ਐਸ . ਡੀ . ਐਮ . ਤੇ ਹੈਲਪ ਲਾਈਨ ਦੇ ਆਗੂਆਂ ਨੇ ਸੰਦੇਸ਼ ਦਾ ਨਵਾਂ ਅੰਕ ਕੀਤਾ ਰਿਲੀਜ਼
ਨਵੀਂ ਦਿੱਲੀ, 16 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਸਾਲ 2005 ਤੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਰਗਰਮ ਸੰਸਥਾ ਪੰਜਾਬੀ ਹੈਲਪ ਲਾਈਨ ਦੇ ਅਹੁਦੇਦਾਰਾਂ ਪ੍ਰਕਾਸ਼ ਸਿੰਘ ਗਿੱਲ, ਜਨਰਲ ਸਕੱਤਰ ਸੁਨੀਲ ਬੇਦੀ, ਸਕੱਤਰ ਮਹਿੰਦਰ ਮੁੰਜਾਲ ਅਤੇ ਕਾਰਜਕਰਨੀ ਦੇ ਮੈਂਬਰ ਅਮਰਦੀਪ ਕੌਰ ਤੇ ਸਰਬਜੀਤ ਸਿੰਘ ਬਰਾੜ ਵਲੋਂ ਪਟੇਲ ਨਗਰ ਦਿੱਲੀ ਦੇ ਐਸ.
ਐ
ਐਸ.ਡੀ.ਐਮ. ਯਸ਼ਪਾਲ ਛਾਬੜਾ ਤੇ ਹੈਲਪ ਲਾਈਨ ਦੇ ਅਹੁਦੇਦਾਰ ਈ-ਪੇਪਰ ਸੰਦੇਸ਼ ਰਿਲੀਜ਼ ਕਰਦੇ ਹੋਏ।
17-10-2026
ਨਵੀਂ ਦਿੱਲੀ, 16 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਸਾਲ 2005 ਤੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਰਗਰਮ ਸੰਸਥਾ ਪੰਜਾਬੀ ਹੈਲਪ ਲਾਈਨ ਦੇ ਅਹੁਦੇਦਾਰਾਂ ਪ੍ਰਕਾਸ਼ ਸਿੰਘ ਗਿੱਲ, ਜਨਰਲ ਸਕੱਤਰ ਸੁਨੀਲ ਬੇਦੀ, ਸਕੱਤਰ ਮਹਿੰਦਰ ਮੁੰਜਾਲ ਅਤੇ ਕਾਰਜਕਰਨੀ ਦੇ ਮੈਂਬਰ ਅਮਰਦੀਪ ਕੌਰ ਤੇ ਸਰਬਜੀਤ ਸਿੰਘ ਬਰਾੜ ਵਲੋਂ ਪਟੇਲ ਨਗਰ ਦਿੱਲੀ ਦੇ ਐਸ.ਡੀ.ਐਮ. ਯਸ਼ਪਾਲ ਛਾਬੜਾ ਨਾਲ ਬੈਠਕ ਕੀਤੀ ਅਤੇ ਹੈਲਪਲਾਈਨ ਦੇ ਅਹੁਦੇਦਾਰਾਂ ਨੇ ਪੰਜਾਬੀ ਭਾਸ਼ਾ ਦੇ ਪੰਜਾਬੀ ਭਾਸ਼ਾ ਦੀ ਉੱਨਤੀ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਐਸ.ਡੀ.ਐਮ. ਸ੍ਰੀ ਛਾਬੜਾ ਨੇ ਹੈਲਪਲਾਈਨ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਭੂਰ ਸ਼ਲਾਘਾ ਕੀਤੀ, ਅਹੁਦੇਦਾਰਾਂ ਨੇ ਇਹ ਵੀ ਦੱਸਿਆ ਕਿ ਸੰਸਥਾ ਦੇ ਵਲੋਂ ਈ-ਪੇਪਰ ਸੰਦੇਸ਼ ਕੱਢਿਆ ਜਾ ਰਿਹਾ ਹੈ ਜੋ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪਰਚਾ ਅਧਿਆਪਕ ਵਰਗ ਵਲੋਂ ਤਿਆਰ ਕੀਤਾ ਜਾਂਦਾ ਹੈ ਅਤੇ ਛਾਪਿਆ ਜਾਂਦਾ ਹੈ। ਇਸ ਮੌਕੇ ’ਤੇ ਈ-ਪੇਪਰ ਸੰਦੇਸ਼ ਦਾ ਨਵਾਂ ਅੰਕ ਰੀਲੀਜ਼ ਕੀਤਾ ਗਿਆ।