01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਜੋਸਨ ਹਸਪਤਾਲ ਲੋਹੀਆਂ 'ਚ ਹੋਇਆ ਚੂਲੇ ਦਾ ਸਫ਼ਲ ਆਪ੍ਰੇਸ਼ਨ <br/>

Ad Position 21
No active advertisement
ਚੂਲ਼ੇ ਦੇ ਸਫਲ ਆਪ੍ਰੇਸ਼ਨ ਮੌਕੇ ਮਰੀਜ਼ ਨਾਲ ਐੱਮ.ਡੀ. ਡਾ. ਗੁਰਿੰਦਰ ਸਿੰਘ ਜੋਸਨ, ਆਰਥੋ ਦੇ ਮਾਹਿਰ ਡਾ. ਜੇ.ਪੀ. ਸਿੰਘ, ਡਾ. ਵਿਸ਼ਾਲਦੀਪ ਸਿੰਘ ਜੋਸਨ ਤੇ ਡਾ. ਰਾਜੀਵ ਕੁਮਾਰ | (ਸੱਜੇ) 24 ਘੰਟੇ ਬਾਅਦ ਮਰੀਜ਼ ਨੂੰ ਤੋਰ ਕੇ ਦੇਖਦੇ ਹੋਏ ਡਾਕਟਰ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 23-01-2026
ਲੋਹੀਆਂ ਖਾਸ, 22 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਜੋਸਨ ਹਸਪਤਾਲ ਲੋਹੀਆਂ ਖਾਸ ਇਲਾਕੇ ਦਾ ਇੱਕ ਐਸਾ ਹਸਪਤਾਲ ਹੈ ਜਿਸ ਕੋਲ ਆਪਣਾ ਆਧੁਨਿਕ ਓਪਰੇਸ਼ਨ ਥੀਏਟਰ ਹੈ ਜਿੱਥੇ ਸਾਡੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਪਹਿਲਾ ਚੂਲ਼ਾ ਬਦਲਣ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜੋਸਨ ਹਸਪਤਾਲ, ਸਰਜੀਕਲ, ਮੈਟਰਨਿਟੀ ਤੇ ਟਰੋਮਾ ਸੈਂਟਰ ਮਲਸੀਆਂ ਰੋਡ, ਲੋਹੀਆਂ ਖਾਸ ਦੇ ਐੱਮ.ਡੀ. ਡਾ. ਗੁਰਿੰਦਰ ਸਿੰਘ ਜੋਸਨ (ਐੱਮ.ਬੀ.ਬੀ.ਐੱਸ. ਐੱਮ.ਐੱਸ. ਸਰਜਰੀ) ਲੈਪਰੋਸਕੋਪਿਕ ਤੇ ਜਨਰਲ ਸਰਜਨ ਨੇ 'ਅਜੀਤ' ਨਾਲ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਆਰਥੋ ਦੇ ਮਾਹਿਰ ਡਾ. ਜੇ.ਪੀ. ਸਿੰਘ, ਡਾ. ਅਨੂਪ ਕੁਮਾਰ ਐਨਸਥੀਸੀਆ, ਡਾ. ਵਿਸ਼ਾਲਦੀਪ ਸਿੰਘ ਜੋਸਨ ਐਨਸਥੀਸੀਆ ਦੀ ਟੀਮ ਵੱਲੋਂ 75 ਸਾਲਾ ਉਮਰ ਦੀ ਮਾਤਾ ਪ੍ਰਕਾਸ਼ ਕੌਰ ਪਤਨੀ ਮੋਹਨ ਸਿੰਘ ਵਾਸੀ ਸੁਲਤਾਨਪੁਰ ਲੋਧੀ ਦੇ ਚੂਲ਼ੇ ਦਾ ਸਫਲ ਆਪ੍ਰੇਸ਼ਨ ਕਰਨ ਉਪਰੰਤ ਉਨ੍ਹਾਂ ਨੂੰ 24 ਘੰਟੇ ਬਾਅਦ ਹੀ ਤੋਰ ਕੇ ਆਪਣੀ ਕਾਬਲੀਅਤ ਦਿਖਾਈ ਹੈ | ਉਨ੍ਹਾਂ ਕਿਹਾ ਕਿ ਅਸੀਂ ਇਲਾਕੇ ਦੇ ਲੋਕਾਂ ਨੂੰ ਹਰ ਤਰ੍ਹਾਂ ਦੇ ਜਨਰਲ ਆਪ੍ਰੇਸ਼ਨਾਂ ਸਮੇਤ ਗੋਡੇ ਅਤੇ ਚੂਲ਼ੇ ਦੇ ਵੱਡੇ ਆਪ੍ਰੇਸ਼ਨਾਂ ਵਰਗੀਆਂ ਆਧੁਨਿਕ ਡਾਕਟਰੀ ਸਹੂਲਤਾਂ ਦੇਣ ਦੀ ਭਰਪੂਰ ਕੋਸ਼ਿਸ਼ ਕਰ ਰਹੇ ਹਾਂ ਜਿਸ ਦਾ ਇਲਾਕੇ ਦੇ ਲੋਕਾਂ ਨੂੰ ਵਿਸ਼ੇਸ਼ ਲਾਭ ਮਿਲੇਗਾ | ਇਸ ਮੌਕੇ ਡਾ. ਰਾਜੀਵ ਕੁਮਾਰ ਸਮੇਤ ਹਸਪਤਾਲ ਦਾ ਹੋਰ ਸਟਾਫ਼ ਤੇ ਮਰੀਜ਼ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਬਾਲਾਜੀ ਦੀ 6ਵੀਂ ਸਾਲਾਨਾ ਰੱਥ ਯਾਤਰਾ ਕੱਢੀ <br/> ਅਗਲੀ ਖ਼ਬਰ ਰਾਜਾ ਸਾਹਿਬ ਦੇ ਦਰਬਾਰ ਦੀ ਪਵਿੱਤਰਤਾ 'ਤੇ ਸਵਾਲ ਚੁੱਕਣਾ ਸ਼ਰਮਨਾਕ -ਰਾਜਿੰਦਰ ਕੁਮਾਰ ਬਿੱਲਾ
Ad Position 24