03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੁਲਿਸ ਵਲੋਂ ਝਪਟਮਾਰ ਕਾਬੂ * 6 ਮੋਬਾਈਲ ਫ਼ੋਨ ਕੀਤੇ ਬਰਾਮਦ

ਨਵੀਂ ਦਿੱਲੀ, 2 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਬਾਹਰੀ ਜ਼ਿਲ੍ਹੇ ਦੇ ਥਾਣਾ ਸੁਲਤਾਨਪੁਰੀ ਦੀ ਪੁਲਿਸ ਨੇ ਇਕ ਝਪਟਮਾਰ ਨੂੰ ਕਾਬੂ ਕੀਤਾ ਹੈ ਅਤੇ ਉਸ ਕੋਲੋਂ 6 ਮੋਬਾਈਲ ਫ਼ੋਨ, ਅਪਰਾਧ ਵਿਚ ਵਰਤੀ ਗਈ ਸਕੂਟਰੀ ਬਰਾਮਦ ਕੀਤੀ।

Ad Position 21
No active advertisement
ਪੁਲਿਸ ਵਲੋਂ ਕਾਬੂ ਕੀਤਾ ਝਪਟਮਾਰ ਵਿਸ਼ਾਲ। 03-10-2026
ਨਵੀਂ ਦਿੱਲੀ, 2 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਬਾਹਰੀ ਜ਼ਿਲ੍ਹੇ ਦੇ ਥਾਣਾ ਸੁਲਤਾਨਪੁਰੀ ਦੀ ਪੁਲਿਸ ਨੇ ਇਕ ਝਪਟਮਾਰ ਨੂੰ ਕਾਬੂ ਕੀਤਾ ਹੈ ਅਤੇ ਉਸ ਕੋਲੋਂ 6 ਮੋਬਾਈਲ ਫ਼ੋਨ, ਅਪਰਾਧ ਵਿਚ ਵਰਤੀ ਗਈ ਸਕੂਟਰੀ ਬਰਾਮਦ ਕੀਤੀ। ਇਸ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਦੇ 6 ਮਾਮਲੇ ਸੁਲਝੇ ਹਨ। ਇਸ ਝਪਟਮਾਰ ਦਾ ਨਾਂਅ ਵਿਸ਼ਾਲ (23) ਹੈ ਜੋ ਕਿ ਸੁਲਤਾਨਪੁਰੀ ਦਿੱਲੀ ਦਾ ਰਹਿਣ ਵਾਲਾ ਹੈ। ਇਸ ਮਾਮਲੇ ਵਿਚ ਪੁਲਿਸ ਕੋਲ ਮੋਬਾਈਲ ਝਪਟਣ ਦੀਆਂ ਕਈ ਸ਼ਿਕਾਇਤਾਂ ਆ ਰਹੀਆਂ ਸਨ। ਪੁਲਿਸ ਨੇ ਝਪਟਮਾਰੀ ਪ੍ਰਤੀ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ, ਜਿਸ ਦੀ ਅਗਵਾਈ ਇੰਸਪੈਕਟਰ ਅਨੁਪਮ ਭੂਸ਼ਨ ਨੇ ਕੀਤੀ। ਇਸ ਟੀਮ ਨੇ ਵੱਖ-ਵੱਖ ਥਾਵਾਂ ਦੀ ਸੀ.ਸੀ.ਟੀ.ਵੀ. ਦੀ ਫੁਟੇਜ ਦਾ ਵਿਸ਼ਲੇਸ਼ਣ ਕੀਤਾ ਅਤੇ ਨਾਲ ਹੀ ਸੁਰਾਗ ਵੀ ਇਕੱਠੇ ਕੀਤੇ। ਪੁਲਿਸ ਨੂੰ ਇਸ ਮਾਮਲੇ ਪ੍ਰਤੀ ਇਕ ਖੁਫ਼ੀਆ ਜਾਣਕਾਰੀ ਮਿਲੀ, ਜਿਸ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੱਸੀ ਥਾਂ ’ਤੇ ਛਾਪਾ ਮਾਰਿਆ ਅਤੇ ਉਥੋਂ ਵਿਸ਼ਾਲ ਨਾਂਅ ਦੇ ਝਪਟਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਪੁਲਿਸ ਨੇ ਉਸ ਤੋਂ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਆਪਣੀ ਸ਼ਮੂਲੀਅਤ ਕਬੂਲ ਕਰ ਲਈ ਅਤੇ ਉਸ ਦੀ ਨਿਸ਼ਾਨਦੇਹੀ ’ਤੇ 6 ਮੋਬਾਈਲ ਬਰਾਮਦ ਕਰ ਲਏ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਸ਼ਰਾਬ ਦੇ 68 ਕੁਆਰਟਰ ਤੇ 48 ਬੀਅਰ ਦੇ ਕੈਨ ਕੀਤੇ ਬਰਾਮਦ ਅਗਲੀ ਖ਼ਬਰ ਉੱਤਰ ਪੱਛਮੀ ਦਿੱਲੀ ਦੀ ਪੁਲਿਸ ਨੇ ਖੇਡ ਸਮਾਗਮ ਕਰਵਾਇਆ
Ad Position 24