ਬਿਜਲੀ ਸਪਲਾਈ ਤੋਂ ਦੁਖੀ ਕਿਸਾਨਾਂ ਨੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਬੰਦ ਕੀਤਾ
ਅਜੀਤਵਾਲ, 13 ਸਤੰਬਰ (ਮਾਨ)-ਪਿਛਲੇ ਸਮੇਂ ਤੋਂ ਖੇਤਾਂ ਵਾਲੀ ਬਿਜਲੀ ਸਪਲਾਈ ਨੂੰ ਸੁਚਾਰੂ ਕਰਨ ਦੀ ਮੰਗ ਦਾ ਕੋਈ ਹੱਲ ਨਾ ਹੋਣ ਕਰਕੇ ਕਿਸਾਨਾਂ ਵਲੋਂ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਆਦਿ ਜਥੇਬੰਦੀਆਂ ਦੇ ਸਹਿਯੋਗ ਨਾਲ ਅਜੀਤਵਾਲ ਵਿਖੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਧਰਨਾ ਦੇ ਕੇ ਸਾਰਾ ਦਿਨ ਆਵਾਜਾਈ ਬੰਦ ਰੱਖੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਹੋਰ ਆਗੂਆਂ ਨੇ ਕਿਹਾ ਕਿ ਬਿਜਲੀ ਸਪਲਾਈ ਦੀ ਬੇਹੱਦ ਮਾੜੀ ਹਾਲਤ ਕਾਰਨ ਝੋਨੇ ਦੀ ਫਸਲ ਦਾ ਬੇਹੱਦ ਬੁਰਾ ਹਾਲ ਹੈ ਤੇ ਮਜਬੂਰੀ ਵੱਸ ਕਿਸਾਨਾਂ ਨੂੰ ਧਰਨੇ ਮੁਜ਼ਾਹਰੇ ਸਮੇਤ ਮੁੱਖ ਮਾਰਗ ਰੋਕਣੇ ਪੈ ਰਹੇ ਹਨ| ਆਗੂਆਂ ਨੇ ਕਿਹਾ ਕਿ ਝੋਨੇ ਦੀ ਪੱਕੀ ਫਸਲ ਪਾਣੀ ਬਿਨਾਂ ਸੁੱਕ ਰਹੀ ਹੈ ਤੇ ਫਸਲ ਨੂੰ ਬਿਮਾਰੀਆਂ ਲੱਗ ਰਹੀਆਂ ਹਨ।
ਅਜੀਤਵਾਲ, 13 ਸਤੰਬਰ (ਮਾਨ)-ਪਿਛਲੇ ਸਮੇਂ ਤੋਂ ਖੇਤਾਂ ਵਾਲੀ ਬਿਜਲੀ ਸਪਲਾਈ ਨੂੰ ਸੁਚਾਰੂ ਕਰਨ ਦੀ ਮੰਗ ਦਾ ਕੋਈ ਹੱਲ ਨਾ ਹੋਣ ਕਰਕੇ ਕਿਸਾਨਾਂ ਵਲੋਂ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਆਦਿ ਜਥੇਬੰਦੀਆਂ ਦੇ ਸਹਿਯੋਗ ਨਾਲ ਅਜੀਤਵਾਲ ਵਿਖੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਧਰਨਾ ਦੇ ਕੇ ਸਾਰਾ ਦਿਨ ਆਵਾਜਾਈ ਬੰਦ ਰੱਖੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਹੋਰ ਆਗੂਆਂ ਨੇ ਕਿਹਾ ਕਿ ਬਿਜਲੀ ਸਪਲਾਈ ਦੀ ਬੇਹੱਦ ਮਾੜੀ ਹਾਲਤ ਕਾਰਨ ਝੋਨੇ ਦੀ ਫਸਲ ਦਾ ਬੇਹੱਦ ਬੁਰਾ ਹਾਲ ਹੈ ਤੇ ਮਜਬੂਰੀ ਵੱਸ ਕਿਸਾਨਾਂ ਨੂੰ ਧਰਨੇ ਮੁਜ਼ਾਹਰੇ ਸਮੇਤ ਮੁੱਖ ਮਾਰਗ ਰੋਕਣੇ ਪੈ ਰਹੇ ਹਨ| ਆਗੂਆਂ ਨੇ ਕਿਹਾ ਕਿ ਝੋਨੇ ਦੀ ਪੱਕੀ ਫਸਲ ਪਾਣੀ ਬਿਨਾਂ ਸੁੱਕ ਰਹੀ ਹੈ ਤੇ ਫਸਲ ਨੂੰ ਬਿਮਾਰੀਆਂ ਲੱਗ ਰਹੀਆਂ ਹਨ। ਕਿਸਾਨਾਂ ਨਾਲ ਗੱਲਬਾਤ ਲਈ ਪ੍ਰਸ਼ਾਸਨ, ਬਿਜਲੀ ਬੋਰਡ ਅਤੇ ਪੁਲਿਸ ਦੇ ਉੱਚ ਅਧਿਕਾਰੀ ਗੱਲਬਾਤ ਕਰਦੇ ਰਹੇ ਪਰ ਕਿਸਾਨ ਆਗੂ ਅਤੇ ਕਿਸਾਨ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਜਾਂ ਹੋਰ ਕੋਈ ਵੀ ਮੰਤਰੀ ਨਾਲ ਬਿਜਲੀ ਸਪਲਾਈ ਸੁਚਾਰੂ ਸਬੰਧੀ ਗੱਲਬਾਤ ਉਪਰੰਤ ਧਰਨਾ ਚੁੱਕਣ ’ਤੇ ਅੜੇ ਰਹੇ। ਜ਼ਿਕਰਯੋਗ ਹੈ ਇਸ ਧਰਨੇ ਕਰਕੇ ਦੂਰ ਦੁਰਾਡੇ ਜਾਣ ਵਾਲੇ ਰਾਹਗੀਰ, ਵਾਹਨ ਟਰੈਫਿਕ, ਆਵਾਜਾਈ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਪਿੰਡਾਂ ਵਿਚ ਸਾਰਾ ਦਿਨ ਤੇ ਹੋਰ ਰਸਤਿਆਂ ਰਾਹੀਂ ਪਹੁੰਚਣ ਲਈ ਭਟਕਦੇ ਦੇਖੇ ਗਏ। ਧਰਨੇ ਦੌਰਾਨ ਐਮਰਜੈਂਸੀ ਵਾਹਨ, ਐਂਬੂਲੈਂਸ ਅਤੇ ਸਕੂਲ ਬੱਸਾਂ ਦੀ ਆਵਾਜਾਈ ਬਹਾਲ ਰਹੀ । ਇਸ ਮੌਕੇ ਬਿਜਲੀ ਬੋਰਡ ਦੇ ਅਧਿਕਾਰੀਆਂ ਸਮੇਤ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੱਡੀ ਗਿਣਤੀ ਪੁਲਿਸ ਪਾਰਟੀ ਨਾਲ ਮੌਜੂਦ ਰਹੇ। ਖਬਰ ਲਿਖੇ ਜਾਣ ਤੱਕ ਧਰਨਾਕਾਰੀ ਆਪਣੀਆਂ ਮੰਗਾਂ ’ਤੇ ਅੜੇ ਹੋਏ ਸਨ ਅਤੇ ਮੁੱਖ ਮਾਰਗ ਬੰਦ ਸੀ। ਇਸ ਮੌਕੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸਤਨਾਮ ਸਿੰਘ ਬਾਬਾ, ਗੁਰਮੀਤ ਸਿੰਘ, ਦਲਜੀਤ ਸਿੰਘ ਖਾਲਸਾ, ਪਵਿੱਤਰ ਸਿੰਘ, ਦਲਜੀਤ ਸਿੰਘ, ਹਰਜੀਤ ਸਿੰਘ, ਦਵਿੰਦਰ ਸਿੰਘ, ਬਖਤੌਰ ਸਿੰਘ, ਰੁਪਿੰਦਰ ਕਾਲਾ, ਨਛੱਤਰ ਸਿੰਘ ਹੇਰ, ਰਸ਼ਪਾਲ ਸਿੰਘ ਸੋਹਣ ਸਿੰਘ, ਜਗਸੀਰ ਸਿੰਘ, ਜਗਰੂਪ ਸਿੰਘ ਸਮੇਤ ਇਲਾਕੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਕਿਸਾਨ ਮੌਜੂਦ ਸਨ।