09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਜੇ . ਡੀ . ਸੈਂਟਰਲ ਸਕੂਲ ਆਦਰਾਂਮਾਨ ਦੇ ਬੱਚਿਆ ਜ਼ੋਨਲ ਖੇਡਾਂ ’ ਚ ਮਾਰੀਆਂ ਮੱਲਾਂ

ਮਹਿਤਪੁਰ, 7 ਅਗਸਤ (ਲਖਵਿੰਦਰ ਸਿੰਘ)- ਜੇ. ਡੀ.

Ad Position 21
No active advertisement
ਅਜੀਤ ਡੈਸਕ 08-08-2026
ਮਹਿਤਪੁਰ, 7 ਅਗਸਤ (ਲਖਵਿੰਦਰ ਸਿੰਘ)- ਜੇ. ਡੀ. ਸੈਂਟਰਲ ਸਕੂਲ ਆਦਰਾਮਾਨ ਦੇ ਹੋਣਹਾਰ ਵਿਦਿਆਰਥੀਆਂ ਵਲੋਂ ਜ਼ੋਨਲ ਪੱਧਰ ’ਤੇ ਜਿੱਤ ਹਾਸਿਲ ਕੀਤੀ ਗਈ ।ਸਵ. ਰਵੀਪਾਲ ਸਿੰਘ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਸਿਮਰਜੀਤ ਸਿੰਘ ਮੋਮੀ ਅਤੇ ਪ੍ਰਿੰਸੀਪਲ ਮੈਡਮ ਰੰਜਨਾ ਰਾਏ ਦੀ ਅਗਵਾਈ ਹੇਠ ਸਾਰਾ ਅਭਿਆਸ ਕੀਤਾ ਗਿਆ । ਅੰਡਰ-14 ਵਿੱਚ ਖੋ-ਖੋ ਟੀਮ (ਲੜਕੀਆਂ ) ਵੱਲੋਂ ਮਹਿਤਪੁਰ ਵਿਖੇ ਚੱਲ ਰਹੀਆਂ ਖੇਡਾਂ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਗਿਆ। ਵਿਦਿਆਰਥੀਆਂ ਦੀ ਇਸ ਜਿੱਤ ਨੂੰ ਮੱਦੇਨਜ਼ਰ ਰੱਖਦੇ ਹੋਏ ,ਗੁਰਸ਼ਰਨ ਕੌਰ ਜੋ ਕਿ ਸਕੂਲ ਵਿੱਚ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ ਨੂੰ ਜ਼ਿਲ੍ਹਾ ਪੱਧਰ ਤੇ ਖੇਡਣ ਦਾ ਮੌਕਾ ਮਿਲਿਆ ।ਇਸ ਮੌਕੇ ਪ੍ਰਿੰਸੀਪਲ ਮੈਡਮ ਰੰਜਨਾ ਰਾਏ ਅਤੇ ਸਮੂਹ ਸਟਾਫ਼ ਮੈਬਰਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਇਆਂ ,ਉਨ੍ਹਾਂ ਦੀ ਵਡਿਆਈ ਅਤੇ ਅੱਗੇ ਵੀ ਇਹੋ ਜਿਹੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਹਲਾਸ਼ੇਰੀ ਦਿੱਤੀ ।ਬੱਚਿਆਂ ਦੀ ਇਸ ਜਿੱਤ ਨੇ ਸਕੂਲ ਅਤੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ।
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਦੇ ਸਫ਼ਾਈ ਮੁਲਾਜ਼ਮਾਂ ਨੇ ਹੜਤਾਲ ਖ਼ਤਮ ਕਰਕੇ ਸੰਘਰਸ਼ ਦੀ ਕਾਮਯਾਬੀ ਦੀ ਖੁਸ਼ੀ ਮਨਾਈ ਅਗਲੀ ਖ਼ਬਰ ਭਾਜਪਾ ਇੰਚਾਰਜ ਚੰਦੀ ਵਲੋਂ ਕੱਢੀ ਕਲਸ਼ ਯਾਤਰਾ ਬਿੱਲੀ ਚੁਹਾਰਮੀ ਪਹੁੰਚੀ
Ad Position 24