11 ਤੋਂ 13 ਨਵੰਬਰ ਤੱਕ ਲਾਡਵਾ ਵਿੱਚ ਪੰਜ ਥਾਵਾਂ ’ਤੇ 11 ਖੇਡ ਮੁਕਾਬਲੇ ਕਰਵਾਏ ਜਾਣਗੇ, ਤਿਆਰੀਆਂ ਦਾ ਜਾਇਜ਼ਾ
ਗੂਹਲਾ ਚੀਕਾ (ਲਾਡਵਾ), 10 ਨਵੰਬਰ (ਓ. ਪੀ.
ਗੂਹਲਾ ਚੀਕਾ (ਲਾਡਵਾ), 10 ਨਵੰਬਰ (ਓ.ਪੀ. ਸੈਣੀ)-ਸਾਂਸਦ ਨਵੀਨ ਜਿੰਦਲ ਦੀ ਪਹਿਲ ਕਦਮੀ ‘ਤੇ ਆਯੋਜਿਤ ਸਾਂਸਦ ਖੇਡ ਉਤਸਵ ਦੇ ਤਹਿਤ, ਲਾਡਵਾ ਵਿਧਾਨ ਸਭਾ ਹਲਕੇ ਵਿਚ 11 ਤੋਂ 13 ਨਵੰਬਰ ਤੱਕ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਣਗੇ। ਲਾਡਵਾ ਵਿਧਾਨ ਸਭਾ ਹਲਕੇ ਦੇ ਖਿਡਾਰੀਆਂ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਪੰਜ ਖੇਡ ਕੇਂਦਰ ਨਿਰਧਾਰਤ ਕੀਤੇ ਗਏ ਹਨ, ਜਿੱਥੇ ਖਿਡਾਰੀ ਵੱਖ-ਵੱਖ ਖੇਡਾਂ ਵਿਚ ਆਪਣੀ ਪ੍ਰਤਿਭਾ ਅਤੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ‘ਤੇ ਸੰਜੇ ਗਾਂਧੀ ਮੈਮੋਰੀਅਲ ਸਕੂਲ ਦੇ ਚੇਅਰਮੈਨ ਪਵਨ ਗਰਗ ਨੇ ਕਿਹਾ ਕਿ ਸਾਂਸਦ ਨਵੀਨ ਜਿੰਦਲ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਵਿਚ ਸ਼ਾਮਲ ਕਰਨਾ ਅਤੇ ਅਨੁਸ਼ਾਸਨ ਅਤੇ ਟੀਮ ਭਾਵਨਾ ਵਿਕਸਤ ਕਰਨਾ ਹੈ। ਸਾਂਸਦ ਖੇਡ ਉਤਸਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੀ ਊਰਜਾ ਨੂੰ ਰਚਨਾਤਮਕ ਦਿਸ਼ਾ ਵਿਚ ਬਦਲਣ ਲਈ ਯਤਨਸ਼ੀਲ ਹੈ। ਇਸ ਰਾਹੀਂ ਪੇਂਡੂ ਖੇਤਰਾਂ ਦੀ ਖੇਡ ਪ੍ਰਤਿਭਾ ਨੂੰ ਵੀ ਆਪਣੀਆਂ ਯੋਗਤਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਵੱਡਾ ਪਲੇਟਫਾਰਮ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਾਡਵਾ ਵਿਧਾਨ ਸਭਾ ਹਲਕੇ ਦੇ ਖਿਡਾਰੀਆਂ ਲਈ ਪੰਜ ਥਾਵਾਂ ‘ਤੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿਚ ਸ਼ਾਹਬਾਦ ਦੇ ਮਾਰਕੰਡੇਸ਼ਵਰ ਸਟੇਡੀਅਮ ਵਿਖੇ ਹਾਕੀ; ਕੁਰੂਕ ਸ਼ੇਤਰ ਦੇ ਦਰੋਣਾਚਾਰੀਆ ਸਟੇਡੀਅਮ ਵਿਖੇ ਮੁੱਕੇਬਾਜ਼ੀ; ਧਨੌਰਾ ਜਾਟਨ ਦੇ ਸਪੋਰਟਸ ਸਟੇਡੀਅਮ ਵਿਖੇ ਕੁਸ਼ਤੀ, ਜੂਡੋ ਅਤੇ ਰੱਸਾਕਸ਼ੀ; ਸੰਜੇ ਗਾਂਧੀ ਸਕੂਲ, ਲਾਡਵਾ ਵਿਖੇ ਫੁੱਟਬਾਲ ਅਤੇ ਵਾਲੀਬਾਲ ਅਤੇ ਬਕਾਲੀ ਸਟੇਡੀਅਮ ਵਿਖੇ ਐਥਲੈਟਿਕਸ, ਕ੍ਰਿਕਟ ਅਤੇ ਕਬੱਡੀ ਸ਼ਾਮਲ ਹਨ। ਉਨ੍ਹਾਂ ਸਾਰੇ ਖਿਡਾਰੀਆਂ ਨੂੰ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ। ਸੰਸਦ ਮੈਂਬਰ ਨਵੀਨ ਜਿੰਦਲ ਦੀ ਇਹ ਪਹਿਲ ਖੇਤਰ ਵਿਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦੇ ਆਧਾਰ ‘ਤੇ ਅੱਗੇ ਵਧਣ ਦੇ ਨਵੇਂ ਮੌਕੇ ਪ੍ਰਦਾਨ ਕਰ ਰਹੀ ਹੈ।