08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਅਕਾਲੀ ਦਲ ਦੇ ਗੁਰਜਪਾਲ ਸਿੰਘ ਬਣੇ ਕੋਆਪ੍ਰੇਟਿਵ ਸੁਸਾਇਟੀ ਬਿੱਲੀ ਬੜੈਚ ਦੇ ਪ੍ਰਧਾਨ

ਮਲਸੀਆਂ, 7 ਅਗਸਤ (ਦਲਜੀਤ ਸਿੰਘ ਸਚਦੇਵਾ)- ਕੋਆਪ੍ਰੇਟਿਵ ਸੁਸਾਇਟੀ ਬਿੱਲੀ ਬੜੈਚ ਦੇ ਅਹੁਦੇਦਾਰਾਂ ਦੀ ਚੋਣ ਹੋਈ, ਜਿਸ ਵਿਚ ਬਹੁਸੰਮਤੀ ਨਾਲ ਅਕਾਲੀ ਦਲ ਨਾਲ ਸਬੰਧਿਤ ਗੁਰਜਪਾਲ ਸਿੰਘ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ ਜਦ ਕਿ ਬਲਵੀਰ ਸਿੰਘ ਨੂੰ ਮੀਤ ਪ੍ਰਧਾਨ ਤੇ ਅਵਤਾਰ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਬਲਵੀਰ ਕੌਰ, ਜੱਗਪ੍ਰੀਤ ਸਿੰਘ, ਪਿਆਰ ਸਿੰਘ, ਚਰਨਪ੍ਰੀਤ ਸਿੰਘ ਕਮੇਟੀ ਮੈਂਬਰ ਚੁਣੇ ਗਏ।

Ad Position 21
No active advertisement
ਅਜੀਤ ਡੈਸਕ 08-08-2026
ਮਲਸੀਆਂ, 7 ਅਗਸਤ (ਦਲਜੀਤ ਸਿੰਘ ਸਚਦੇਵਾ)- ਕੋਆਪ੍ਰੇਟਿਵ ਸੁਸਾਇਟੀ ਬਿੱਲੀ ਬੜੈਚ ਦੇ ਅਹੁਦੇਦਾਰਾਂ ਦੀ ਚੋਣ ਹੋਈ, ਜਿਸ ਵਿਚ ਬਹੁਸੰਮਤੀ ਨਾਲ ਅਕਾਲੀ ਦਲ ਨਾਲ ਸਬੰਧਿਤ ਗੁਰਜਪਾਲ ਸਿੰਘ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ ਜਦ ਕਿ ਬਲਵੀਰ ਸਿੰਘ ਨੂੰ ਮੀਤ ਪ੍ਰਧਾਨ ਤੇ ਅਵਤਾਰ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਬਲਵੀਰ ਕੌਰ, ਜੱਗਪ੍ਰੀਤ ਸਿੰਘ, ਪਿਆਰ ਸਿੰਘ, ਚਰਨਪ੍ਰੀਤ ਸਿੰਘ ਕਮੇਟੀ ਮੈਂਬਰ ਚੁਣੇ ਗਏ। ਨਵ-ਨਿਯੁਕਤ ਅਹੁਦੇਦਾਰਾਂ ਦਾ ਪਿੰਡਾਂ ਦੇ ਪਤਵੰਤੇ ਸੱਜਣਾਂ ਨੇ ਹਾਰ ਪਾ ਕੇ ਸਵਾਗਤ ਕੀਤਾ। ਨਵੇਂ ਪ੍ਰਧਾਨ ਗੁਰਜਪਾਲ ਸਿੰਘ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਕੋਆਪ੍ਰੇਟਿਵ ਸੁਸਾਇਟੀ ਦੇ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਵੇਗਾ। ਇਸ ਮੌਕੇ ਮਲਕੀਤ ਸਿੰਘ ਸੀਨੀਅਰ ਅਕਾਲੀ ਆਗੂ, ਹਰਵਿੰਦਰ ਸਿੰਘ ਸਿੱਧੂ ਸਰਕਲ ਪ੍ਰਧਾਨ ਦੋਨਾ, ਗੁਰਪ੍ਰੀਤ ਸਿੰਘ ਯੂਥ ਪ੍ਰਧਾਨ ਦੋਨਾ, ਜੋਗਿੰਦਰ ਸਿੰਘ ਚੇਅਰਮੈਨ ਐੱਸ.ਸੀ ਸੈੱਲ, ਜਥੇ: ਚਰਨਜੀਤ ਸਿੰਘ, ਜਥੇ: ਸਵਰਨ ਸਿੰਘ, ਅਜੀਤ ਸਿੰਘ, ਲਖਵੀਰ ਸਿੰਘ ਸਾਬਕਾ ਸਰਪੰਚ, ਹਰਵਿੰਦਰ ਸਿੰਘ ਰਾਜੂ, ਸੁਰਜਨ ਸਿੰਘ ਬੜੈਚ, ਅਮਰਜੀਤ ਸਿੰਘ, ਗੁਰਚਰਨ ਬਿੱਲੀ ਚਾਓ, ਰਾਧਾ ਕ੍ਰਿਸ਼ਨ, ਹਰਬੰਸ ਸਿੰਘ, ਹਰਜਿੰਦਰ ਸਿੰਘ ਬੜੈਚ, ਜਸਵੰਤ ਸਿੰਘ ਢੱਡਾ, ਕਰਨੈਲ ਸਿੰਘ ਕਾਲਾ ਢੱਡਾ, ਗੰਗਾ ਸਿੰਘ ਢੱਡਾ, ਹਰਪ੍ਰੀਤ ਢੱਡਾ, ਦਿਲਬਾਗ ਹੁੰਦਲ, ਅਮਨਦੀਪ ਸਿੰਘ, ਬਲਵਿੰਦਰ ਸਿੰਘ, ਅੰਬਾ ਬੱਲ, ਕਰਨੈਲ ਸਿੰਘ ਹੁੰਦਲ, ਸੋਨੂੰ ਹੁੰਦਲ ਕਬੱਡੀ ਖਿਡਾਰੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇ ਲੋਹੀਆਂ ਦੇ ਫਲਾਈਓਵਰ ਦੇ ਦੂਜੇ ਭਾਗ ਦਾ ਕੰਮ ਆਰੰਭ ਹੋਇਆ ਅਗਲੀ ਖ਼ਬਰ ਸੱਤਿਅਮ ਇੰਸਟੀਟਿਊਟ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਧਾਰਮਿਕ ਸਮਾਗਮ
Ad Position 24