ਵਿਸ਼ਵ ਖੁਰਾਕ ਦਿਵਸ ’ਤੇ ਵਿਦਿਆਰਥੀਆਂ ਨੇ ਸਵੈ-ਨਿਰਭਰਤਾ ਦੇ ਗੁਣ ਸਿੱਖੇ
ਸਿਰਸਾ, 25 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀ ਲਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪੰਨੀਵਾਲਾ ਮੋਟਾ ਦੇ ਫੂਡ ਵਿਭਾਗ ਨੇ ‘ਵਿਸ਼ਵ ਖੁਰਾਕ ਦਿਵਸ 2026’ ਉਤਸ਼ਾਹ ਨਾਲ ਮਨਾਇਆ। ਸਮਾਗਮ ਦੇ ਮੁੱਖ ਮਹਿਮਾਨ ਸੰਸਥਾ ਦੇ ਡਾਇਰੈਕਟਰ-ਪ੍ਰਿੰਸੀਪਲ ਪ੍ਰੋਫੈਸਰ ਜਗਦੀਸ਼ ਕੁਮਾਰ ਸਨ।
ਸਿਰਸਾ, 25 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀ ਲਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪੰਨੀਵਾਲਾ ਮੋਟਾ ਦੇ ਫੂਡ ਵਿਭਾਗ ਨੇ ‘ਵਿਸ਼ਵ ਖੁਰਾਕ ਦਿਵਸ 2026’ ਉਤਸ਼ਾਹ ਨਾਲ ਮਨਾਇਆ। ਸਮਾਗਮ ਦੇ ਮੁੱਖ ਮਹਿਮਾਨ ਸੰਸਥਾ ਦੇ ਡਾਇਰੈਕਟਰ-ਪ੍ਰਿੰਸੀਪਲ ਪ੍ਰੋਫੈਸਰ ਜਗਦੀਸ਼ ਕੁਮਾਰ ਸਨ। ਸਮਾਗਮ ਵਿੱਚ ਸਾਰੇ ਪੀਣ ਵਾਲੇ ਪਦਾਰਥ ਸ਼੍ਰੀ ਕ੍ਰਿਸ਼ਨਾ ਫੂਡ ਦੁਆਰਾ ਸਪਾਂਸਰ ਕੀਤੇ ਗਏ ਸਨ, ਜੋ ਕਿ ਸੰਸਥਾ ਦੇ ਫੂਡ ਤਕਨਾਲੋਜੀ ਵਿਭਾਗ ਦੇ ਸਾਬਕਾ ਵਿਦਿਆਰਥੀ ਨਵੀਨ ਸ਼ਰਮਾ ਦੀ ਮਲਕੀਅਤ ਵਾਲੀ ਕੰਪਨੀ ਹੈ। ਫੂਡ ਤਕਨਾਲੋਜੀ ਦੇ ਸਹਾਇਕ ਪ੍ਰੋਫੈਸਰ ਡਾ. ਰੁਪਿੰਦਰ ਸਿੰਘ ਸੰਧੂ ਨੇ ਇਸ ਸਹਾਇਤਾ ਲਈ ਨਵੀਨ ਸ਼ਰਮਾ ਦਾ ਧੰਨਵਾਦ ਕੀਤਾ। ਇਸ ਮੌਕੇ ਫੂਡ ਟੈਕਨਾਲੋਜੀ ਵਿਭਾਗ ਦੀ ਮੁਖੀ ਡਾ. ਰਜਨੀ ਕੰਬੋਜ, ਡਾ. ਸੁਧੀਰ ਡਾਗਰ, ਅਸ਼ੋਕ ਗਰਗ, ਪ੍ਰਿਯੰਕਾ ਹਾਂਡਾ, ਰਿੰਕੂ ਬਾਲਾ, ਸਰੋਜ, ਡਾ. ਸੁਮਨ, ਵਿਕਰਮ ਭਾਂਬੂ, ਡਾ. ਮੇਨਕਾ, ਪੂਨਮ, ਸੰਦੀਪ ਕੁਮਾਰ, ਵਿਕਰਮ ਸਮੇਤ ਵਿਭਾਗ ਦੇ ਹੋਰ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।