08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਫਿਲੌਰ ’ਚ ‘ਆਪ’ ਨੂੰ ਸਿਆਸੀ ਝਟਕਾ ਪੰਚ ਸਰਪੰਚ ਤੇ ਹੋਰ ਅਹੁਦੇਦਾਰ ਨੇ ਛੱਡੀ ਪਾਰਟੀ, ਬਸਪਾ ’ਚ ਹੋਏ ਸ਼ਾਮਿਲ

ਫਿਲੌਰ, 7 ਅਗਸਤ (ਵਿਪਨ ਗੈਰੀ)-ਹਲਕਾ ਫਿਲੌਰ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਜਬਰਦਸਤ ਸਿਆਸੀ ਝਟਕਾ ਲੱਗਾ, ਜਦੋਂ ‘ਆਪ’ ਦੇ ਬਲਾਕ ਪ੍ਰਧਾਨ ਰਹੇ ਪ੍ਰੋਫੈਸਰ ਕ੍ਰਾਂਤੀ ਕੁਮਾਰ ਅਤੇ ਪਿੰਡ ਕੁਤਬੇਵਾਲ ਦੇ ਮੌਜੂਦਾ ਸਰਪੰਚ ਸ਼੍ਰੀਮਤੀ ਲਵਦੀਪ ਕੌਰ ਆਪਣੀ ਪੂਰੀ ਪੰਚਾਇਤ ਅਤੇ ਹੋਰ ਸਾਥੀਆਂ ਸਮੇਤ ‘ਆਪ’ ਦਾ ਪੱਲਾ ਛੱਡ ਕੇ ਬਹੁਜਨ ਸਮਾਜ ਪਾਰਟੀ (ਬਸਪਾ) ਵਿੱਚ ਸ਼ਾਮਲ ਹੋ ਗਏ। ਬਸਪਾ ਦੇ ਸੂਬਾ ਪ੍ਰਧਾਨ ਡਾ.

Ad Position 21
No active advertisement
ਅਜੀਤ ਡੈਸਕ 08-08-2026
ਫਿਲੌਰ, 7 ਅਗਸਤ (ਵਿਪਨ ਗੈਰੀ)-ਹਲਕਾ ਫਿਲੌਰ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਜਬਰਦਸਤ ਸਿਆਸੀ ਝਟਕਾ ਲੱਗਾ, ਜਦੋਂ ‘ਆਪ’ ਦੇ ਬਲਾਕ ਪ੍ਰਧਾਨ ਰਹੇ ਪ੍ਰੋਫੈਸਰ ਕ੍ਰਾਂਤੀ ਕੁਮਾਰ ਅਤੇ ਪਿੰਡ ਕੁਤਬੇਵਾਲ ਦੇ ਮੌਜੂਦਾ ਸਰਪੰਚ ਸ਼੍ਰੀਮਤੀ ਲਵਦੀਪ ਕੌਰ ਆਪਣੀ ਪੂਰੀ ਪੰਚਾਇਤ ਅਤੇ ਹੋਰ ਸਾਥੀਆਂ ਸਮੇਤ ‘ਆਪ’ ਦਾ ਪੱਲਾ ਛੱਡ ਕੇ ਬਹੁਜਨ ਸਮਾਜ ਪਾਰਟੀ (ਬਸਪਾ) ਵਿੱਚ ਸ਼ਾਮਲ ਹੋ ਗਏ। ਬਸਪਾ ਦੇ ਸੂਬਾ ਪ੍ਰਧਾਨ ਡਾ.ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਸ਼ਾਮਲ ਹੋਏ ਸਾਰੇ ਆਗੂਆਂ ਅਤੇ ਪੰਚਾਇਤ ਮੈਂਬਰਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ ਗਿਆ।ਬਸਪਾ ਵਿੱਚ ਸ਼ਾਮਲ ਹੋਣ ਵਾਲੀਆਂ ਮੁੱਖ ਸ਼ਖਸੀਅਤਾਂ ਵਿੱਚ ਪ੍ਰੋ.ਕ੍ਰਾਂਤੀ ਕੁਮਾਰ (ਸਾਬਕਾ ਬਲਾਕ ਪ੍ਰਧਾਨ), ਸ਼੍ਰੀਮਤੀ ਲਵਦੀਪ ਕੌਰ (ਮੌਜੂਦਾ ਸਰਪੰਚ), ਸੋਹਣ ਲਾਲ (ਸਾਬਕਾ ਸਰਪੰਚ), ਸੁਖਵਿੰਦਰ ਸਿੰਘ (ਪੰਚ), ਰਛਪਾਲ ਸਿੰਘ (ਪੰਚ), ਲੈਹਂਬਰ ਰਾਮ, ਸੱਤਪਾਲ, ਵਿਜੇ ਕੁਮਾਰ, ਪਰਮਜੀਤ ਪੰਮੀ, ਹਰਬੰਸ ਲਾਲ, ਸਤਪਾਲ ਅਤੇ ਬੂਟਾ ਰਾਮ ਆਦਿ ਵਿਸ਼ੇਸ਼ ਤੌਰ ‘ਤੇ ਸ਼ਾਮਲ ਹਨ।ਇਸ ਮੌਕੇ ਡਾ.ਕਰੀਮਪੁਰੀ ਨੇ ‘ਪੰਜਾਬ ਸੰਭਾਲੋ ਮੁਹਿੰਮ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਲੰਘ ਰਿਹਾ ਹੈ। ਮੌਜੂਦਾ ਸਰਕਾਰ ਦੇ ਝੂਠੇ ਦਾਅਵਿਆਂ ਅਤੇ ਵਾਅਦਿਆਂ ਤੋਂ ਪੰਜਾਬ ਦੇ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਪੰਜਾਬ ਨੂੰ ਬਚਾਉਣ ਅਤੇ ਮਜ਼ਬੂਤ ਕਰਨ ਲਈ ਹੁਣ ਸਮਾਂ ਆ ਗਿਆ ਹੈ ਕਿ ਸੂਬੇ ਦੇ ਲੋਕ ਬਹੁਜਨ ਸਮਾਜ ਪਾਰਟੀ ਦੇ ਝੰਡੇ ਹੇਠ ਇਕੱਠੇ ਹੋਣ। ਡਾ.ਕਰੀਮਪੁਰੀ ਨੇ ਵਿਸ਼ਵਾਸ ਦਿਵਾਇਆ ਕਿ ਸ਼ਾਮਿਲ ਹੋਈਆਂ ਸਖਸ਼ੀਅਤਾ ਨੂੰ ਪਾਰਟੀ ਵਿੱਚ ਬਣਦਾ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਆਉਣ ਨਾਲ ਫਿਲੌਰ ਹਲਕੇ ਦੇ ਨਾਲ-ਨਾਲ ਪੂਰੇ ਜ਼ਿਲ੍ਹੇ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ।ਇਸ ਮੌਕੇ ਤੀਰਥ ਰਾਜਪੁਰਾ, ਖੁਸ਼ੀ ਰਾਮ, ਸੁਖਵਿੰਦਰ ਬਿੱਟੂ, ਸੁਸ਼ੀਲ ਬਿਰਦੀ, ਸੰਦੀਪ ਕੌਰ ਚੇਅਰਪਰਸਨ, ਅਨੀਤਾ ਰਾਣੀ, ਕਮਲ ਮਹਿਮੀ, ਡਾ.ਲਖਬੀਰ, ਅਸ਼ੌਕ ਰੱਤੂ, ਮਹਿੰਦਰਪਾਲ ਤੇਹਿੰਗ, ਕੁਲਵੀਰ ਅੱਟੀ, ਪੰਮੀ ਰੁੜਕਾ, ਹੈਪੀ ਰੁੜਕਾ, ਅਸ਼ੌਕ ਘੁੜਕਾ, ਦੇਬੀ ਲਾਂਦੜਾ, ਜਗਤਾਰ ਕਤਪਾਲੋ, ਸੁੱਚਾ ਰਾਮ, ਹਿੰਮਤ ਲਾਲ, ਪੰਛੀ ਡੱਲੇਵਾਲੀਆ ਤੋ ਇਲਾਵਾ ਵੱਡੀ ਗਿਣਤੀ ‘ਚ ਪਿੰਡ ਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਪਤਵੰਤ ਸਿੰਘ ਪੰਨੂੰ ਵਲੋਂ ਸੋਸ਼ਲ ਮੀਡੀਆਂ ਰਾਹੀਂ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਅਫ਼ਵਾਹ ਦਾ ਖੰਡਨ ਇਸ ਸਬੰਧਿਤ ਕਿਸੇ... ਅਗਲੀ ਖ਼ਬਰ ਕਾਂਗਰਸ ਵਲੋਂ ਦਰਿਆ ’ਚ ਚੱਲ ਰਹੇ ਡੀਸਿਲਟਿੰਗ ਦੇ ਕੰਮ ਨੂੰ ਨਾਜਾਇਜ਼ ਮਾਈਨਿੰਗ ਨਾਲ ਜੋੜਨਾ ਗਲਤ-ਪਿੰਦਰ ਪੰਡੋਰੀ
Ad Position 24