ਦਿੱਲੀ ਯੂਨੀਵਰਸਿਟੀ ਨੇ ਤਿੰਨ ਵਿਦਿਆਰਥੀਆਂ ਨੂੰ ਕੀਤਾ ਮੁਅੱਤਲ
ਨਵੀਂ ਦਿੱਲੀ, 28 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਯੂਨੀਵਰਸਿਟੀ ਨੇ ਮੁਖਰਜੀ ਨਗਰ ਵਿਖੇ ਵਿਦਿਆਰਥਣਾਂ ਦੇ ਨਾਲ ਕੀਤੀ ਬਦਸਲੂਕੀ ਅਤੇ ਛੇੜਛਾੜ ਦੇ ਮਾਮਲੇ ਵਿਚ ਐਲ.
ਨਵੀਂ ਦਿੱਲੀ, 28 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਯੂਨੀਵਰਸਿਟੀ ਨੇ ਮੁਖਰਜੀ ਨਗਰ ਵਿਖੇ ਵਿਦਿਆਰਥਣਾਂ ਦੇ ਨਾਲ ਕੀਤੀ ਬਦਸਲੂਕੀ ਅਤੇ ਛੇੜਛਾੜ ਦੇ ਮਾਮਲੇ ਵਿਚ ਐਲ.ਐਲ.ਬੀ. ਦੇ 3 ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਕੈਂਪਸ ਵਿਚ ਆਉਣ ’ਤੇ ਰੋਕ ਲਗਾ ਦਿੱਤੀ ਹੈ। ਮੁਅੱਤਲ ਕੀਤੇ ਗਏ ਵਿਦਿਆਰਥੀਆਂ ਦੇ ਨਾਂਅ ਨਮਨ, ਅਭਿਨਵ ਕੁਮਾਰ ਅਤੇ ਅਭਿਮੰਨਿਊ ਕੁਮਾਰ ਹਨ ਜੋ ਕਿ ਲਾਅ ਸੈਂਟਰ- II ਦੇ ਵਿਦਿਆਰਥੀ ਹਨ। ਇਨ੍ਹਾਂ ਵਿਦਿਆਰਥੀਆਂ ਨੇ ਹਿੰਦੂ ਕਾਲਜ ਵਿਚ ਪੜ੍ਹਨ ਵਾਲੀਆਂ ਲੜਕੀਆਂ ਦੀ ਟੀ-ਸ਼ਰਟ ’ਤੇ ਕੁਮੈਂਟ ਕੀਤੇ ਤਾਂ ਲੜਕੀਆਂ ਨੇ ਇਨ੍ਹਾਂ ਨੂੰ ਟੋਕਦੇ ਹੋਏ ਚਲੇ ਜਾਣ ਨੂੰ ਕਿਹਾ, ਪਰ ਇਨ੍ਹਾਂ ਵਿਦਿਆਰਥੀਆਂ ਨੇ ਗ਼ਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਲੜਕੀਆਂ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਨੂੰ ਜ਼ਬਰਦਸਤੀ ਗੱਡੀ ਵਿਚ ਖਿੱਚਣ ਦੀ ਕੋਸ਼ਿਸ਼ ਕੀਤੀ। ਲੜਕੀਆਂ ਨੇ ਹਿੰਮਤ ਵਿਖਾਉਂਦੇ ਹੋਏ ਗੱਡੀ ਦੀ ਜਦੋਂ ਵੀਡੀਓ ਬਣਾਉਣ ਲਈ ਆਪਣਾ ਫ਼ੋਨ ਕੱਢਿਆ ਤਾਂ ਉਹ ਆਪਣੀ ਗੱਡੀ ਲੈ ਕੇ ਭੱਜ ਗਏ। ਲੜਕੀਆਂ ਨੇ ਇੰਸਟਾਗ੍ਰਾਮ ’ਤੇ ਵੀਡੀਓ ਪੋਸਟ ਪਾਈ, ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।