28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਡੱਬਵਾਲੀ ’ਚ ਖਰੀਦ ਦੀ ਦਹਿਲੀਜ਼ ’ਤੇ ਝੋਨਾ, ਅਬੂਬ ਸ਼ਹਿਰ ’ਚ ਜਗ੍ਹਾ ਦੀ ਤੰਗੀ, ਡੱਬਵਾਲੀ ਮੰਡੀ ’ਤੇ ਦਬਾਅ ਦਾ ਖਦਸ਼ਾ

ਡੱਬਵਾਲੀ, 28 ਸਤੰਬਰ (ਇਕਬਾਲ ਸਿੰਘ ਸ਼ਾਂਤ)- ਝੋਨੇ ਦੀ ਸਰਕਾਰੀ ਖਰੀਦ ਦੇ ਸੀਜ਼ਨ ਦੀ ਕੰਢੇ ‘ਤੇ ਕਿਸਾਨ ਪੈਦਾਵਾਰ ‘ਚ ਗਿਰਾਵਟ ਤੋਂ ਖਾਸੇ ਫ਼ਿਕਰਮੰਦ ਹਨ ਜਦਕਿ ਆੜ੍ਹਤੀ ਮੰਡੀਆਂ ‘ਚ ਅਧੂਰੇ ਪ੍ਰਬੰਧਾਂ ਨੂੰ ਲੈ ਕੇ ਚਿੰਤਤ ਹਨ। ਪ੍ਰਸ਼ਾਸਨ ਵੱਲੋਂ ਖਰੀਦ ਪ੍ਰਬੰਧਾਂ ਨੂੰ ਜ਼ਮੀਨੀ ਹਕੀਕਤ ਦੇਣ ਦੀ ਕਵਾਇਦ ਵਿੱਚ ਰੁੱਝਿਆ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 29-09-2026
ਡੱਬਵਾਲੀ, 28 ਸਤੰਬਰ (ਇਕਬਾਲ ਸਿੰਘ ਸ਼ਾਂਤ)- ਝੋਨੇ ਦੀ ਸਰਕਾਰੀ ਖਰੀਦ ਦੇ ਸੀਜ਼ਨ ਦੀ ਕੰਢੇ ‘ਤੇ ਕਿਸਾਨ ਪੈਦਾਵਾਰ ‘ਚ ਗਿਰਾਵਟ ਤੋਂ ਖਾਸੇ ਫ਼ਿਕਰਮੰਦ ਹਨ ਜਦਕਿ ਆੜ੍ਹਤੀ ਮੰਡੀਆਂ ‘ਚ ਅਧੂਰੇ ਪ੍ਰਬੰਧਾਂ ਨੂੰ ਲੈ ਕੇ ਚਿੰਤਤ ਹਨ। ਪ੍ਰਸ਼ਾਸਨ ਵੱਲੋਂ ਖਰੀਦ ਪ੍ਰਬੰਧਾਂ ਨੂੰ ਜ਼ਮੀਨੀ ਹਕੀਕਤ ਦੇਣ ਦੀ ਕਵਾਇਦ ਵਿੱਚ ਰੁੱਝਿਆ ਹੋਇਆ ਹੈ। ਉਪਮੰਡਲ ਵਿੱਚ ਡੱਬਵਾਲੀ ਮੁੱਖ ਯਾਰਡ ਚੌਟਾਲਾ ਤੇ ਅਬੂਬ ਸ਼ਹਿਰ ਸਬ-ਯਾਰਡਾਂ ਤੋਂ ਇਲਾਵਾ ਕਰੀਬ ਸੱਤ ਪੇਂਡੂ ਖਰੀਦ ਕੇਂਦਰਾਂ ਸਮੇਤ 10 ਖਰੀਦ ਕੇਂਦਰ ਬਣਾਏ ਗਏ ਹਨ। ਕਮਜ਼ੋਰ ਮੌਨਸੂਨ ਕਰਕੇ ਪੈਦਾਵਾਰ ‘ਚ ਕਰੀਬ 20 ਫ਼ੀਸਦੀ ਗਿਰਾਵਟ ਦਾ ਅਨੁਮਾਨ ਹੈ। ਖੇਤਾਂ ‘ਚ ਵਾਢੀ ਮੱਠੀ ਹੋਣ ਕਾਰਨ ਮੰਡੀਆਂ ‘ਚ ਝੋਨੇ ਦੀ ਆਮਦ ਫ਼ਿਲਹਾਲ ਜ਼ੀਰੋ ਹੈ। ਆਮਦ ਵਿੱਚ ਦੇਰੀ ਕਰਕੇ ਪ੍ਰਸ਼ਾਸਨ ਨੂੰ ਅਧੂਰੇ ਪ੍ਰਬੰਧ ਮੁਕੰਮਲ ਕਰਨ ਲਈ ਸਮਾਂ ਮਿਲ ਰਿਹਾ ਹੈ, ਪਰ ਆਮਦ ਵਧਣ ਨਾਲ ਮੰਡੀਆਂ ‘ਤੇ ਦਬਾਅ ਬਣਨ ਦਾ ਖਦਸ਼ਾ ਹੈ। ਸਭ ਤੋਂ ਵੱਡੀ ਸਮੱਸਿਆ ਅਬੂਬ ਸ਼ਹਿਰ ਸਬ-ਯਾਰਡ ‘ਚ ਬਣੀ ਹੋਈ ਹੈ। ਇੱਥੇ ਹਰ ਸਾਲ ਔਸਤਨ ਕਰੀਬ ਪੌਣੇ ਦੋ ਲੱਖ ਕੁਇੰਟਲ ਝੋਨੇ ਦੀ ਆਮਦ ਹੁੰਦੀ ਹੈ। ਇਸ ਵੇਲੇ ਮੰਡੀ ਤੇ ਬੂਥਾਂ ਦੀ ਉਸਾਰੀ ਅਧੂਰੀ ਹੋਣ ਕਾਰਨ ਪੱਕੇ ਫੜਾਂ ਤੇ ਜਗ੍ਹਾ ਦੀ ਘਾਟ ਹੈ। ਆੜ੍ਹਤੀਆਂ ਮੁਤਾਬਕ ਦੋ ਦਿਨਾਂ ਬਾਅਦ ਖਰੀਦ ਸ਼ੁਰੂ ਹੋਣੀ ਹੈ। ਜੇਕਰ ਤੁਰੰਤ ਪ੍ਰਬੰਧ ਨਾ ਕੀਤੇ ਗਏ ਤਾਂ ਫ਼ਸਲ ਡੱਬਵਾਲੀ ਦੀ ਮੁੱਖ ਮੰਡੀ ‘ਚ ਭੇਜਣੀ ਪੈ ਸਕਦੀ ਹੈ। ਇਸ ਨਾਲ ਸ਼ਹਿਰ ‘ਚ ਆਵਾਜਾਈ ਦੀ ਸਮੱਸਿਆ ਅਤੇ ਅਵਿਵਸਥਾ ਪੈਦਾ ਹੋਣ ਦਾ ਖਦਸ਼ਾ ਹੈ। ਅੱਜ ਮੰਡੀ ਦਾ ਜਾਇਜ਼ਾ ਲੈਣ ਪੁੱਜੇ ਐੱਸਡੀਐੱਮ ਨੂੰ ਆੜ੍ਹਤੀਆਂ ਨੇ ਆਪਣੀ ਚਿੰਤਾ ਤੋਂ ਜਾਣੂ ਕਰਵਾਇਆ। ਇਸੇ ਦੌਰਾਨ ਐੱਸ.ਡੀ.ਐੱਮ. ਯੋਗੇਸ਼ ਦਿਲਹੌਰ ਵੱਲੋਂ ਅੱਜ ਖਰੀਦ ਏਜੰਸੀਆਂ ਤੇ ਮਾਰਕੀਟ ਕਮੇਟੀ ਨਾਲ ਮੀਟਿੰਗ ਕਰਕੇ ਲੋੜੀਂਦੀ ਬਾਰਦਾਨਾ, ਤੇਜ਼ ਤੋਲਾਈ ਤੇ ਸਮੇਂ ਸਿਰ ਅਦਾਇਗੀ ਯਕੀਨੀ ਬ ਣਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਗਏ। ਝੋਨੇ ਦੀ ਖਰੀਦ ਦੀ ਜ਼ਿੰਮੇਵਾਰੀ ਹੈਫੈੱਡ, ਖੁਰਾਕ ਤੇ ਸਪਲਾਈ ਵਿਭਾਗ ਅਤੇ ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਨੂੰ ਸੌਂਪੀ ਗਈ ਹੈ। ਮਾਰਕੀਟ ਕਮੇਟੀ ਦੇ ਸਕੱਤਰ ਰਿਸ਼ੀਰਾਜ ਯਾਦਵ ਨੇ ਦੱਸਿਆ ਕਿ ਅਬੂਬ ਸ਼ਹਿਰ ਕੇਂਦਰ ਦੀ ਉਸਾਰੀ ਦਾ ਕੰਮ ਛੇਤੀ ਮੁਕੰਮਲ ਕਰਵਾਇਆ ਜਾ ਰਿਹਾ ਹੈ। ਮੰਡੀ ਦੇ ਪਿੱਛੇ ਖਾਲੀ ਪਈ ਜ਼ਮੀਨ ਦੀ ਸਫ਼ਾਈ ਕਰਵਾ ਦਿੱਤੀ ਗਈ ਹੈ। ਵਾਧੂ ਥਾਂ ਲਈ ਕਿੰਨੂ ਵੈਕਸਿੰਗ ਪਲਾਂਟ ਦੀ ਖਾਲੀ ਜ਼ਮੀਨ ਵੀ ਸਾਫ਼ ਕਰਵਾਈ ਜਾ ਰਹੀ ਹੈ। ਆੜ੍ਹਤੀਆਂ ਦੇ ਨਿੱਜੀ ਫੜਾਂ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਆਖਰੀ ਪੜਾਅ ‘ਚ ਹੈ। ਸਾਰੇ ਖਰੀਦ ਕੇਂਦਰਾਂ ‘ਤੇ ਸੀਸੀਟੀਵੀ, ਪੀਣ ਵਾਲੇ ਪਾਣੀ ਤੇ ਬਿਜਲੀ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਕੈਂਪ ਵਿੱਚ ਜਨਤਕ ਸ਼ਿਕਾਇਤਾਂ ਸੁਣੀਆਂ ਅਗਲੀ ਖ਼ਬਰ ਗੈਰ-ਬਾਸਮਤੀ ’ਤੇ ਭਰੋਸਾ ਵਧਿਆ, ਬਾਸਮਤੀ ਦਾ ਰਕਬਾ 35 ਫ਼ੀਸਦੀ ਘਟਿਆ
Ad Position 24