26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਜਲ ਬੋਰਡ ਵਲੋਂ ਪਾਣੀ ਦੇ ਬਕਾਇਆ ਬਿੱਲ ਜਮ੍ਹਾਂ ਕਰਾਉਣ ਦਾ ਇਕ ਹੋਰ ਮੌਕਾ

ਨਵੀਂ ਦਿੱਲੀ, 25 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਪਾਣੀ ਦੇ ਪੁਰਾਣੇ ਬਕਾਇਆ ਬਿੱਲ ਜਮ੍ਹਾਂ ਕਰਾਉਣ ਲਈ ਉਪਭੋਗਤਾਵਾਂ ਨੂੰ ਮਾਰਚ ਤੱਕ ਦਾ ਮੌਕਾ ਦਿੱਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 26-11-2026
ਨਵੀਂ ਦਿੱਲੀ, 25 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਪਾਣੀ ਦੇ ਪੁਰਾਣੇ ਬਕਾਇਆ ਬਿੱਲ ਜਮ੍ਹਾਂ ਕਰਾਉਣ ਲਈ ਉਪਭੋਗਤਾਵਾਂ ਨੂੰ ਮਾਰਚ ਤੱਕ ਦਾ ਮੌਕਾ ਦਿੱਤਾ ਗਿਆ ਹੈ। ਦਿੱਲੀ ਜਲ ਬੋਰਡ ਨੇ ਨੈੱਟ ਪੇਮੈਂਟ ਸਰਚਾਰਜ ਮੁਆਫ਼ੀ ਯੋਜਨਾ ਦੀ ਸਮਾਂ-ਸੀਮਾ ਵਧਾ ਕੇ ਮਾਰਚ 2027 ਕੀਤੀ ਹੈ। ਇਸ ਨਾਲ ਲੱਖਾਂ ਉਪਭੋਗਤਾਵਾਂਨੂੰ ਰਾਹਤ ਮਿਲੇਗੀ, ਜੋ ਲੋਕ ਵਧਦੇ ਸਰਚਾਰਜ ਦੇ ਕਾਰਨ ਭੁਗਤਾਨ ਨਹੀਂ ਕਰ ਰਹੇ ਸਨ। ਇਸ ਯੋਜਨਾ ਪ੍ਰਤੀ ਲੱਖਾਂ ਦੀ ਗਿਣਤੀ ਵਿਚ ਲੋਕ ਪਹਿਲਾਂ ਹੀ ਲਾਭ ਉਠਾ ਚੁੱਕੇ ਹਨ। ਜਲ ਬੋਰਡ ਨੇ ਕਰੋੜਾਂ ਰੁਪਏ ਮੁਆਫ਼ ਕੀਤੇ ਹਨ। ਇਸ ਯੋਜਨਾ ਅਧੀਨ ਉੁਪਭੋਗਤਾਵਾਂ ਨੂੰ ਕੇਵਲ ਪਾਣੀ ਦੇ ਬਿੱਲ ਦੀ ਮੂਲ ਰਾਸ਼ੀ ਹੀ ਜਮ੍ਹਾਂ ਕਰਾਉਣੀ ਪਵੇਗੀ ਅਤੇ ਉਸ ’ਤੇ ਲੱਗਾ ਸਰ-ਚਾਰਜ ਮੁਆਫ਼ ਕੀਤਾ ਜਾਵੇਗਾ। ਇਹ ਯੋਜਨਾ ਦੂਸਰੀ ਵਾਰ ਅੱਗੇ ਕੀਤੀ ਗਈ ਹੈ ਤਾਂ ਕਿ ਲੋਕਾਂ ਨੂੰ ਬਿੱਲ ਜਮ੍ਹਾਂ ਕਰਾਉਣ ਪ੍ਰਤੀ ਰਾਹਤ ਮਿਲ ਸਕੇ। ਇਸ ਤੋਂ ਇਲਾਵਾ ਜਲ ਬੋਰਡ ਬਿਲਿੰਗ ਵਿਵਸਥਾ ਨੂੰ ਪਾਰਦਰਸ਼ੀ ਬਣਾਉਣ ਦੀ ਵੀ ਤਿਆਰੀ ਕਰ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਸਰਕਾਰ ਹਰ ਮੋਰਚੇ ’ਤੇ ਹੋਈ ਫੇਲ੍ਹ, ਪੰਜਾਬ ਨੂੰ ਪੂਰੀ ਤਰ੍ਹਾਂ ਕੀਤਾ ਬਰਬਾਦ- ਸਿਰਸਾ ਕਿਹਾ,ਪੰਜਾਬ ਦੀ ਅਗਲੀ ਐਨ.ਡ... ਅਗਲੀ ਖ਼ਬਰ 22 ਸਾਲਾ ਦੀ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ ’ਚ ਪੁਲਿਸ ਨੇ ਦੋ ਔਰਤਾਂ ਸਮੇਤ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾ...
Ad Position 24