ਨਾਗਰ ਸਪੋਰਟਸ ਅਕੈਡਮੀ ਨੇ ਹਰਿਆਣਾ ਦਿਵਸ ਮੌਕੇ ਨਸ਼ਿਆਂ ਵਿਰੁੱਧ ਤਿਰੰਗਾ ਮਾਰਚ ਕੱਢਿਆ
ਰਤੀਆ, 1 ਨਵੰਬਰ (ਬੇਅੰਤ ਕੌਰ ਮੰਡੇਰ)- ਹਰਿਆਣਾ ਦਿਵਸ ਮੌਕੇ ਸਥਾਨਕ ਨਾਗਰ ਸਪੋਰਟਸ ਅਕੈਡਮੀ ਵਲੋਂ ‘ਫਿੱਟ ਹਰਿਆਣਾ’ ਮੁਹਿੰਮ ਤਹਿਤ ਨਸ਼ਿਆਂ ਵਿਰੁੱਧ ਤਿਰੰਗਾ ਮਾਰਚ ਕੱਢਿਆ। ‘ਹਰਿਆਣਾ ਖੇਡੋ, ਫਿੱਟ ਹਰਿਆਣਾ’ ਦਾ ਸੰਦੇਸ਼ ਦਿੰਦਿਆਂ ਸਮਾਗਮ ਨੇ ਨੌਜਵਾਨਾਂ ਨੂੰ ਖੇਡਾਂ ’ਚ ਹਿੱਸਾ ਲੈਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕੀਤਾ।
ਰਤੀਆ, 1 ਨਵੰਬਰ (ਬੇਅੰਤ ਕੌਰ ਮੰਡੇਰ)- ਹਰਿਆਣਾ ਦਿਵਸ ਮੌਕੇ ਸਥਾਨਕ ਨਾਗਰ ਸਪੋਰਟਸ ਅਕੈਡਮੀ ਵਲੋਂ ‘ਫਿੱਟ ਹਰਿਆਣਾ’ ਮੁਹਿੰਮ ਤਹਿਤ ਨਸ਼ਿਆਂ ਵਿਰੁੱਧ ਤਿਰੰਗਾ ਮਾਰਚ ਕੱਢਿਆ। ‘ਹਰਿਆਣਾ ਖੇਡੋ, ਫਿੱਟ ਹਰਿਆਣਾ’ ਦਾ ਸੰਦੇਸ਼ ਦਿੰਦਿਆਂ ਸਮਾਗਮ ਨੇ ਨੌਜਵਾਨਾਂ ਨੂੰ ਖੇਡਾਂ ’ਚ ਹਿੱਸਾ ਲੈਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕੀਤਾ। ਸ਼ਹਿਰੀ ਪੁਲਿਸ ਥਾਣੇ ਦੇ ਐਸ.ਐਚ.ਓ. ਪ੍ਰਵੀਨ ਕੁਮਾਰ, ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ ਅਤੇ ਸ਼ਰਮਾ ਚੰਦ ਲਾਲੀ ਨੇ ਸਾਂਝੇ ਤੌਰ ’ਤੇ ਹਰੀ ਝੰਡੀ ਦਿਖਾ ਕੇ ਮਾਰਚ ਦਾ ਆਰੰਭ ਕੀਤਾ। ਕੋਚ ਰਘੁਵੀਰ ਨਾਗਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਖਿਡਾਰੀਆਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ 400 ਮੀਟਰ ਦੌੜ ਮੁਕਾਬਲੇ ਵੀ ਕਰਵਾਏ ਗਏ, ਜਿਸ ’ਚ ਅੰਡਰ-11 ਵਰਗ ’ਚ ਜੱਸੀ, ਮਹਿਕ ਤੇ ਅਨਮੋਲ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਓਪਨ 400 ਮੀਟਰ ਦੌੜ (ਲੜਕੇ) ’ਚ ਵਿਕਾਸ, ਲਲਿਤ ਤੇ ਟੋਨੀ ਨੇ ਮੋਹਰੀ ਸਥਾਨ ਮੱਲੇ। ਓਪਨ ਦੌੜ (ਲੜਕੀਆਂ) ’ ਚ ਯਸ਼ਵੀ ਨੇ ਪਹਿਲਾ ਅਤੇ ਪ੍ਰਤੀਕਸ਼ਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕਿਆਂ ’ਚ ਨਾਇਕ, ਅਰਮਾਨ ਤੇ ਜਤਿੰਦਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਖੇਡ ਮੁਕਾਬਲੇ ਬੱਚਿਆਂ ਅਤੇ ਨੌਜਵਾਨਾਂ ’ਚ ਅਨੁਸ਼ਾਸਨ, ਆਤਮਵਿਸ਼ਵਾਸ, ਸਖ਼ਤ ਮਿਹਨਤ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਵਧਾਉਂਦੇ ਹਨ। ਇਸ ਮੌਕੇ ਕ੍ਰਿਕਟ ਖਿਡਾਰੀ ਸ਼ਗੁਨ ਸਮਰਾਟ, ਕੋਚ ਰਾਕੇਸ਼, ਵਿਜੇ ਚਲਾਨਾ, ਹਰਪ੍ਰੀਤ ਭੁੱਲਰ, ਇੰਦੂ ਰਾਣੀ, ਮਾਸਟਰ ਧਰਮਵੀਰ, ਕੋਚ ਸਪਨਾ ਰਾਣੀ, ਗੁਲਜ਼ਾਰ ਠੇਕੇਦਾਰ ਆਦਿ ਹਾਜ਼ਰ ਸਨ।