02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਰੱਥ ਯਾਤਰਾ ਦੌਰਾਨ ਰਾਮਮਈ ਹੋਇਆ ਸ਼ਹਿਰ, ਭਗਵਾਨ ਸ੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦਿਵਸ ਨੂੰ ਲੈ ਕੇ ਕੱਢੀ ਰੱਥ ਯਾਤਰਾ <br/>

Ad Position 21
No active advertisement
ਰੱਥ ਯਾਤਰਾ ਦੌਰਾਨ ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਸ਼ੀਤਲ ਵਿਜ ਨਾਲ ਸ੍ਰੀ ਹਿਤ ਪਾਰਸ, ਆਰਤੀ ਰਾਜਪੂਤ, ਦੀਪਾਲੀ ਬਾਗੜੀਆ ਤੇ ਹੋਰ | (ਸੱਜੇ) ਰੱਥ ਯਾਤਰਾ ਦੌਰਾਨ ਜਲੰਧਰ ਦੇ ਮੇਅਰ ਵਨੀਤ ਧੀਰ, ਨਿਤਿਨ ਕੋਹਲੀ ਤੇ ਹੋਰ ਮਥਾ ਟੇਕਦੇ ਹੋਏ | ਤਸਵੀਰਾਂ ਮੁਨੀਸ਼ <br/> 23-01-2026
ਜਲੰਧਰ, 22 ਜਨਵਰੀ (ਸ਼ੈਲੀ)-ਅਯੁੱਧਿਆ ਦੇ ਸ੍ਰੀ ਰਾਮ ਮੰਦਰ ਵਿੱਚ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦਿਵਸ ਨੂੰ ਲੈ ਕੇ ਅੱਜ ਸਾਰੇ ਸ਼ਹਿਰ ਵਿਚ ਸੰਗਤਾਂ ਨੇ ਖੁਸ਼ੀਆਂ ਮਨਾਈਆਂ | ਇਸ ਦੌਰਾਨ ਮੰਦਰਾਂ ਵਿਚ ਧਾਰਮਿਕ ਸਮਾਰੋਹ ਕਰਵਾਏ ਗਏ ਅਤੇ ਸ਼ਰਧਾਲੂਆਂ ਨੇ ਵੱਖ-ਵੱਖ ਥਾਵਾਂ 'ਤੇ ਲੰਗਰ ਵੀ ਲਗਾਏ | ਇਸੇ ਸਬੰਧੀ ਅੱਜ ਜਲੰਧਰ ਵਿਚ ਸ੍ਰੀ ਰਾਮ ਸੈਨਾ ਸੰਗਠਨ (ਰਜਿਸਟਰਡ) ਦੁਆਰਾ ਰੱਥ ਯਾਤਰਾ ਸ੍ਰੀ ਦੇਵੀ ਤਾਲਾਬ ਮੰਦਿਰ ਤੋਂ ਕੱਢੀ ਗਈ | ਰੱਥ ਯਾਤਰਾ ਸ੍ਰੀ ਦੇਵੀ ਤਲਾਬ ਮੰਦਰ ਤੋਂ ਸ਼ੁਰੂ ਹੋ ਕੇ ਅੱਡਾ ਟਾਂਡਾ ਚੌਕ, ਮਾਈ ਹੀਰਾਂ ਗੇਟ, ਖਿੰਗਰਾਂ ਗੇਟ, ਸ਼ਹੀਦ ਭਗਤ ਸਿੰਘ ਚੌਕ, ਲਵ ਕੁਸ਼ ਚੌਕ, ਸ੍ਰੀ ਰਾਮ ਚੌਕ, ਭਗਵਾਨ ਵਾਲਮੀਕਿ ਚੌਕ, ਬਸਤੀ ਅੱਡਾ ਚੌਕ, ਪਟੇਲ ਚੌਕ, ਮਾਈ ਹੀਰਨ ਗੇਟ ਤੋਂ ਹੁੰਦੀ ਹੋਈ ਵਾਪਿਸ ਭਗਵਾਨ ਸ੍ਰੀ ਰਾਮ ਦੀ ਆਰਤੀ ਤੋਂ ਬਾਅਦ ਸ੍ਰੀ ਦੇਵੀ ਤਲਾਬ ਮੰਦਰ ਵਿਚ ਸਮਾਪਤ ਹੋਈ | ਰੱਥ ਯਾਤਰਾ ਤੋਂ ਪਹਿਲਾਂ, ਸ੍ਰੀ ਦੇਵੀ ਤਲਾਬ ਮੰਦਰ ਵਿਚ ਸਥਿਤ ਸ੍ਰੀ ਰਾਮ ਹਾਲ ਵਿਚ ਇਕ ਵਿਸ਼ਾਲ ਸਮਾਰੋਹ ਆਯੋਜਿਤ ਕੀਤਾ ਗਿਆ | ਇਸ ਦੌਰਾਨ ਸੰਤ ਸਮਾਜ ਵਿਚੋਂ ਸ਼ਲੋਕ ਜੀ ਮਹਾਰਾਜ, ਹਿਤ ਲਾਡਲੀ ਦਾਸ, ਸ੍ਰੀ ਹਿਤ ਲਾਡਲੀ ਕੁੰਜ ਮੰਦਿਰ ਦੇ ਸ੍ਰ੍ਰੀ ਹਿਤ ਪਾਰਸ, ਸ੍ਰੀ ਦੇਵੀ ਤਲਾਬ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੀਤਲ ਵਿਜ, ਜਲੰਧਰ ਦੇ ਮੇਅਰ ਵੀਨੀਤ ਧੀਰ, ਆਮ ਆਦਮੀ ਪਾਰਟੀ ਦੇ ਹਲਕਾ ਸੈਂਟਰ ਦੇ ਇੰਚਾਰਜ ਨਿਤਿਨ ਕੋਹਲੀ,ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਅਤੇ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਪ੍ਰਦੀਪ ਖੁੱਲਰ, ਆਰਤੀ ਰਾਜਪੂਤ, ਸੀਮਾ ਧੂਮਲ, ਆਰਤੀ ਸਚਦੇਵਾ, ਰਮਨਧੀਰ ਕੌਰ, ਪੱਲਵੀ ਠਾਕੁਰ, ਦੀਪਿਕਾ ਰਾਠੌਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚਿਆਂ ਜਿਨ੍ਹਾਂ ਨੂੰ ਸ੍ਰੀ ਰਾਮ ਸੈਨਾ ਸੰਗਠਨ ਵਲੋਂ ਸਨਮਾਨਿਤ ਕੀਤਾ ਗਿਆ | ਇਸ ਤੋਂ ਬਾਅਦ, ਰੱਥ ਯਾਤਰਾ ਸ੍ਰੀ ਰਾਮ ਜੀ ਦੇ ਰੱਥ ਨਾਲ ਸ੍ਰੀ ਰਾਮ ਜੀ ਦੇ ਜੈਕਾਰੀਆਂ ਤੇ ਬੈਂਡ ਵਾਜਿਆਂ ਦੀ ਗੂੰਜ ਵਿਚ ਸ਼ੁਰੂ ਹੋਈ | ਇਸ ਦੌਰਾਨ, ਸ਼ਰਧਾਲੂਆਂ ਨੇ ਭਗਤੀ ਗੀਤਾਂ 'ਤੇ ਖੁਸ਼ੀ ਨਾਲ ਡਾਂਸ ਵੀ ਕੀਤਾ | ਰੱਥ ਯਾਤਰਾ ਦੌਰਾਨ ਭਗਵਾਨ ਰਾਮ ਦੇ ਰੱਥ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ | ਸ਼ਹਿਰ ਦੀਆਂ ਕਈ ਮੰਦਰ ਕਮੇਟੀਆਂ ਨੇ ਰੱਥ ਯਾਤਰਾ ਵਿਚ ਹਿੱਸਾ ਲਿਆ | ਭਗਵਾਨ ਰਾਮ, ਸੀਤਾ ਤੇ ਲਕਸ਼ਮਣ ਦੇ ਸਰੂਪ ਵੀ ਯਾਤਰਾ ਵਿਚ ਸਨ | ਰੱਥ ਯਾਤਰਾ ਦੌਰਾਨ ਸ਼ਰਧਾਲੂਆਂ ਨੇ ਵੱਖ-ਵੱਖ ਥਾਵਾਂ 'ਤੇ ਲੰਗਰ ਦਾ ਵੀ ਪ੍ਰਬੰਧ ਕੀਤਾ | ਦੇਰ ਰਾਤ ਸ਼ਹਿਰ ਦਾ ਦੌਰਾ ਕਰਨ ਤੋਂ ਬਾਅਦ, ਰੱਥ ਯਾਤਰਾ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਆਰਤੀ ਨਾਲ ਸਮਾਪਤ ਹੋਈ | ਇਸ ਮੌਕੇ ਮਨਜੀਤ, ਗੋਪੀ ਵਰਮਾ, ਸੋਨੂੰ ਪਾਂਡੇ, ਅਮਨ, ਸਾਹਿਲ ਵਰਮਾ, ਹਰੀਸ਼ ਸਹਿਗਲ, ਰਾਜੇਸ਼, ਵਿਵੇਕ, ਦੀਪਕ, ਅਸ਼ਵਨੀ, ਅਮਿਤ ਪਟੇਲ ਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਰਾਜਾ ਸਾਹਿਬ ਦੇ ਦਰਬਾਰ ਦੀ ਪਵਿੱਤਰਤਾ 'ਤੇ ਸਵਾਲ ਚੁੱਕਣਾ ਸ਼ਰਮਨਾਕ -ਰਾਜਿੰਦਰ ਕੁਮਾਰ ਬਿੱਲਾ ਅਗਲੀ ਖ਼ਬਰ ਅੰਬੇਡਕਰ ਸੈਨਾ ਵਲੋਂ ਲਗਾਇਆ ਗਿਆ ਅੱਖਾਂ ਦਾ ਮੁਫ਼ਤ ਜਾਂਚ, ਆਪ੍ਰੇਸ਼ਨ ਤੇ ਖ਼ੂਨਦਾਨ ਕੈਂਪ <br/>
Ad Position 24