10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਜੂਆ ਖੇਡਦੇ 14 ਜਣੇ ਪੁਲਿਸ ਵੱਲੋਂ ਗਿਫ਼ਤਾਰ

ਸਿਰਸਾ, 10 ਨਵੰਬਰ (ਭੁਪਿੰਦਰ ਪੰਨੀਵਾਲੀਆ)- ਪੁਲਿਸ ਨੇ ਰੰਗੜੀ ਰੋਡ ’ਤੇ ਸਥਿਤ ਇੱਕ ਘਰ ’ਤੇ ਛਾਪਾ ਮਾਰ ਕੇ 14 ਜਣਿਆਂ ਨੂੰ ਜੂਆ ਖੇਡਦੇ ਗ੍ਰਿਫ਼ਤਾਰ ਕੀਤਾ। ਸੀਆਈਏ ਸਿਰਸਾ ਟੀਮ ਨੇ ਘਟਨਾ ਸਥਾਨ ਤੋਂ 1ਲੱਖ 93 ਹਜ਼ਾਰ 290 ਨਕਦੀ ਅਤੇ ਤਾਸ਼ ਬਰਾਮਦ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 11-11-2026
ਸਿਰਸਾ, 10 ਨਵੰਬਰ (ਭੁਪਿੰਦਰ ਪੰਨੀਵਾਲੀਆ)- ਪੁਲਿਸ ਨੇ ਰੰਗੜੀ ਰੋਡ ’ਤੇ ਸਥਿਤ ਇੱਕ ਘਰ ’ਤੇ ਛਾਪਾ ਮਾਰ ਕੇ 14 ਜਣਿਆਂ ਨੂੰ ਜੂਆ ਖੇਡਦੇ ਗ੍ਰਿਫ਼ਤਾਰ ਕੀਤਾ। ਸੀਆਈਏ ਸਿਰਸਾ ਟੀਮ ਨੇ ਘਟਨਾ ਸਥਾਨ ਤੋਂ 1ਲੱਖ 93 ਹਜ਼ਾਰ 290 ਨਕਦੀ ਅਤੇ ਤਾਸ਼ ਬਰਾਮਦ ਕੀਤੀ ਹੈ।ਸੀਆਈਏ ਸਿਰਸਾ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਸੁਪਰਡੈਂਟ ਦੀਪਕ ਸਹਾਰਨ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਦੌਰਾਨ ਸੀਆਈਏ ਟੀਮ ਗਊਸ਼ਾਲਾ ਮੁਹੱਲੇ ਤੋਂ ਸ਼ਿਵਪੁਰੀ ਵੱਲ ਗਸ਼ਤ ਅਤੇ ਜਾਂਚ ਕਰ ਰਹੀ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਕੁਝ ਲੋਕ ਰੰਗੜੀ ਰੋਡ ’ਤੇ ਇੱਕ ਟੈਂਟ ਹਾਊਸ ਦੇ ਨੇੜੇ ਇੱਕ ਘਰ ਵਿੱਚ ਤਾਸ਼ ’ਤੇ ਸੱਟਾ ਲਗਾ ਕੇ ਜੂਆ ਖੇਡ ਰਹੇ ਹਨ। ਜਾਣਕਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਟੀਮ ਨੇ ਤੁਰੰਤ ਮੌਕੇ ’ਤੇ ਛਾਪਾ ਮਾਰਿਆ ਅਤੇ ਜੂਆ ਖੇਡ ਰਹੇ ਸਾਰੇ 14 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ 1,93,290 ਦੀ ਨਕਦੀ ਅਤੇ ਤਾਸ਼ ਬਰਾਮਦ ਕੀਤੇ ਗਏ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰੋਹਤਾਸ਼, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਰੋਹਿਤ ਕੁਮਾਰ, ਵਿਜੇ, ਰਾਕੇਸ਼, ਪ੍ਰਵੀਨ ਕੁਮਾਰ, ਵਿਨੋਦ ਕੁਮਾਰ, ਕ੍ਰਿਸ਼ਨ ਚੰਦ, ਰਾਮ ਗੌਤਮ ਸ਼ਰਮਾ, ਨਰਿੰਦਰ, ਸੰਦੀਪ, ਅਰੁਣ ਅਤੇ ਓਮਪ੍ਰਕਾਸ਼ ਵਜੋਂ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਰਾਜ ਪੱਧਰੀ ਕਪਾਲਮੋਚਨ ਮੇਲੇ ਨੂੰ ਸ਼ਾਨਦਾਰ ਅਤੇ ਬ੍ਰਹਮ ਰੂਪ ਦਿੱਤਾ ਜਾਵੇ-ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਗਲੀ ਖ਼ਬਰ ਕੁੜੀਆਂ ਨੂੰ ਨਵੀਨਤਾ ਰਾਹੀਂ ਰੁਜ਼ਗਾਰ ਪੈਦਾ ਕਰਨ ਵੱਲ ਅੱਗੇ ਵਧਣਾ ਚਾਹੀਦਾ ਹੈ-ਈਸ਼ੀ
Ad Position 24