ਰੋਟਰੀ ਕਲੱਬ ਗੁਰਾਇਆ ਵਲੋਂ ਸਾਵਣ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ
ਗੁਰਾਇਆ, 8 ਅਗਸਤ (ਬਲਵਿੰਦਰ ਸਿੰਘ)-ਰੋਟਰੀ ਕਲੱਬ ਗੁਰਾਇਆ ਵਲੋਂ ਪੰਜਾਬੀ ਸਾਹਿਤ ਸਭਾ ਗੁਰਾਇਆ ਦੇ ਸਹਿਯੋਗ ਨਾਲ ਪਹਿਲਾਂ ਸਾਵਣ ਕਵੀ ਦਰਬਾਰ ਇੱਥੇ ਰੋਟਰੀ ਭਵਨ ਵਿਖੇ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ ਇਲਾਕੇ ਭਰ ਤੋਂ ਕਵੀਆਂ ਨੇ ਹਾਜ਼ਰੀ ਭਰੀ।
ਗੁਰਾਇਆ, 8 ਅਗਸਤ (ਬਲਵਿੰਦਰ ਸਿੰਘ)-ਰੋਟਰੀ ਕਲੱਬ ਗੁਰਾਇਆ ਵਲੋਂ ਪੰਜਾਬੀ ਸਾਹਿਤ ਸਭਾ ਗੁਰਾਇਆ ਦੇ ਸਹਿਯੋਗ ਨਾਲ ਪਹਿਲਾਂ ਸਾਵਣ ਕਵੀ ਦਰਬਾਰ ਇੱਥੇ ਰੋਟਰੀ ਭਵਨ ਵਿਖੇ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ ਇਲਾਕੇ ਭਰ ਤੋਂ ਕਵੀਆਂ ਨੇ ਹਾਜ਼ਰੀ ਭਰੀ। ਰੋਟਰੀ ਕਲੱਬ ਗੁਰਾਇਆ ਦੇ ਪ੍ਰਧਾਨ ਰਮੇਸ਼ ਚੰਦਰ, ਹਰਜੀਵਨ ਜੈਨ, ਰਕੇਸ਼ ਦੁੱਗਲ,ਪੀ.ਐੱਸ. ਢਿੱਲੋਂ, ਜਸਵੰਤ ਰਾਏ ਪੰਮਾ,ਨਰਿੰਦਰ ਬਾਹੜਾ,ਰਣਜੀਤ ਸਿੰਘ ਸਿਆਣ,ਸੰਜੀਵਨ ਭਨੋਟ ਅਤੇ ਹੋਰਨਾਂ ਨੇ ਮੁੱਖ ਮਹਿਮਾਨ ਦਾਰਾ ਸਿੰਘ ਬੋਪਾਰਾਏ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆ,ਬਲਜਿੰਦਰ ਕਾਲਾ ਵਿਸ਼ੇਸ਼ ਮਹਿਮਾਨ ਦਾ ਸਵਾਗਤ ਕੀਤਾ। ਰੋਟਰੀ ਕਲੱਬ ਗੁਰਾਇਆ ਵਲੋਂ ਐਲਾਨ ਕੀਤਾ ਗਿਆ ਕਿ ਹਰ ਸਾਲ ਸਾਵਣ ਮਹੀਨੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਜਾ ਜਾਵੇਗਾ। ਇਸ ਮੌਕੇ ਦਿਲਬਹਾਰ ਸ਼ੌਕਤ, ਗੁਰਦਿਆਲ ਸਿੰਘ ਮੁਠੱਡਾ, ਬਲਦੇਵ ਰਾਜ ਕੋਮਲ, ਅਸ਼ਵਨੀ ਅਣਜਾਣ, ਸੋਹਣ ਸਿੰਘ ਭਿੰਡਰ, ਨਿਰਮਲ ਸਿੰਘ ਬਲ, ਬਲਕਾਰ ਕਟਾਰੀਆ,ਸੋਢੀ ਸੱਤੋਵਾਲੀਆ, ਲਾਲੀ ਕਰਤਾਰਪੁਰੀ,ਮਨਜੀਤ ਮਿੱਤਰ,ਚਰਨਜੀਤ ਅੱਟਾ, ਦਲਜੀਤ ਮਹਿੰਮੀ, ਅਮਰੀਕ ਸਿੰਘ ਮਦਹੋਸ਼,ਲਸ਼ਕਰ ਸਰਗੂੰਦੀ,ਸੁਖਦੇਵ ਨਿਰਮੋਹੀ,ਰਿਖੀ ਰੰਧਾਵਾ, ਗੱਗੀ ਸ਼ਾਹਪੁਰ,ਸੰਜੀਵਨ ਦੱਤ ਭਨੋਟ ਅਤੇ ਹੋਰਨਾਂ ਨੇ ਆਪਣੀਆਂ ਕਵਿਤਾਵਾਂ ,ਗੀਤ ਪੇਸ਼ ਕਰਕੇ ਵਾਹਵਾ ਖੱਟੀ। ਰੋਟਰੀ ਕਲੱਬ ਵਲੋਂ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਸ਼ੋਕ ਅਰੋੜਾ,ਜਸਵੀਰ ਸਿੰਘ, ਨਵਦੀਪ ਬੜਾ ਪਿੰਡ ਅਤੇ ਹੋਰ ਹਾਜ਼ਰ ਸਨ। ਮੰਚ ਸੰਚਾਲਨ ਕਵੀ ਸੋਹਣ ਸਿੰਘ ਭਿੰਡਰ ਵਲੋਂ ਕੀਤਾ ਗਿਆ।