17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਦਿੱਲੀ ਪੁਲਿਸ ਨੇ ਇਸ਼ਤਿਹਾਰੀ ਅਪਰਾਧੀ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 17 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਕੇਂਦਰੀ ਜ਼ਿਲ੍ਹੇ ਦੇ ਥਾਣਾ ਪਟੇਲ ਨਗਰ ਦੀ ਪੁਲਿਸ ਨੇ ਇਕ ਇਸ਼ਤਿਹਾਰੀ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਪੁਲਿਸ ਨੂੰ ਜਬਰ ਜਨਾਹ, ਫਿਰੌਤੀ ਅਤੇ ਅਪਰਾਧਿਕ ਧਮਕੀ ਦੇ ਮਾਮਲੇ ਵਿਚ ਲੋੜੀਂਦਾ ਸੀ।

Ad Position 21
No active advertisement
ਅਜੀਤ ਡੈਸਕ 18-11-2026
ਨਵੀਂ ਦਿੱਲੀ, 17 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਕੇਂਦਰੀ ਜ਼ਿਲ੍ਹੇ ਦੇ ਥਾਣਾ ਪਟੇਲ ਨਗਰ ਦੀ ਪੁਲਿਸ ਨੇ ਇਕ ਇਸ਼ਤਿਹਾਰੀ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਪੁਲਿਸ ਨੂੰ ਜਬਰ ਜਨਾਹ, ਫਿਰੌਤੀ ਅਤੇ ਅਪਰਾਧਿਕ ਧਮਕੀ ਦੇ ਮਾਮਲੇ ਵਿਚ ਲੋੜੀਂਦਾ ਸੀ। ਇਹ ਅਪਰਾਧੀ ਕੇਸ ਦਰਜ ਹੋਣ ਤੋਂ ਬਾਅਦ ਗ੍ਰਿਫ਼ਤਾਰੀ ਤੋਂ ਲਗਾਤਾਰ ਬਚਦਾ ਆ ਰਿਹਾ ਸੀ ਅਤੇ ਨਾਲ ਹੀ ਵਾਰ-ਵਾਰ ਆਪਣੇ ਟਿਕਾਣੇ ਵੀ ਬਦਲ ਰਿਹਾ ਸੀ। ਇਸ ਅਪਰਾਧੀ ਦੇ ਬਾਰੇ ਪੁਲਿਸ ਨੂੰ ਇਕ ਸੂਚਨਾ ਮਿਲੀ ਸੀ ਕਿ ਇਹ ਰੋਹਤਕ ਦੇ ਸਨਸਿਟੀ ਟਾਵਰ ਵਿਖੇ ਮੌਜੂਦ ਹੈ। ਪੁਲਿਸ ਨੇ ਉੱਥੇ ਜਾ ਕੇ ਛਾਪਾ ਮਾਰ ਕੇ ਇਸ ਨੂੰ ਕਾਬੂ ਕਰ ਲਿਆ। ਇਸ ਅਪਰਾਧੀ ਦਾ ਨਾਂਅ ਅਰੁਣ ਡਬਾਸ ਉਰਫ ਬਿੱਟੂ ਹੈ। ਇਸ ਪ੍ਰਤੀ ਇਕ ਪੀੜਤਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਅਰੁਣ ਨੇ ਉਸ ਦਾ ਭਰਾ ਬਣ ਕੇ ਭਰੋਸਾ ਜਤਾਇਆ ਅਤੇ ਕੋਈ ਨਸ਼ੀਲਾ ਪਦਾਰਥ ਖਿਲਾ ਦਿੱਤਾ, ਜਿਸ ’ਤੇ ਉਹ ਬੇਹੋਸ਼ ਹੋ ਗਈ। ਇਸ ਦੌਰਾਨ ਅਰੁਣ ਨੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਅਤੇ ਨਾਲ ਹੀ ਅਸ਼ਲੀਲ ਤਸਵੀਰਾਂ ਤੇ ਵੀਡੀਓ ਬਣਾ ਕੇ ਉਸ ਨੂੰ ਧਮਕੀਆਂ ਦਿੰਦਾ ਰਿਹਾ ਅਤੇ ਫਿਰੌਤੀ ਦੀ ਮੰਗ ਵੀ ਕਰਦਾ ਰਿਹਾ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ’ਤੇ ਪਹਿਲਾਂ ਵੀ 5 ਮਾਮਲੇ ਪੁਲਿਸ ਨੇ ਦਰਜ ਕੀਤੇ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਕੇਰਲਾ ਦੇ ਮੰਡਪ ਵਿਚ ਉਥੋਂ ਦੇ ਉਤਪਾਦਾਂ ਦੀ ਲੋਕ ਕਰ ਰਹੇ ਖਰੀਦਦਾਰੀ ਅਗਲੀ ਖ਼ਬਰ ਹੁਣ ਅਵਾਰਾ ਕੁੱਤਿਆਂ ਲਈ ਡਾਗ ਸ਼ੈਲਟਰ ਹੋਮ ਹੋਣਗੇ ਤਿਆਰ
Ad Position 24