18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਜਮਾਲਪੁਰ ਅੰਡਰਪਾਸ 30 ਨੂੰ ਖੁੱਲ੍ਹਣ ਦੀ ਉਮੀਦ, ਸਵਾ ਦੋ ਸਾਲ ਤੋਂ ਬੰਦ ਰਸਤਾ ਖੁੱਲ੍ਹਣ ਨਾਲ ਦੋਪਹੀਆ ਤੇ ਛੋਟੇ ਵਾਹਨ ਚਾਲਕਾਂ ਨੂੰ ਮਿਲੇਗੀ ਵੱਡੀ ਰਾਹਤ

ਟੋਹਾਣਾ, 18 ਸਤੰਬਰ (ਮਨਜੀਤ ਸਿੰਘ)- ਟੋਹਾਣਾ ਤੋਂ ਕੁਲਾਂ ਰੋਡ ‘ਤੇ ਜਮਾਲਪੁਰ ਸ਼ੇਖਾਂ ਰੇਲਵੇ ਫਾਟਕ ‘ਤੇ ਬਣ ਰਹੇ ਰੇਲ ਅੰਡਰਪਾਸ ਦਾ ਕੰਮ ਹੁਣ ਅਖੀਰਲੇ ਪੜਾਅ ‘ਚ ਪਹੁੰਚ ਗਿਆ ਹੈ। ਕਰੀਬ ਸਵਾ ਦੋ ਸਾਲ ਤੋਂ ਇਸ ਰਸਤੇ ਦੇ ਬੰਦ ਹੋਣ ਕਾਰਨ ਖੱਜਲ-ਖੁਆਰ ਹੋ ਰਹੇ ਇਲਾਕੇ ਦੇ ਲੋਕਾਂ ਨੂੰ ਹੁਣ ਰਾਹਤ ਮਿਲਣ ਦੀ ਆਸ ਬਣੀ ਹੈ।

Ad Position 21
No active advertisement
ਟੋਹਾਣਾ-ਕੁਲਾਂ ਰੋਡ ’ਤੇ ਜਮਾਲਪੁਰ ਸ਼ੇਖਾਂ ਦਾ ਅੰਡਰ ਬ੍ਰਿਜ ਜਿਸ ਦੇ ਛੇਤੀ ਬਣਨ ਦੀ ਆਸ ਪ੍ਰਗਟਾਈ ਜਾ ਰਹੀ ਹੈ। ਤਸਵੀਰ : ਮਨਜੀਤ ਸਿੰਘ ਟੋਹਾਣਾ 19-09-2026
ਟੋਹਾਣਾ, 18 ਸਤੰਬਰ (ਮਨਜੀਤ ਸਿੰਘ)- ਟੋਹਾਣਾ ਤੋਂ ਕੁਲਾਂ ਰੋਡ ‘ਤੇ ਜਮਾਲਪੁਰ ਸ਼ੇਖਾਂ ਰੇਲਵੇ ਫਾਟਕ ‘ਤੇ ਬਣ ਰਹੇ ਰੇਲ ਅੰਡਰਪਾਸ ਦਾ ਕੰਮ ਹੁਣ ਅਖੀਰਲੇ ਪੜਾਅ ‘ਚ ਪਹੁੰਚ ਗਿਆ ਹੈ। ਕਰੀਬ ਸਵਾ ਦੋ ਸਾਲ ਤੋਂ ਇਸ ਰਸਤੇ ਦੇ ਬੰਦ ਹੋਣ ਕਾਰਨ ਖੱਜਲ-ਖੁਆਰ ਹੋ ਰਹੇ ਇਲਾਕੇ ਦੇ ਲੋਕਾਂ ਨੂੰ ਹੁਣ ਰਾਹਤ ਮਿਲਣ ਦੀ ਆਸ ਬਣੀ ਹੈ। ਰੇਲਵੇ ਵੱਲੋਂ ਅੰਡਰਪਾਸ ਨੂੰ 30 ਸਤੰਬਰ ਤੋਂ ਆਵਾਜਾਈ ਲਈ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੰਡਰਪਾਸ ਦੇ ਉਪਰਲੇ ਹਿੱਸੇ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਹੁਣ ਹੇਠਾਂ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਹ ਕੰਮ ਅਗਲੇ ਕਰੀਬ 12-13 ਦਿਨਾਂ ਵਿੱਚ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਅੰਡਰਪਾਸ ਰਾਹੀਂ ਵਾਹਨਾਂ ਦੀ ਆਵਾਜਾਈ ਸ਼ੁਰੂ ਕੀਤੀ ਜਾਵੇਗੀ। ਅੰਡਰਪਾਸ ਦੀ ਉਚਾਈ ਕਰੀਬ ਸਾਢੇ ਤਿੰਨ ਮੀਟਰ, ਚੌੜਾਈ ਚਾਰ ਮੀਟਰ ਤੇ ਲੰਬਾਈ ਲਗਭਗ 300 ਮੀਟਰ ਦੱਸੀ ਜਾ ਰਹੀ ਹੈ। ਇਸ ਰਸਤੇ ਦੇ ਚਾਲੂ ਹੋਣ ਨਾਲ ਖਾਸ ਕਰਕੇ ਦੋਪਹੀਆ ਵਾਹਨ ਤੇ ਛੋਟੇ ਚਾਰ ਪਹੀਆ ਵਾਹਨਾਂ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੇਗੀ। ਹਾਲਾਂਕਿ ਵੱਡੇ ਵਾਹਨ ਤੇ ਰੋਡਵੇਜ਼ ਦੀਆਂ ਬੱਸਾਂ ਇਸ ਅੰਡਰਪਾਸ ਰਾਹੀਂ ਨਹੀਂ ਲੰਘ ਸਕਣਗੀਆਂ। ਉਨ੍ਹਾਂ ਨੂੰ ਰੇਲਵੇ ਓਵਰਬ੍ਰਿਜ ਦਾ ਕੰਮ ਮੁਕੰਮਲ ਹੋਣ ਤੱਕ ਬਦਲਵੇਂ ਰਸਤਿਆਂ ਦੀ ਵਰਤੋਂ ਕਰਨੀ ਪਵੇਗੀ।
Ad Position 22
No active advertisement
ਪਿਛਲੀ ਖ਼ਬਰ ਐੱਸ. ਐੱਸ. ਪੀ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮਾਣਾ ਪੁਲਿਸ ਨੇ ਬਾਰਡਰ ਖੇਤਰਾਂ ’ਚ ਚੌਕਸੀ ਵਧਾਈ ਅਗਲੀ ਖ਼ਬਰ ਐਸ.ਡੀ.ਐਮ. ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਚੀਕਾ ਯੂਨਿਟ ਦਫ਼ਤਰ ਵਿਖੇ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਸੁਣੀਆਂ
Ad Position 24