‘ ਸਫ਼ਾਈ ਮਿੱਤਰ’ ਸੁਰੱਖਿਆ ਅਤੇ ਸਿਹਤ ਕੈਂਪ ਲਗਾਇਆ
ਚੁਗਿੱਟੀ/ਜੰਡੂ ਸਿੰਘਾ, 3 ਅਕਤੂਬਰ (ਨਰਿੰਦਰ ਲਾਗੂ)-’ ਸਵੱਛਤਾ ਹੀ ਸੇਵਾ ‘ ਮੁਹਿੰਮ ਦੇ ਤਹਿਤ ਰੇਲ ਵਿਭਾਗ ਵਲੋਂ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ‘ ਸਫ਼ਾਈ ਮਿੱਤਰ ‘ (ਸਫ਼ਾਈ ਕਰਮਚਾਰੀਆਂ) ਲਈ ਇੱਕ ਸੁਰੱਖਿਆ ਅਤੇ ਸਿਹਤ ਕੈਂਪ ਲਗਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਕੈਂਪ ਦਾ ਮੁੱਖ ਉਦੇਸ਼ ਸਫ਼ਾਈ ਕਰਮਚਾਰੀਆਂ ਦੀ ਸਿਹਤ ਇਕਾਈਆਂ ’ਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣੀ ਸੀ।
ਚੁਗਿੱਟੀ/ਜੰਡੂ ਸਿੰਘਾ, 3 ਅਕਤੂਬਰ (ਨਰਿੰਦਰ ਲਾਗੂ)-’ ਸਵੱਛਤਾ ਹੀ ਸੇਵਾ ‘ ਮੁਹਿੰਮ ਦੇ ਤਹਿਤ ਰੇਲ ਵਿਭਾਗ ਵਲੋਂ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ‘ ਸਫ਼ਾਈ ਮਿੱਤਰ ‘ (ਸਫ਼ਾਈ ਕਰਮਚਾਰੀਆਂ) ਲਈ ਇੱਕ ਸੁਰੱਖਿਆ ਅਤੇ ਸਿਹਤ ਕੈਂਪ ਲਗਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਕੈਂਪ ਦਾ ਮੁੱਖ ਉਦੇਸ਼ ਸਫ਼ਾਈ ਕਰਮਚਾਰੀਆਂ ਦੀ ਸਿਹਤ ਇਕਾਈਆਂ ’ਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣੀ ਸੀ। ਇਸ ਮੌਕੇ ਸਟਾਫ਼ ਨੂੰ ਸੁਰੱਖਿਆ ਕਿੱਟਾਂ ਅਤੇ ਹੋਰ ਜ਼ਰੂਰੀ ਸਾਮਾਨ ਪ੍ਰਦਾਨ ਕੀਤਾ ਗਿਆ। ਉਨ੍ਹਾਂ ਦੀ ਸਰੀਰਕ ਤੰਦਰੁਸਤੀ ਅਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਡਾਕਟਰੀ ਜਾਂਚ ਅਤੇ ਸਲਾਹ ਮਸ਼ਵਰੇ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਦੌਰਾਨ ਸੀਨੀਅਰ ਅਧਿਕਾਰੀਆਂ ਵੱਲੋਂ ਸਫ਼ਾਈ ਕਰਮਚਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।