05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਮਾਤਾ ਸੁੰਦਰੀ ਕਾਲਜ ਵਿਖੇ ਭਾਰਤ-ਦੱਖਣੀ ਕੋਰੀਆ ਸੰਬੰਧਾਂ ਬਾਰੇ ਅੰਤਰਰਾਸ਼ਟਰੀ ਸੈਮੀਨਾਰ ਕਰਾਇਆ

ਨਵੀਂ ਦਿੱਲੀ,4 ਨਵੰਬਰ(ਜਗਤਾਰ ਸਿੰਘ)-ਮਾਤਾ ਸੁੰਦਰੀ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਨੇ ਇੰਡੀਅਨ ਕੌਂਸਲ ਆਫ਼ ਵਰਲਡ ਅਫੇਅਰਜ਼ ਸਹਿਯੋਗ ਨਾਲ ਅਤੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਸਰਪ੍ਰਸਤੀ ਹੇਠ “ਭਾਰਤ-ਦੱਖਣੀ ਕੋਰੀਆ ਸਬੰਧ: ਇੰਡੋ-ਪੈਸੀਫਿਕ ਵਿਚ ਉੱਭਰ ਰਹੇ ਮੁੱਦੇ ਅਤੇ ਚੁਨੌਤੀਆਂ” ਵਿਸ਼ੇ ‘ਤੇ ਇੱਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਕਰਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਆਪਣੇ ਸੰਬੋਧਨ ਵਿੱਚ, ਪ੍ਰਿੰਸੀਪਲ ਪ੍ਰੋ.

Ad Position 21
No active advertisement
ਭਾਰਤ-ਦੱਖਣੀ ਕੋਰੀਆ ਸੰਬੰਧਾਂ ਅਤੇ ਇੰਡੋ-ਪੈਸੀਫਿਕ ਵਿਚ ਉੱਭਰ ਰਹੀਆਂ ਚੁਨੌਤੀਆਂ ਬਾਰੇ ਅੰਤਰਰਾਸ਼ਟਰੀ ਸੈਮੀਨਾਰ ਵਿਚ ਹਾਜ਼ਰ ਵੱਖ-ਵੱਖ ਸ਼ਖ਼ਸੀਅਤਾਂ । -ਅਜੀਤ ਤਸਵੀਰ 05-11-2026

ਨਵੀਂ ਦਿੱਲੀ, 4 ਨਵੰਬਰ(ਜਗਤਾਰ ਸਿੰਘ)-ਮਾਤਾ ਸੁੰਦਰੀ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਨੇ ਇੰਡੀਅਨ ਕੌਂਸਲ ਆਫ਼ ਵਰਲਡ ਅਫੇਅਰਜ਼ ਸਹਿਯੋਗ ਨਾਲ ਅਤੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਸਰਪ੍ਰਸਤੀ ਹੇਠ “ਭਾਰਤ-ਦੱਖਣੀ ਕੋਰੀਆ ਸਬੰਧ: ਇੰਡੋ-ਪੈਸੀਫਿਕ ਵਿਚ ਉੱਭਰ ਰਹੇ ਮੁੱਦੇ ਅਤੇ ਚੁਨੌਤੀਆਂ” ਵਿਸ਼ੇ ‘ਤੇ ਇੱਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਕਰਾਇਆ ਗਿਆ ।ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਆਪਣੇ ਸੰਬੋਧਨ ਵਿੱਚ, ਪ੍ਰਿੰਸੀਪਲ ਪ੍ਰੋ. (ਡਾ.) ਹਰਪ੍ਰੀਤ ਕੌਰ ਨੇ ਸਮਕਾਲੀ ਵਿਸ਼ਵ ਵਿਕਾਸ ਨੂੰ ਸਮਝਣ ਵਿਚ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਅਤੇ ਅਰਥਪੂਰਨ ਸੰਵਾਦ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤ ਦੀਆਂ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਉੱਭਰ ਰਹੀਆਂ ਵਿਦੇਸ਼ ਨੀਤੀ ਚੁਨੌਤੀਆਂ ਪ੍ਰਤੀ ਨੌਜਵਾਨ ਖੋਜਕਾਰਾਂ ਨੂੰ ਸੰਵੇਦਨਸ਼ੀਲ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।ਪ੍ਰੋਗਰਾਮ ਵਿਚ ਕੋਰੀਆ ਆਰਥਿਕ ਸਹਿਯੋਗ ਕਮੇਟੀ (ਕੇ.ਈ.ਸੀ) ਦੀ ਡਾਇਰੈਕਟਰ ਸ਼੍ਰੀਮਤੀ ਹੋਜੇਓਂਗ ਕੋ, ਸਿੰਪੋਜ਼ੀਅਮ ਨੇ ਉਦਘਾਟਨੀ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੇ ਨਾਲ ਡਾ. ਚਰਨ ਸਿੰਘ, ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸੰਸਥਾਪਕ ਨਿਰਦੇਸ਼ਕ, ਈਗ੍ਰੋ ਫਾਊਂਡੇਸ਼ਨ, ਅਤੇ ਸੀਨੀਅਰ ਪ੍ਰੋਫੈਸਰ ਰੇਖਾ ਸਕਸੈਨਾ, ਵਿਭਾਗ ਮੁਖੀ, ਰਾਜਨੀਤੀ ਸ਼ਾਸਤਰ ਵਿਭਾਗ, ਦਿੱਲੀ ਯੂਨੀਵਰਸਿਟੀ, ਵਿਸ਼ੇਸ਼ ਮਹਿਮਾਨ ਸਨ। ਡਾ. ਨੀਰਜਾ ਸਮਜਦਾਰ, ਐਸੋਸੀਏਟ ਪ੍ਰੋਫੈਸਰ, ਸੈਂਟਰ ਫਾਰ ਕੋਰੀਅਨ ਸਟੱਡੀਜ਼, ਫੈਕਲਟੀ ਆਫ਼ ਲੈਂਗੂਏਜ, ਲਿਟਰੇਚਰ ਐਂਡ ਕਲਚਰਲ ਸਟੱਡੀਜ਼, ਅਤੇ ਡਾ. ਤੋਰੂਨਿਕਾ ਰਾਏ, ਰਿਸਰਚ ਐਸੋਸੀਏਟ, ਕੋਰੀਆ ਚੇਅਰ, ਕੌਂਸਲ ਫ਼ਾਰ ਸਟ੍ਰੈਟੇਜਿਕ ਐਂਡ ਡਿਫੈਂਸ ਰਿਸਰਚ (ਸੀਐਸਡੀਆਰ) ਨੇ ਵੀ ਭਾਰਤ-ਦੱਖਣੀ ਕੋਰੀਆ ਸਬੰਧਾਂ ਅਤੇ ਇੰਡੋ-ਪੈਸੀਫਿਕ ਖੇਤਰ ਨਾਲ ਸਬੰਧਿਤ ਮਹੱਤਵਪੂਰਨ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।

Ad Position 22
No active advertisement
ਪਿਛਲੀ ਖ਼ਬਰ ਸਰਨਾ ਨੇ ਭਾਜਪਾ ਹਾਈਕਮਾਨ ਨੂੰ ਕੀਤੀ ਅਪੀਲ ਕਿਹਾ,ਜੇਕਰ ਸਿੱਖਾਂ ਨੂੰ ਨਾਲ ਜੋੜਨਾ ਹੈ ਤਾਂ ਸਿਰਸਾ ਨੂੰ ਰੱਖੋ ‘ਆਪਣੇ ਤੋਂ... ਅਗਲੀ ਖ਼ਬਰ ਪੰਜਾਬੀ ਹੈਲਪਲਾਈਨ ਦੇ ਅਹੁਦੇਦਾਰਾਂ ਨੇ ਮੈਡਮ ਪਰਮਿੰਦਰ ਕੌਰ ਦੇ ਯਤਨਾਂ ਦੀ ਕੀਤੀ ਸ਼ਲਾਘਾ
Ad Position 24