ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਵਲੋਂ ਸੈਮੀਨਾਰ ਕੱਲ੍ਹ, ਉੱਘੇ ਅਰਥ-ਸ਼ਾਸਤਰੀ ਸੁੱਚਾ ਸਿੰਘ ਗਿੱਲ ਹੋਣਗੇ ਮੁੱਖ ਬੁਲਾਰੇ
ਜਲੰਧਰ , 7 ਅਗਸਤ ( ਜਤਿੰਦਰ ਪੰਮੀ )– ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਵਲੋਂ ‘ ਡਾ . ਅੰਬੇਡਕਰ ਦੇ ਵਿਚਾਰਾਂ ਦੀ ਪ੍ਰਸੰਗਿਕਤਾ ਅਧੀਨ ਭਾਰਤੀ ਅਰਥ ਵਿਵਸਥਾ ਦੀ ਵਰਤਮਾਨ ਸਥਿਤੀ ’ ਵਿਸ਼ੇ ’ ਤੇ ਵਿਸ਼ੇਸ਼ ਸੈਮੀਨਾਰ 9 ਅਗਸਤ ਨੂੰ ਰਮਾ ਬਾਈ ਅੰਬੇਡਕਰ ਯਾਦਗਾਰ ਹਾਲ ਅੰਬੇਡਕਰ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ ।
ਜਲੰਧਰ , 7 ਅਗਸਤ ( ਜਤਿੰਦਰ ਪੰਮੀ )– ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਵਲੋਂ ‘ ਡਾ . ਅੰਬੇਡਕਰ ਦੇ ਵਿਚਾਰਾਂ ਦੀ ਪ੍ਰਸੰਗਿਕਤਾ ਅਧੀਨ ਭਾਰਤੀ ਅਰਥ ਵਿਵਸਥਾ ਦੀ ਵਰਤਮਾਨ ਸਥਿਤੀ ’ ਵਿਸ਼ੇ ’ ਤੇ ਵਿਸ਼ੇਸ਼ ਸੈਮੀਨਾਰ 9 ਅਗਸਤ ਨੂੰ ਰਮਾ ਬਾਈ ਅੰਬੇਡਕਰ ਯਾਦਗਾਰ ਹਾਲ ਅੰਬੇਡਕਰ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਬਲਬੀਰ , ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਤੇ ਵਿੱਤ ਤਿਲਕ ਰਾਜ ਨੇ ਦੱਸਿਆ ਕਿ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਉਘੇ ਅਰਥ - ਸ਼ਾਸਤਰੀ ਡਾ . ਸੁੱਚਾ ਸਿੰਘ ਗਿੱਲ ਹੋਣਗੇ , ਜੋ ਆਪਣੇ ਵਿਚਾਰਾਂ ਰਾਹੀਂ ਉਕਤ ਵਿਸ਼ੇ ’ ਤੇ ਚਾਨਣਾ ਪਾਉਣਗੇ । ਉਨ੍ਹਾਂ ਦੱਸਿਆ ਕਿ ਸਮਾਗਮ ਦੇ ਵਿਸ਼ੇਸ਼ ਬੁਲਾਰੇ ਡਾ . ਕੁਲਵੰਤ ਸਿੰਘ ਫੁੱਲ ਸਾਬਕਾ ਪ੍ਰਿੰਸੀਪਲ ਹੋਣਗੇ । ਸਮਾਗਮ ਸਵੇਰੇ 11 ਵਜੇ ਸ਼ੁਰੂ ਹੋਵੇਗਾ ।