16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਉੱਦਮਤਾ ਵਿਕਾਸ ਪ੍ਰੋਗਰਾਮ ਤੇ ਸੰਚਾਰ ਹੁਨਰਾਂ ’ਤੇ ਵਰਕਸ਼ਾਪ ਕਰਵਾਈ

ਯਮੁਨਾਨਗਰ, 16 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਦੇ ਸਿਖਲਾਈ ਅਤੇ ਰੁਜ਼ਗਾਰ ਸੈੱਲ ਅਤੇ ਵਣਜ ਵਿਭਾਗ ਨੇ ਰੋਟਰੀ ਕਲੱਬ ਆਫ਼ ਕਲਾਸਿਕ ਯਮੁਨਾਨਗਰ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿਚ ਉੱਦਮੀ ਮੌਕਿਆਂ, ਐਮ. ਐਸ.

Ad Position 21
No active advertisement
ਵਰਕਸ਼ਾਪ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀ ਤੇ ਅਧਿਆਪਕ ਕਾਲਜ ਪ੍ਰਿੰ. ਡਾ. ਅਰਵਿੰਦਰ ਸਿੰਘ ਭੱਲਾ ਨਾਲ। ਤਸਵੀਰ : ਨਿਮਰ 17-10-2026
ਯਮੁਨਾਨਗਰ, 16 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਦੇ ਸਿਖਲਾਈ ਅਤੇ ਰੁਜ਼ਗਾਰ ਸੈੱਲ ਅਤੇ ਵਣਜ ਵਿਭਾਗ ਨੇ ਰੋਟਰੀ ਕਲੱਬ ਆਫ਼ ਕਲਾਸਿਕ ਯਮੁਨਾਨਗਰ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿਚ ਉੱਦਮੀ ਮੌਕਿਆਂ, ਐਮ. ਐਸ. ਐਮ. ਈ. ਲਈ ਸਰਕਾਰੀ ਸਹਾਇਤਾ ਯੋਜਨਾਵਾਂ ਤੇ ਪੇਸ਼ੇਵਰ ਜੀਵਨ ਵਿਚ ਪ੍ਰਭਾਵਸ਼ਾਲੀ ਸੰਚਾਰ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ‘ਉੱਦਮਤਾ ਵਿਕਾਸ ਪ੍ਰੋਗਰਾਮ ਅਤੇ ਸੰਚਾਰ ਹੁਨਰ’ ‘ਤੇ ਇਕ ਵਰਕਸ਼ਾਪ ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੇ ਸਵਾਗਤੀ ਭਾਸ਼ਣ ਨਾਲ ਹੋਈ ਜਿਨ੍ਹਾਂ ਨੇ ਵਿਸ਼ੇਸ਼ ਬੁਲਾਰਿਆਂ, ਰੋਟਰੀ ਕਲੱਬ ਆਫ਼ ਕਲਾਸਿਕ ਯਮੁਨਾਨਗਰ ਦੇ ਪ੍ਰਧਾਨ, ਹਰਮਿੰਦਰ ਸੇਠੀ ਤੇ ਰੋਟਰੀ ਕਲੱਬ ਆਫ਼ ਕਲਾਸਿਕ, ਯਮੁਨਾਨਗਰ ਦੇ ਸਕੱਤਰ, ਸੀ.ਏ. ਕਮਲ ਭਾਟੀਆ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਕਾਲਜ ਤੇ ਰੋਟਰੀ ਕਲੱਬ ਵਿਚਕਾਰ ਹੋਏ ਸਮਝੌਤੇ ਤੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਮੌਕੇ ਸਿਖਲਾਈ ਤੇ ਰੁਜ਼ਗਾਰ ਸੈੱਲ ਦੇ ਕੋਆਰਡੀਨੇਟਰ ਡਾ. ਰਾਜਿੰਦਰ ਸਿੰਘ ਵੋਹਰਾ ਨੇ ਵਰਕਸ਼ਾਪ ਦਾ ਵਿਸ਼ਾ ਪੇਸ਼ ਕੀਤਾ ਤੇ ਵਿਦਿਆਰਥੀਆਂ ਦੀ ਰੁਜ਼ਗਾਰਯੋਗਤਾ ਨੂੰ ਵਧਾਉਣ ਤੇ ਸਵੈ-ਰੁਜ਼ਗਾਰ ਦੇ ਮੌਕਿਆਂ ਦੀ ਖੋਜ ਕਰਨ ਲਈ ਉਤਸ਼ਾਹਿਤ ਕਰਨ ਵਿਚ ਉੱਦਮਤਾ ਵਿਕਾਸ ਤੇ ਸੰਚਾਰ ਹੁਨਰਾਂ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਤਕਨੀਕੀ ਸੈਸ਼ਨ ਦੌਰਾਨ ਸੀ. ਏ. ਕਮਲ ਭਾਟੀਆ ਨੇ ‘ਐਂਟਰਪ੍ਰੈਨਿਓਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਐਮ. ਐਸ. ਐਮ. ਈ. ਸੈਕਟਰ ਲਈ ਸਬਸਿਡੀਆਂ ਤੇ ਪ੍ਰੋਤਸਾਹਨ’ ‘ਤੇ ਇਕ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ ਜਿਸ ਵਿਚ ਪ੍ਰਧਾਨ ਮੰਤਰੀ ਫਾਰਮਲਾਈਜ਼ੇਸ਼ਨ ਆਫ਼ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ਿਜ਼ ਸਕੀਮ ਤੇ ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਮੌਕੇ ਹਰਮਿੰਦਰ ਸੇਠੀ ਪ੍ਰਧਾਨ ਰੋਟਰੀ ਕਲੱਬ ਆਫ਼ ਕਲਾਸਿਕ ਯਮੁਨਾਨਗਰ ਨੇ ‘ਸੰਚਾਰ ਹੁਨਰਾਂ ਦੀ ਮਹੱਤਤਾ’ ਵਿਸ਼ੇ ‘ਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਸੈਸ਼ਨ ਦਾ ਤਾਲਮੇਲ ਡਾ. ਜਸਵਿੰਦਰ ਕੌਰ ਕਾਮਰਸ ਵਿਭਾਗ ਮੁਖੀ, ਡਾ. ਰਾਜਿੰਦਰ ਸਿੰਘ ਵੋਹਰਾ ਕੋਆਰਡੀਨੇਟਰ ਪਲੇਸਮੈਂਟ ਸੈੱਲ ਤੇ ਪ੍ਰੋ. ਜਸਪ੍ਰੀਤ ਸਿੰਘ ਦੁਆਰਾ ਕੀਤਾ ਸੀ। ਇਸ ਮੌਕੇ ਪ੍ਰੋਗਰਾਮ ਦੇ ਅੰਤ ਵਿਚ ਡਾ. ਜਸਵਿੰਦਰ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਤੇ ਕਾਲਜ ਪ੍ਰਬੰਧਨ, ਪ੍ਰਿੰਸੀਪਲ, ਸਤਿਕਾਰਯੋਗ ਬੁਲਾਰਿਆਂ, ਰੋਟਰੀ ਕਲੱਬ ਦੇ ਮੈਂਬਰਾਂ, ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਦਾ ਉਨ੍ਹਾਂ ਦੇ ਕੀਮਤੀ ਯੋਗਦਾਨ ਤੇ ਉਤਸ਼ਾਹਜਨਕ ਭਾਗੀਦਾਰੀ ਲਈ ਧੰਨਵਾਦ ਕੀਤਾ। ਪ੍ਰੋਗਰਾਮ ਵਿਚ ਡਾ. ਤਿਲਕ ਰਾਜ, ਡਾ. ਕਿਰਨਪਾਲ ਸਿੰਘ ਵਿਰਕ, ਸ਼ਿਵਾਨੀ ਭਾਟੀਆ, ਗਗਨ ਸੇਠੀ, ਪੰਕਜ ਸਿੱਬਲ ਤੇ ਮੀਨੂ ਓਬਰਾਏ ਦੀ ਮੌਜੂਦਗੀ ਵੀ ਸ਼ਾਮਿਲ ਸੀ, ਜਿਨ੍ਹਾਂ ਦੀ ਮੌਜੂਦਗੀ ਨੇ ਇਸ ਮੌਕੇ ਦੀ ਮਹੱਤਤਾ ਨੂੰ ਹੋਰ ਵਧਾ ਦਿੱਤਾ। ਕਾਲਜ ਪ੍ਰਬੰਧਨ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਟਰਾਂਸਫਾਰਮਰ ਚੋਰਾਂ ਦਾ ਪਰਦਾਫਾਸ਼ ਅਗਲੀ ਖ਼ਬਰ ਮੰਗਾਂ ਪੂਰੀਆਂ ਨਾ ਹੋਣ ਤੋਂ ਨਾਰਾਜ਼ ਹਰਿਆਣਾ ਪੀ.ਡਬਲਯੂ.ਡੀ. ਮਕੈਨੀਕਲ ਵਰਕਰਜ਼ ਯੂਨੀਅਨ ਨੇ ਆਪਣੀ ਆਵਾਜ਼ ਬੁਲੰਦ ਕੀਤੀ
Ad Position 24