03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮਕਾਨ ’ਚ ਲੁਕੋ ਕੇ ਰੱਖੇ 119 ਕਿਲੋ 310 ਗ੍ਰਾਮ ਪਟਾਕੇ ਬਰਾਮਦ ਰਿਹਾਇਸ਼ੀ ਇਲਾਕੇ ’ਚੋਂ ਦੂਜੀ ਵੱਡੀ ਬਰਾਮਦਗੀ, ਮੁਲਜ਼ਮ ਖਿਲਾਫ਼ ਕੇਸ ਦਰਜ

ਡੱਬਵਾਲੀ, 2 ਨਵੰਬਰ (ਇਕਬਾਲ ਸਿੰਘ ਸ਼ਾਂਤ)- ਦੀਵਾਲੀ ਤੋਂ ਪਹਿਲਾਂ ਡੱਬਵਾਲੀ ਦੇ ਰਿਹਾਇਸ਼ੀ ਇਲਾਕਿਆਂ ‘ਚ ਨਾਜਾਇਜ਼ ਤੌਰ ‘ਤੇ ਪਟਾਕੇ ਸਟੋਰ ਕਰਨ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸੀਆਈਏ ਡੱਬਵਾਲੀ ਨੇ ਸ਼ਹਿਰ ਦੀ ਰਾਮ ਨਗਰ ਕਲੋਨੀ ਸਥਿਤ ਇਕ ਮਕਾਨ ਵਿੱਚ ਛਾਪਾ ਮਾਰ ਕੇ 119 ਕਿਲੋ 310 ਗ੍ਰਾਮ ਪਟਾਕੇ ਅਤੇ ਆਤਿਸ਼ਬਾਜ਼ੀ ਦਾ ਸਾਮਾਨ ਬਰਾਮਦ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 03-11-2026
ਡੱਬਵਾਲੀ, 2 ਨਵੰਬਰ (ਇਕਬਾਲ ਸਿੰਘ ਸ਼ਾਂਤ)- ਦੀਵਾਲੀ ਤੋਂ ਪਹਿਲਾਂ ਡੱਬਵਾਲੀ ਦੇ ਰਿਹਾਇਸ਼ੀ ਇਲਾਕਿਆਂ ‘ਚ ਨਾਜਾਇਜ਼ ਤੌਰ ‘ਤੇ ਪਟਾਕੇ ਸਟੋਰ ਕਰਨ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸੀਆਈਏ ਡੱਬਵਾਲੀ ਨੇ ਸ਼ਹਿਰ ਦੀ ਰਾਮ ਨਗਰ ਕਲੋਨੀ ਸਥਿਤ ਇਕ ਮਕਾਨ ਵਿੱਚ ਛਾਪਾ ਮਾਰ ਕੇ 119 ਕਿਲੋ 310 ਗ੍ਰਾਮ ਪਟਾਕੇ ਅਤੇ ਆਤਿਸ਼ਬਾਜ਼ੀ ਦਾ ਸਾਮਾਨ ਬਰਾਮਦ ਕੀਤਾ ਹੈ। ਸਿਟੀ ਪੁਲਿਸ ਨੇ ਮੁਲਜ਼ਮ ਗੁਲਸ਼ਨ ਕੁਮਾਰ ਖ਼ਿਲਾਫ਼ ਬੀਐਨਐਸ ਦੀ ਧਾਰਾ 288 ਤੇ ਵਿਸਫੋਟਕ ਐਕਟ, 1884 ਦੀ ਧਾਰਾ 9(ਬੀ) ਤਹਿਤ ਕੇਸ ਦਰਜ ਕੀਤਾ ਹੈ।ਪੁਲਿਸ ਬੁਲਾਰੇ ਅਨੁਸਾਰ ਸੀਆਈਏ ਡੱਬਵਾਲੀ ‘ਚ ਤਾਇਨਾਤ ਏਐਸਆਈ ਬੇਅੰਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਨਾਲ ਲੈ ਕੇ ਰਾਮਨਗਰ ਕਲੋਨੀ ਸਥਿਤ ਇੱਕ ਮਕਾਨ ‘ਚ ਸਾਂਝੇ ਤੌਰ ‘ਤੇ ਛਾਪਾ ਮਾਰਿਆ। ਤਲਾਸ਼ੀ ਦੌਰਾਨ ਉਥੋਂ ਵੱਖ-ਵੱਖ ਕਿਸਮਾਂ ਦੀ ਆਤਿਸ਼ਬਾਜ਼ੀ ਤੇ ਪਟਾਕਿਆਂ ਦੇ ਕੁੱਲ 34 ਪੈਕੇਟ ਬਰਾਮਦ ਹੋਏ। ਇਨ੍ਹਾਂ ‘ਚ ਬੁਲੇਟ ਬੰਬ, ਵੱਖ-ਵੱਖ ਬ੍ਰਾਂਡਾਂ ਦੇ ਪਟਾਕੇ ਤੇ ਹੋਰ ਆਤਿਸ਼ਬਾਜ਼ੀ ਦਾ ਸਾਮਾਨ ਸ਼ਾਮਲ ਸੀ। ਮੁਲਜ਼ਮ ਗੁਲਸ਼ਨ ਕੁਮਾਰ ਪਟਾਕਿਆਂ ਦੀ ਸਟੋਰੇਜ ਤੇ ਵਿਕਰੀ ਸਬੰਧੀ ਕੋਈ ਵੀ ਜਾਇਜ਼ ਲਾਇਸੈਂਸ ਜਾਂ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਬਰਾਮਦ ਸਾਮਾਨ ਦਾ ਬੋਰੀਆਂ, ਗੱਤੇ ਅਤੇ ਪੈਕਿੰਗ ਸਮੇਤ ਕੁੱਲ ਭਾਰ 119 ਕਿਲੋ 310 ਗ੍ਰਾਮ ਪਾਇਆ ਗਿਆ।ਜ਼ਿਕਰਯੋਗ ਹੈ ਕਿ ਕਰੀਬ ਦੋ ਦਿਨ ਪਹਿਲਾਂ ਵਾਰਡ ਨੰਬਰ 4 ਦੇ ਇੱਕ ਰਿਹਾਇਸ਼ੀ ਮਕਾਨ ‘ ਚੋਂ ਵੀ ਕਰੀਬ 120 ਕਿਲੋ 200 ਗ੍ਰਾਮ ਪਟਾਕੇ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਸੀ। ਉਸ ਖੇਪ ‘ਚ ਆਤਿਸ਼ਬਾਜ਼ੀ ਦੇ 566 ਪੈਕੇਟ ਸ਼ਾਮਲ ਸਨ। ਤਿੰਨ ਦਿਨਾਂ ਦੇ ਅੰਦਰ ਰਿਹਾਇਸ਼ੀ ਇਲਾਕਿਆਂ ‘ਚੋਂ ਦੂਜੀ ਵੱਡੀ ਖੇਪ ਬਰਾਮਦ ਹੋਣ ਨਾਲ ਸ਼ਹਿਰ ਦੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਨਾਇਬ ਤਹਿਸੀਲਦਾਰ ਸੁਨੀਲ ਕੁਮਾਰ ਨੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਰੋਡਵੇਜ਼ ਮੁਲਾਜ਼ਮਾਂ ਵਲੋਂ ਹੜਤਾਲ-ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Ad Position 24