05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਐਮ.ਆਰ. ਇੰਟਰਨੈਸ਼ਨਲ ਸਕੂਲ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਆਦਮਪੁਰ, 4 ਸਤੰਬਰ (ਰਮਨ ਦਵੇਸਰ)-ਐਮ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਆਦਮਪੁਰ, 4 ਸਤੰਬਰ (ਰਮਨ ਦਵੇਸਰ)-ਐਮ.ਆਰ. ਇੰਟਰਨੈਸ਼ਨਲ ਸਕੂਲ, ਆਦਮਪੁਰ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਪ੍ਰੀ-ਨਰਸਰੀ ਤੋਂ ਕਲਾਸ ਪਹਿਲੀ ਤੱਕ ਦੇ ਵਿਦਿਆਰਥੀ ਸ੍ਰੀ ਕ੍ਰਿਸ਼ਨ ਅਤੇ ਰਾਧਾ ਦੀ ਮਨਮੋਹਕ ਵੇਸ਼ਭੂਸ਼ਾ ਵਿੱਚ ਸਕੂਲ ਪਹੁੰਚੇ ਅਤੇ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ। ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਸਕੂਲ ਦੀ ਡਾਇਰੈਕਟਰ ਡਾ. ਸਿਮਮੀ ਟੰਡਨ ਅਤੇ ਸਕੂਲ ਦੇ ਪ੍ਰੈਜ਼ੀਡੈਂਟ ਡਾ. ਆਸ਼ਿਸ਼ ਟੰਡਨ ਦੀ ਵਿਸ਼ੇਸ਼ ਮੌਜੂਦਗੀ ਰਹੀ। ਪ੍ਰੋਗਰਾਮ ਦਾ ਮੰਚ ਸੰਚਾਲਨ ਮੈਡਮ ਵਾਸੂ, ਪ੍ਰਿੰਸੀਪਲ, ਐਮ.ਐਮ.ਆਰ. ਲਿਟਲ ਹਾਰਟਸ, ਜੰਡੂ ਸਿੰਘਾ ਨੇ ਕੀਤਾ । ਐਮ.ਆਰ. ਲਿਟਲ ਹਾਰਟਸ, ਜੰਡੂ ਸਿੰਘਾ ਅਤੇ ਐਲ.ਪੀ.ਯੂ. ਕੈਂਪਸ ਦੇ ਨੰਨ੍ਹੇ ਬੱਚਿਆਂ ਨੇ ਕ੍ਰਿਸ਼ਨ-ਰਾਧਾ ਦੀ ਵੇਸ਼ਭੂਸ਼ਾ ਵਿੱਚ ਆਕਰਸ਼ਕ ਰੈਂਪ ਵਾਕ ਪੇਸ਼ ਕੀਤੀ। ਸਾਤਵਿਕ ਅਤੇ ਪ੍ਰਿਸ਼ਾ ਨੇ ਗੀਤ ਪੇਸ਼ ਕੀਤਾ, ਮੈਡਮ ਰਾਧਿਕਾ ਨੇ ਇਕ ਪੇਸ਼ਕਾਰੀ ਦਿੱਤੀ ਅਤੇ ਕਲਾਸ ਪਹਿਲੀ ਅਤੇ ਦੂਜੀ ਦੇ ਵਿਦਿਆਰਥੀਆਂ ਨੇ ਸਮੂਹਿਕ ਗੀਤ ਪੇਸ਼ ਕੀਤਾ। ਇਸ ਮੌਕੇ ਮੈਡਮ ਸੋਨੀਆ ਵਿਰਦੀ, ਰੇਡੀਓ ਸਿਟੀ ਐਫ.ਐਮ. ਦੇ ਆਰ.ਜੇ. ਸੈਂਡੀ, ਅਚੀਵਰਜ਼ ਅਕੈਡਮੀ ਤੋਂ ਮੈਡਮ ਨੀਨਾ ਰਾਹੁਲ ਗੁਪਤਾ ਅਤੇ ਰਾਹੁਲ ਗੁਪਤਾ ਜੀ, ਰੇਡੀਓ ਸਿਟੀ ਐਫ.ਐਮ. ਦੇ ਮੈਂਬਰ, ਮੈਡਮ ਗੀਤਿਕਾ ਚੱਢਾ ਅਤੇ ਤਜਿੰਦਰ ਸਿੰਘ ਮੌਜੂਦ ਰਹੇ। ਸਮਾਰੋਹ ਦਾ ਮੁੱਖ ਆਕਰਸ਼ਣ ਦਹੀਂ ਹਾਂਡੀ ਰਿਹਾ। ਆਰ.ਜੇ. ਸੈਂਡੀ ਨੇ ਕਾਰਟੂਨ ਦੀਆਂ ਆਵਾਜ਼ਾਂ ਨਾਲ ਬੱਚਿਆਂ ਦਾ ਖੂਬ ਮਨੋਰੰਜਨ ਕੀਤਾ। ਸਕੂਲ ਦੇ ਪ੍ਰੈਜ਼ੀਡੈਂਟ ਡਾ. ਆਸ਼ਿਸ਼ ਟੰਡਨ ਨੇ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੀ ਮਹੱਤਤਾ ’ਤੇ ਚਾਨਣਾ ਪਾਇਆ। ਸਕੂਲ ਨੇ ਸਾਰੇ ਮਹਿਮਾਨਾਂ, ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬਜੂਹਾ ਖੁਰਦ ਦੇ ਅਧਿਆਪਕ ਵਰਿੰਦਰਵੀਰ ਸਿੰਘ ਦੀ ਸਟੇਟ ਅਧਿਆਪਕ ਐਵਾਰਡ ਲਈ ਚੋਣ ਅਗਲੀ ਖ਼ਬਰ ਦੂਨ ਵਰਲਡ ਸਕੂਲ ਮਲਸੀਆਂ ’ਚ ਜਨਮ ਅਸ਼ਟਮੀ ਮਨਾਈ
Ad Position 24