ ਬਿਕਰਮ ਬੱਧਣ, ਕਾਰਜ ਸਾਧਕ ਅਫ਼ਸਰ ਰਾਜੀਵ ਓਬਰਾਏ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੀਰਤ ਸਿੰਘ ਨਿੱਝਰ, ਪੰਕਜ ਹਨੀ, ਰਾਕੇਸ਼ ਆਗਰਵਾਲ, ਤਨੁਜ, ਲਖਨ ਬਾਹਰੀ ਅਤੇ ਹੋਰ ਸਫਾਈ ਕਰਮੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹਰਮੇਸ਼ ਲਾਲ ਘੇੜਾ ਹਿਊਮਨ ਰਾਈਟਸ ਕੌਂਸਲ ਆਫ ਇੰਡੀਆ (ਐਜੂਕੇਸ਼ਨ ਪ੍ਰੋਟੈਕਸ਼ਨ ਵਿੰਗ) ਦੇ ਪੰਜਾਬ ਪ੍ਰਧਾਨ ਬਣੇ ਅਗਲੀ ਖ਼ਬਰ ਮਦਰਜ਼ ਪ੍ਰਾਈਡ ਸਕੂਲ ਦੇ ਕੈਡਿਟਸ ਵਲੋਂ ਐੱਨ. ਸੀ. ਸੀ. ਆਰਮਡ ਯੂਨਿਟ ਦਾ ਦੌਰਾ
Ad Position 24