ਪਿੰਡ ਮੋਰੋਂ ’ਚ ਤੀਆਂ ਦਾ ਮੇਲਾ ਅੱਜ
ਅੱਪਰਾ, 7 ਅਗਸਤ (ਦਲਵਿੰਦਰ ਸਿੰਘ ਅੱਪਰਾ)- ਪਿੰਡ ਮੋਰੋਂ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੀਆਂ ਦਾ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਨੋਦ ਭਾਰਦਵਾਜ ਨੇ ਦੱਸਿਆ ਕਿ ਐਨ.
ਅੱਪਰਾ, 7 ਅਗਸਤ (ਦਲਵਿੰਦਰ ਸਿੰਘ ਅੱਪਰਾ)- ਪਿੰਡ ਮੋਰੋਂ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੀਆਂ ਦਾ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਨੋਦ ਭਾਰਦਵਾਜ ਨੇ ਦੱਸਿਆ ਕਿ ਐਨ. ਆਰ. ਆਈ. ਵੀਰਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਅੱਜ ਦੀ ਪੀੜ੍ਹੀ ਨੂੰ ਪੁਰਾਤਨ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦੇ ਉਪਰਾਲੇ ਤਹਿਤ ਪਿੰਡ ਮੋਰੋਂ ਦੇ ਖੇਡ ਮੈਦਾਨ ਵਿਖੇ ‘ਤੀਆਂ ਦਾ ਮੇਲਾ’ 8 ਅਗਸਤ ਸ਼ਨੀਵਾਰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਇਆ ਜਾਵੇਗਾ। ਪ੍ਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕਰਨ ਲਈ ਵਿਸ਼ੇਸ਼ ਸਜਾਵਟ ਕੀਤੀ ਜਾਵੇਗੀ ਅਤੇ ਪੁਰਾਣੇ ਵਿਰਸੇ ਵੱਖੋ ਵੱਖਰੇ ਰੰਗ ਵੇਖਣ ਲਈ ਮਿਲਣਗੇ। ਪਿੰਡ ਦੀਆਂ ਧੀਆਂ ਭੈਣਾਂ ਵਲੋਂ ਗਿੱਧੇ ਤੇ ਬੋਲੀਆਂ ਪਾ ਕੇ ਤੀਆਂ ਦੇ ਜਸ਼ਨ ਮਨਾਏ ਜਾਣਗੇ। ਵੱਡੀ ਗਿਣਤੀ ਚ ਪਿੰਡ ਵਾਸੀ, ਬੀਬੀਆਂ, ਭੈਣਾਂ ਅਤੇ ਪਤਵੰਤੇ ਸੱਜਣ ਇਸ ਮੇਲੇ ਵਿਚ ਸ਼ਿਰਕਤ ਕਰਨਗੇ ਅਤੇ ਆਪਣੇ ਪੁਰਾਣੇ ਰੀਤੀ ਰਿਵਾਜ਼ਾਂ ਨੂੰ ਦੇਖਣਗੇ।