25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸ਼ਾਹ ਸਤਨਾਮ ਗਰਲਜ਼ ਸਕੂਲ ਦੀ ਅਨਮੋਲ ਬਣੀ ਪਲੇਅਰ ਆਫ਼ ਦ ਮੈਚ ਐਸ.ਜੀ.ਐਫ.ਆਈ. ਨੈਸ਼ਨਲ ਚੈਂਪੀਅਨਸ਼ਿਪ ਲਈ ਹੋਈ ਚੋਣ

ਸਿਰਸਾ, 24 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਨਾਰਦਰਨ ਨਾਈਟਸ ਨੇ ਫਾਈਨਲ ਵਿੱਚ ਦਿੱਲੀ ਦੇ ਸੈਂਟਰਲ ਚਾਰਜਰਜ਼ ਨੂੰ ਹਰਾ ਕੇ ਸੀ. ਬੀ.

Ad Position 21
No active advertisement
ਅਜੀਤ ਡੈਸਕ 25-10-2026
ਸਿਰਸਾ, 24 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਨਾਰਦਰਨ ਨਾਈਟਸ ਨੇ ਫਾਈਨਲ ਵਿੱਚ ਦਿੱਲੀ ਦੇ ਸੈਂਟਰਲ ਚਾਰਜਰਜ਼ ਨੂੰ ਹਰਾ ਕੇ ਸੀ.ਬੀ.ਐਸ.ਈ. ਨੌਰਥ ਜ਼ੋਨ ਅੰਡਰ-19 ਨੈਸ਼ਨਲ ਕ੍ਰਿਕਟ ਚੈਂਪੀਅਨਸ਼ਿਪ 2026-27 ਜਿੱਤੀ। ਸ਼ਾਹ ਸਤਨਾਮ ਗਰਲਜ਼ ਸਕੂਲ ਸਿਰਸਾ ਦੀਆਂ ਚਾਰ ਖਿਡਾਰਨਾਂ ਨੇ ਇਸ ਖਿਤਾਬੀ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਈ। ਖਾਸ ਤੌਰ ’ਤੇ ਸਕੂਲ ਦੀ ਅਨਮੋਲ ਨੇ ਫਾਈਨਲ ਵਿੱਚ ਸਿਰਫ਼ 8 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਿਸ ਨਾਲ ਵਿਰੋਧੀ ਟੀਮ ਦੀ ਬੱਲੇਬਾਜ਼ੀ ਵਿੱਚ ਕਾਫ਼ੀ ਵਿਘਨ ਪਿਆ। ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ, ਉਸਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਇਸ ਤੋਂ ਇਲਾਵਾ, ਅਨਮੋਲ ਨੂੰ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ (ਐਸ.ਜੀ.ਐਫ.ਆਈ.) ਨੈਸ਼ਨਲ ਚੈਂਪੀਅਨਸ਼ਿਪ ਲਈ ਵੀ ਚੁਣਿਆ ਗਿਆ ਹੈ। ਸਕੂਲ ਪਹੁੰਚਣ ’ਤੇ ਜੇਤੂ ਨੌਰਦਰਨ ਨਾਈਟਸ ਟੀਮ ਦੇ ਚਾਰ ਖਿਡਾਰੀਆਂ ਦਾ ਕੋਚ ਕਿਰਨ ਸੁਥਾਰ ਦੇ ਨਾਲ ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਤੇ ਸਟਾਫ ਮੈਂਬਰਾਂ ਨੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। 12ਵੀਂ ਜਮਾਤ ਦੀ ਰੂਹਾਨੀ, 11ਵੀਂ ਜਮਾਤ ਦੀ ਅਨਮੋਲ ਤੇ ਗਗਨਦੀਪ ਕੌਰ ਅਤੇ 10ਵੀਂ ਜਮਾਤ ਦੀ ਯੋਗਿਤਾ ਸ਼ਰਮਾ ਨੇ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੂੰ ਜਰਸੀਆਂ ਤੇ ਜੁਰਾਬਾਂ ਵੰਡ ਕੇ ਜਨਮਦਿਨ ਮਨਾਇਆ ਅਗਲੀ ਖ਼ਬਰ ਪੋਲਿੰਗ ਸਟੇਸ਼ਨਾਂ ਦੇ ਸੁਰੱਖਿਆ ਪ੍ਰਬੰਧਾਂ ਅਤੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਸੰਬੰਧੀ ਵੱਖ-ਵੱਖ ਪਹਿਲੂਆਂ ’ਤੇ ਕੀਤੀ...
Ad Position 24