ਚੇਅਰਮੈਨ ਬਲਵੀਰ ਸਿੰਘ ਨੇ ਪੱਤੀ ਲਕਸੀਆਂ ਤੋਂ ਸਾਹਲਾ ਨਗਰ ਤੱਕ ਸੜਕ ਦੇ ਨਿਰਮਾਣ ਕਾਰਜ ਦਾ ਰੱਖਿਆ ਨੀਂਹ ਪੱਥਰ
ਮਲਸੀਆਂ, 7 ਅਗਸਤ (ਸੁਖਦੀਪ ਸਿੰਘ)- ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਦੇ ਯਤਨਾਂ ਸਦਕਾ ਪੱਤੀ ਲਕਸੀਆਂ ਤੋਂ ਸਾਹਲਾ ਨਗਰ ਤੱਕ ਬਹੁਤ ਪੁਰਾਣੀ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਅੱਜ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ ਨੇ ਰੱਖਿਆ। ਇਸ ਮੌਕੇ ਟਰੇਡ ਵਿੰਗ ਹਲਕਾ ਸ਼ਾਹਕੋਟ ਦੇ ਚੇਅਰਮੈਨ ਅਨਿਲ ਕੁਮਾਰ ਅਗਰਵਾਲ ਤੇ ਬਲਾਕ ਪ੍ਰਧਾਨ ਟਰੇਡ ਵਿੰਗ ਸੁਰਜੀਤ ਸਿੰਘ ਬਾਬਾ ਗੋਰਾ ਨੇ ਦੱਸਿਆ ਹੈ ਕਿ ਇਹ ਸੜਕ ਕਾਫੀ ਸਾਲਾਂ ਤੋਂ ਮਾੜੀ ਹਾਲਤ ਵਿਚ ਸੀ।
ਮਲਸੀਆਂ, 7 ਅਗਸਤ (ਸੁਖਦੀਪ ਸਿੰਘ)- ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਦੇ ਯਤਨਾਂ ਸਦਕਾ ਪੱਤੀ ਲਕਸੀਆਂ ਤੋਂ ਸਾਹਲਾ ਨਗਰ ਤੱਕ ਬਹੁਤ ਪੁਰਾਣੀ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਅੱਜ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ ਨੇ ਰੱਖਿਆ। ਇਸ ਮੌਕੇ ਟਰੇਡ ਵਿੰਗ ਹਲਕਾ ਸ਼ਾਹਕੋਟ ਦੇ ਚੇਅਰਮੈਨ ਅਨਿਲ ਕੁਮਾਰ ਅਗਰਵਾਲ ਤੇ ਬਲਾਕ ਪ੍ਰਧਾਨ ਟਰੇਡ ਵਿੰਗ ਸੁਰਜੀਤ ਸਿੰਘ ਬਾਬਾ ਗੋਰਾ ਨੇ ਦੱਸਿਆ ਹੈ ਕਿ ਇਹ ਸੜਕ ਕਾਫੀ ਸਾਲਾਂ ਤੋਂ ਮਾੜੀ ਹਾਲਤ ਵਿਚ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸਰਕਾਰ ਵੱਲੋਂ ਪਿੰਡਾਂ ਦਾ ਵਿਕਾਸ ਜੋਰਾਂ-ਸ਼ੋਰਾਂ ਨਾਲ ਕਰਵਾਇਆ ਜਾ ਰਿਹਾ ਹੈ, ਜਿਸਦੇ ਤਹਿਤ ਇਸ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਸੜਕ ਕੰਕਰੀਟ ਦੀ ਬਣੇਗੀ, ਜਿਸ ਲਈ 1 ਕਰੋੜ 40 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਵਿਰਾਸਤ ਸੇਵਾ ਸੰਗਠਨ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਸਿੱਧੂ, ਸ਼ਹਿਰੀ ਪ੍ਰਧਾਨ ਨਿਰਮਲ ਸਿੰਘ ਸਰਾਭਾ, ਜਗਦੀਸ਼ ਸਿੰਘ ਮਹਿਤਾ, ਸਰਪੰਚ ਜੋਤੀ, ਯੂਥ ਪ੍ਰਧਾਨ ਜੱਸਾ ਸਾਹਲਾ ਨਗਰ, ਹਰਭਜਨ ਸਿੰਘ ਸੈਹੰਬੀ, ਅਮਰਜੀਤ ਸਿੰਘ, ਸਾਧੂ ਸਿੰਘ ਹੁੰਦਲ, ਗੁਰਬਾਜ ਸਿੰਘ, ਲਖਵਿੰਦਰ ਸਿੰਘ ਲਾਲਕਾ, ਸਵਰਨ ਸਿੰਘ ਲਾਲਕਾ, ਲਖਵਿੰਦਰ ਸਿੰਘ ਲੱਖਾ, ਨਵਨੀਤ ਸਿੰਘ ਸਹੋਤਾ ਆਦਿ ਆਗੂਆਂ ਨੇ ਹਲਕਾ ਇੰਚਾਰਜ ਪਰਮਿੰਦਰ ਪਿੰਦਰ ਪੰਡੋਰੀ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਲੱਡੂਆਂ ਨਾਲ ਸਾਰਿਆਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ।