03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਅਗਰਵਾਲ ਵੈਸ਼ ਸਮਾਜ ਮਹਾਰਾਜਾ ਅਗਰਸੈਨ ਜੈਅੰਤੀ ਮੌਕੇ ਕਰਵਾਏਗਾ ਪੇਂਟਿੰਗ ਮੁਕਾਬਲਾ

ਰਤੀਆ, 2 ਅਕਤੂਬਰ (ਬੇਅੰਤ ਕੌਰ ਮੰਡੇਰ)- ਅਗਰਵਾਲ ਵੈਸ਼ ਸਮਾਜ ਹਰਿਆਣਾ ਮਹਾਰਾਜਾ ਅਗਰਸੈਨ ਦੀ ਜਯੰਤੀ ਮੌਕੇ ਪੇਂਟਿੰਗ ਮੁਕਾਬਲਾ ਕਰਵਾ ਰਿਹਾ ਹੈ ਜਿਸ ਦਾ ਉਦੇਸ਼ ਮਹਾਰਾਜਾ ਅਗਰਸੈਨ ਦੀ ਜੀਵਨ ਕਹਾਣੀ ਤੇ ‘ਇੱਕ ਇੱਟ, ਇੱਕ ਰੁਪਿਆ’ ਦੇ ਸਿਧਾਂਤ ਨੂੰ ਲੋਕਾਂ ਤੱਕ ਰਚਨਾਤਮਿਕ ਤੌਰ ’ਤੇ ਪਹੁੰਚਾਉਣਾ ਹੈ। ਜ਼ਿਲ੍ਹਾ ਪ੍ਰਧਾਨ ਰਾਜੇਂਦਰ ਮਿੱਤਲ ਨੇ ਦੱਸਿਆ ਕਿ ਇਹ ਮੁਕਾਬਲਾ ਸੂਬਾ ਪ੍ਰਧਾਨ ਅਸ਼ੋਕ ਬੁਵਾਨੀਵਾਲਾ ਦੀ ਅਗਵਾਈ ਹੇਠ 2 ਉਮਰ ਸਮੂਹਾਂ 11 ਤੋਂ 18 ਸਾਲ ਤੇ 18 ਤੋਂ 45 ਸਾਲ ’ਚ ਹੋਵੇਗਾ।

Ad Position 21
No active advertisement
ਅਜੀਤ ਡੈਸਕ 03-10-2026
ਰਤੀਆ, 2 ਅਕਤੂਬਰ (ਬੇਅੰਤ ਕੌਰ ਮੰਡੇਰ)- ਅਗਰਵਾਲ ਵੈਸ਼ ਸਮਾਜ ਹਰਿਆਣਾ ਮਹਾਰਾਜਾ ਅਗਰਸੈਨ ਦੀ ਜਯੰਤੀ ਮੌਕੇ ਪੇਂਟਿੰਗ ਮੁਕਾਬਲਾ ਕਰਵਾ ਰਿਹਾ ਹੈ ਜਿਸ ਦਾ ਉਦੇਸ਼ ਮਹਾਰਾਜਾ ਅਗਰਸੈਨ ਦੀ ਜੀਵਨ ਕਹਾਣੀ ਤੇ ‘ਇੱਕ ਇੱਟ, ਇੱਕ ਰੁਪਿਆ’ ਦੇ ਸਿਧਾਂਤ ਨੂੰ ਲੋਕਾਂ ਤੱਕ ਰਚਨਾਤਮਿਕ ਤੌਰ ’ਤੇ ਪਹੁੰਚਾਉਣਾ ਹੈ। ਜ਼ਿਲ੍ਹਾ ਪ੍ਰਧਾਨ ਰਾਜੇਂਦਰ ਮਿੱਤਲ ਨੇ ਦੱਸਿਆ ਕਿ ਇਹ ਮੁਕਾਬਲਾ ਸੂਬਾ ਪ੍ਰਧਾਨ ਅਸ਼ੋਕ ਬੁਵਾਨੀਵਾਲਾ ਦੀ ਅਗਵਾਈ ਹੇਠ 2 ਉਮਰ ਸਮੂਹਾਂ 11 ਤੋਂ 18 ਸਾਲ ਤੇ 18 ਤੋਂ 45 ਸਾਲ ’ਚ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਪ੍ਰਾਪਤ ਹੋਈਆਂ ਸਾਰੀਆਂ ਪੇਂਟਿੰਗਾਂ ਤੇ ਭਾਗੀਦਾਰਾਂ ਬਾਰੇ ਪੂਰੀ ਜਾਣਕਾਰੀ 5 ਅਕਤੂਬਰ ਤੱਕ ਰਾਜ ਦਫ਼ਤਰ ਨੂੰ ਭੇਜ ਦਿੱਤੀ ਜਾਵੇਗੀ ਤਾਂ ਜੋ ਸਾਰੀਆਂ ਐਂਟਰੀਆਂ ਸਮੇਂ ਸਿਰ ਮੁਕਾਬਲੇ ’ਚ ਸ਼ਾਮਲ ਕੀਤੀਆਂ ਜਾ ਸਕਣ। ਮਿੱਤਲ ਨੇ ਦੱਸਿਆ ਕਿ ਭਾਗੀਦਾਰ 2 ਥੀਮਾਂ ਮਹਾਰਾਜਾ ਅਗਰਸੈਨ ਦਾ ਜੀਵਨ ਅਤੇ ‘ਇੱਕ ਇੱਟ, ਇੱਕ ਰੁਪਿਆ’ ਦਾ ਸਿਧਾਂਤ ’ਚੋਂ ਇੱਕ ’ਤੇ ਡਰਾਅ ਕੱਢਣਗੇ। ਮੁਕਾਬਲੇ ਲਈ ਭਾਗੀਦਾਰ ਆਪਣੀ ਸਮਗਰੀ ਦੀ ਵਰਤੋਂ ਕਰਨਗੇ ਤੇ 13 x 21 ਸੈਂਟੀਮੀਟਰ ਦੀਆਂ ਚਾਰਟ ਸ਼ੀਟਾਂ ਸਵੀਕਾਰ ਕੀਤੀਆਂ ਜਾਣਗੀਆਂ ਜਦਕਿ ਡਰਾਇੰਗ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 5 ਅਕਤੂਬਰ ਹੈ। ਮਿੱਤਲ ਨੇ ਦੱਸਿਆ ਕਿ ਹਰੇਕ ਉਮਰ ਸਮੂਹ ’ਚੋਂ 5 ਡਰਾਇੰਗ ਜਾਂ ਕੁੱਲ 10 ਸਭ ਤੋਂ ਵਧੀਆ ਡਰਾਇੰਗ, ਰਾਜ-ਪੱਧਰੀ ਪੁਰਸਕਾਰਾਂ ਲਈ ਚੁਣੇ ਜਾਣਗੇ। ਦੋਵਾਂ ਉਮਰ ਸਮੂਹਾਂ ਲਈ ਪਹਿਲੇ ਇਨਾਮ ਲਈ 11 ਹਜ਼ਾਰ, ਦੂਜੇ ਲਈ 5100 ਅਤੇ ਤੀਜੇ ਇਨਾਮ ਲਈ 3100 ਰੁਪਏ ਜਦਕਿ ਦਿਲਾਸਾ ਇਨਾਮ ਲਈ 500 ਰੁਪਏ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਸਫਾਈ ਸਿਰਫ਼ ਸਰਕਾਰ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਹਰ ਨਾਗਰਿਕ ਦਾ ਨੈਤਿਕ ਫਰਜ਼ ਵੀ ਹੈ: ਸੁਭਾਸ਼ ਸੁਧਾ ਅਗਲੀ ਖ਼ਬਰ ਤਲਵਾੜਾ ’ਚ ਸੁਭਾਸ਼ ਬਰਾਲਾ ਤੇ ਪਰਮਵੀਰ ਖ਼ਿਲਾਫ਼ ਨਾਅਰੇਬਾਜ਼ੀ
Ad Position 24