ਸਕੂਲੀ ਬੱਚਿਆਂ ਦਾ ਪੰਜਾਬੀ ਕਵਿਤਾ ਪਾਠ ਮੁਕਾਬਲਾ ਕਰਵਾਇਆ
ਨਵੀਂ ਦਿੱਲੀ, 23 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸਕੂਲੀ ਬੱਚਿਆਂ ਦਾ ਸਟੇਟ ਪੱਧਰ ’ਤੇ ਪੰਜਾਬੀ ਕਵਿਤਾ ਪਾਠ ਮੁਕਾਬਲਾ ਬਾਲ ਭਵਨ ਪਬਲਿਕ ਸਕੂਲ, ਮਯੂਰ ਵਿਹਾਰ ਪਾਕਟ ਬੀ.
ਨਵੀਂ ਦਿੱਲੀ, 23 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸਕੂਲੀ ਬੱਚਿਆਂ ਦਾ ਸਟੇਟ ਪੱਧਰ ’ਤੇ ਪੰਜਾਬੀ ਕਵਿਤਾ ਪਾਠ ਮੁਕਾਬਲਾ ਬਾਲ ਭਵਨ ਪਬਲਿਕ ਸਕੂਲ, ਮਯੂਰ ਵਿਹਾਰ ਪਾਕਟ ਬੀ. ਦਿੱਲੀ ਵਿਖੇ ਕਰਵਾਇਆ ਗਿਆ, ਜਿਸ ਵਿਚ ਸੀਨੀਅਰ ਲੜਕੇ-ਲੜਕੀਆਂ ਅਤੇ ਜੂਨੀਅਰ ਲੜਕੇ ਲੜਕੀਆਂ ਨੇ ਪੰਜਾਬੀ ਕਵਿਤਾ ਪਾਠ ਮੁਕਾਬਲੇ ਵਿਚ ਭਾਗ ਲਿਆ। ਇਸ ਪ੍ਰੋਗਰਾਮ ਵਿਚ ਜੱਜਾਂ ਦੀ ਭੂਮਿਕਾ ਪ੍ਰਕਾਸ਼ ਸਿੰਘ ਗਿੱਲ, ਸੁਨੀਲ ਬੇਦੀ, ਕੁਲਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਮਹਿੰਦਰ ਮੁਜ਼ਾਲ ਨੇ ਨਿਭਾਈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰ ਕੇ ਕੀਤੀ ਗਈ। ਸਕੂਲ ਦੇ ਪ੍ਰਿੰਸੀਪਲ ਵਿਵਿਧ ਗੁਪਤਾ ਅਤੇ ਜ਼ਿਲ੍ਹਾ ਕਲਚਰ ਇੰਚਾਰਜ ਅਨਾਮਿਕਾ ਸਿੰਘ ਨੇ ਸਾਰੇ ਜੱਜਾਂ ਨੂੰ ਬੂਟਾ ਦੇ ਕੇ ਸਵਾਗਤ ਕੀਤਾ। ਪ੍ਰਿੰਸੀਪਲ ਵਿਵਿਧ ਗੁਪਤਾ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸੀਨੀਅਰ ਅਤੇ ਜੂਨੀਅਰ ਵਰਗ ਦੇ ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ’ਤੇ ਆਪੋ-ਆਪਣੀਆਂ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਇਸ ਮੁਕਾਬਲੇ ਦੇ ਨਤੀਜੇ ਬਾਅਦ ਵਿਚ ਸਕੂਲਾਂ ਨੂੰ ਭੇਜੇ ਜਾਣਗੇ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਇੰਚਾਰਜ ਚੰਦਰ ਕਾਂਤਾ, ਮੈਨੇਜਰ ਕਵਿਤਾ ਮੈਹਲੋਤਰਾ, ਜਸਪ੍ਰੀਤ ਕੌਰ, ਮੀਨਾਕਸ਼ੀ ਤੇ ਸ਼ੇਸ ਲਤਾ ਨੇ ਆਪਣਾ ਯੋਗਦਾਨ ਦਿੱਤਾ।