26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਗੱਡੀਆਂ ਦੀ ਆਪਸੀ ਟੱਕਰ ਤੋਂ ਬਾਅਦ ਚੇਅਰਮੈਨ ਦੀ ਸਰਕਾਰੀ ਗੱਡੀ ਦੁਕਾਨ ’ ਚ ਵੱਜੀ , ਮਸਾਂ ਬਚਿਆ ਮਾਲਕ

ਜਲੰਧਰ, 25 ਅਗਸਤ (ਜਤਿੰਦਰ ਪੰਮੀ)–ਮਾਡਲ ਟਾਊਨ ਇਲਾਕੇ ’ਚ ਮੰਗਲਵਾਰ ਸਵੇਰੇ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਮਾਤਾ ਰਾਣੀ ਚੌਕ ਨੇੜੇ ਗਲਤ ਢੰਗ ਨਾਲ ਮੋੜੀ ਗਈ ਗੱਡੀ ਇਕ ਹੋਰ ਕਾਰ ਨਾਲ ਵੱਜਣ ਕਾਰਨ ਬੇਕਾਬੂ ਹੋ ਕੇ ਮਠਿਆਈਆਂ ਦੀ ਦੁਕਾਨ ’ਚ ਜਾ ਵੱਜੀ। ਇਸ ਦੌਰਾਨ ਦੁਕਾਨ ਦਾ ਮਾਲਕ ਬਾਹਰ ਖੜ੍ਹਾ ਸੀ, ਜੋ ਕਿ ਗੱਡੀ ਦੀ ਲਪੇਟ ਵਿੱਚ ਆ ਗਿਆ, ਜਿਸ ਨੂੰ ਕਾਫੀ ਸੱਟਾਂ ਲੱਗੀਆਂ ਪਰ ਖੁਸ਼ਕਿਸਮਤੀ ਨਾਲ ਜਾਨੀ ਬਚਾਅ ਹੋ ਗਿਆ।

Ad Position 21
No active advertisement
ਅਜੀਤ ਡੈਸਕ 26-08-2026

ਜਲੰਧਰ, 25 ਅਗਸਤ (ਜਤਿੰਦਰ ਪੰਮੀ)–ਮਾਡਲ ਟਾਊਨ ਇਲਾਕੇ ’ਚ ਮੰਗਲਵਾਰ ਸਵੇਰੇ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਮਾਤਾ ਰਾਣੀ ਚੌਕ ਨੇੜੇ ਗਲਤ ਢੰਗ ਨਾਲ ਮੋੜੀ ਗਈ ਗੱਡੀ ਇਕ ਹੋਰ ਕਾਰ ਨਾਲ ਵੱਜਣ ਕਾਰਨ ਬੇਕਾਬੂ ਹੋ ਕੇ ਮਠਿਆਈਆਂ ਦੀ ਦੁਕਾਨ ’ਚ ਜਾ ਵੱਜੀ। ਇਸ ਦੌਰਾਨ ਦੁਕਾਨ ਦਾ ਮਾਲਕ ਬਾਹਰ ਖੜ੍ਹਾ ਸੀ, ਜੋ ਕਿ ਗੱਡੀ ਦੀ ਲਪੇਟ ਵਿੱਚ ਆ ਗਿਆ, ਜਿਸ ਨੂੰ ਕਾਫੀ ਸੱਟਾਂ ਲੱਗੀਆਂ ਪਰ ਖੁਸ਼ਕਿਸਮਤੀ ਨਾਲ ਜਾਨੀ ਬਚਾਅ ਹੋ ਗਿਆ। ਇਸ ਹਾਦਸੇ ਉਪਰੰਤ ਪੁਲਿਸ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ। ਬੀਕਾਨੇਰ ਮਿਸ਼ਠਾਨ ਭੰਡਾਰ ਦੇ ਮਾਲਕ ਅਖੇ ਸਿੰਘ ਦੇ ਪੁੱਤਰ ਪੰਕਤ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਦੁਕਾਨ ’ਚ ਵੱਜੀ ਗੱਡੀ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਚੇਅਰਮੈਨ ਦੀ ਸੀ, ਜਿਸ ਨੂੰ ਉਸ ਦਾ ਗੰਨਮੈਨ ਚਲਾ ਰਿਹਾ ਸੀ। ਉਸ ਨੇ ਬਿਨਾਂ ਪਿੱਛੇ ਦੇਖੇ ਤੇ ਇੰਡੀਕੇਟਰ ਲਾਉਣ ਦੀ ਥਾਂ ਲਾਪ੍ਰਵਾਹੀ ਨਾਲ ਗੱਡੀ ਉਨ੍ਹਾਂ ਦੀ ਦੁਕਾਨ ਵੱਲ ਮੋੜ ਦਿੱਤੀ, ਜਿਸ ਕਾਰਨ ਪਿੱਛੋਂ ਆ ਰਹੀ ਇਕ ਹੋਰ ਕਾਰ ਉਸ ਦੇ ਅਗਲੇ ਹਿੱਸੇ ਨਾਲ ਟਕਰਾ ਕੇ ਲੰਘ ਗਈ। ਹਾਦਸੇ ਦੌਰਾਨ ਜਿੱਥੇ ਦੁਕਾਨ ਦਾ ਕਾਫੀ ਨੁਕਸਾਨ ਹੋਇਆ, ਉਥੇ ਦੋਵੇਂ ਗੱਡੀਆਂ ਵੀ ਨੁਕਸਾਨੀਆਂ ਗਈਆਂ। ਇਸ ਦੇ ਨਾਲ ਹੀ ਉਥੇ ਖੜ੍ਹੀ ਐਕਟਿਵਾ ਵੀ ਨੁਕਸਾਨੀ ਗਈ ਅਤੇ ਕੁਝ ਵਿਅਕਤੀਆਂ ਨੇ ਭੱਜ ਕੇ ਮਸਾਂ ਜਾਨ ਬਚਾਈ। ਹਾਦਸੇ ਉਪਰੰਤ ਆਸ-ਪਾਸ ਤੇ ਬਾਜ਼ਾਰ ਦੇ ਵੱਡੀ ਗਿਣਤੀ ਲੋਕ ਇਕੱਤਰ ਹੋ ਗਏ। ਪੰਕਜ ਸਿੰਘ ਨੇ ਕਿਹਾ ਕਿ ਜਦੋਂ ਉਨ੍ਵ੍ਹਾਂ ਨੇ ਹਾਦਸੇ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਨੂੰ ਦਿੱਤੀ ਤਾਂ ਮੌਕੇ ’ਤੇ ਪੁੱਜੇ ਪੁਲਿਸ ਅਫਸਰ ਤੇ ਥਾਣੇ ਦੇ ਅਧਿਕਾਰੀ ਨੇ ਲਾਪ੍ਰਵਾਹੀ ਵਾਲਾ ਵਤੀਰਾ ਅਪਣਾਉਂਦਿਆਂ ਦੁਰਵਿਹਾਰ ਕੀਤਾ। ਪੰਕਜ ਨੇ ਦੱਸਿਆ ਕਿ ਪੁਲਿਸ ਅਫਸਰਾਂ ਦਾ ਉਸ ਦੇ ਪਿਤਾ ਬਾਰੇ ਕਹਿਣਾ ਸੀ ਕਿ ‘ਕੋਈ ਮਰਿਆ ਤਾਂ ਨਹੀਂ’, ਇਸ ਲਈ ਸਰਕਾਰੀ ਗੱਡੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਸਕਦੇ। ਹਾਲਾਂਕਿ ਦੇਰ ਸ਼ਾਮ ਜਦੋਂ ਇਸ ਮਾਮਲੇ ਸੰਬੰਧੀ ਪੁਲਿਸ ਤੇ ਦੁਕਾਨ ਮਾਲਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਹਾਲਾਂਕਿ ਦੁਕਾਨ ਮਾਲਕ ਦੇ ਮੁਲਾਜ਼ਮ ਨੇ ਫੋਨ ’ਤੇ ਏਨਾ ਹੀ ਦੱਸਿਆ ਕਿ ਦੋਵਾਂ ਗੱਡੀਆਂ ਵਾਲਿਆਂ ਦਾ ਸਮਝੌਤਾ ਹੋ ਗਿਆ ਹੈ। ਜਦੋਂ ਦੁਕਾਨ ਦੇ ਨੁਕਸਾਨ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਮਾਲਕ ਬਾਹਰ ਹਨ। ਓਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨੀਕ ਸਿੰਘ ਲੱਕੀ ਰੰਧਾਵਾ ਨਾਲ ਉਕਤ ਮਾਮਲੇ ਬਾਰੇ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਹ ਕਿਸੇ ਜ਼ਰੂਰੀ ਕੰਮ ’ਚ ਰੁਝੇ ਹੋਏ ਸਨ ਪਰ ਪੁਲਿਸ ਨੇ ਸਾਰੀਆਂ ਧਿਰਾਂ ਨੂੰ ਬੁਲਾ ਕੇ ਰਾਜ਼ੀਨਾਮਾ ਕਰਵਾ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ ਹੰਗਾਮਾ-ਕੌਂਸਲਰਾਂ ਨੇ ਪਾੜੀਆਂ ਏਜੰਡੇ ਦੀਆਂ ਕਾਪੀਆਂ ਅਗਲੀ ਖ਼ਬਰ ਜਸ਼ਨ ਏ ਈਦ ਮਿਲਾਦ-ਉਨ-ਨਬੀ ਸੰਬੰਧੀ ਸ਼ੋਭਾ ਯਾਤਰਾ ਅੱਜ
Ad Position 24