12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਮੂਸਾਖੇੜਾ ਵਿਖੇ 13 ਸਤੰਬਰ ਨੂੰ ਹੋਵੇਗਾ ਲੰਮੇ ਕੇਸਾਂ ਦਾ ਮੁਕਾਬਲਾ

ਟੋਹਾਣਾ, 11 ਸਤੰਬਰ (ਮਨਜੀਤ ਸਿੰਘ)- “ਕੇਸ ਸਾਡਾ ਗਹਿਣਾ, ਸਿੱਖੀ ਸਾਡੀ ਸ਼ਾਨ, ਰੱਖੋ ਕੇਸਾਂ ਦੀ ਸੰਭਾਲ ਵਧਾਓ ਕੌਮ ਦਾ ਮਾਣ” ਮੰਤਵ ਨੂੰ ਲੈ ਕੇ ਕੇਸ ਸੰਭਾਲ ਤੇ ਗੁਰਮਤਿ ਪ੍ਰਚਾਰ ਲਹਿਰ ਤਹਿਤ ਹਲਕਾ ਟੋਹਾਣਾ, ਬਲਾਕ ਜਾਖਲ ਦੇ ਪਿੰਡ ਮੂਸਾਖੇੜਾ ਦੇ ਗੁਰਦੁਆਰਾ ਸਾਹਿਬ ਵਿਖੇ 13 ਸਤੰਬਰ ਦਿਨ ਐਤਵਾਰ ਨੂੰ ਸਾਢੇ 9 ਵਜੇ ਲੰਮੇ ਕੇਸਾਂ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਐਡਵੋਕੇਟ ਅਮਨਪ੍ਰੀਤ ਕੌਰ ਜਾਖਲ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 3 ਤੋਂ 17 ਸਾਲ ਤੱਕ ਦੇ ਬੱਚੇ ਭਾਗ ਲੈ ਸਕਣਗੇ।

Ad Position 21
repet_subhas-goyals [Copy P29]
ਐਡਵੋਕੇਟ ਅਮਨਪ੍ਰੀਤ ਕੌਰ ਜਾਖਲ 12-09-2026
ਟੋਹਾਣਾ, 11 ਸਤੰਬਰ (ਮਨਜੀਤ ਸਿੰਘ)- “ਕੇਸ ਸਾਡਾ ਗਹਿਣਾ, ਸਿੱਖੀ ਸਾਡੀ ਸ਼ਾਨ, ਰੱਖੋ ਕੇਸਾਂ ਦੀ ਸੰਭਾਲ ਵਧਾਓ ਕੌਮ ਦਾ ਮਾਣ” ਮੰਤਵ ਨੂੰ ਲੈ ਕੇ ਕੇਸ ਸੰਭਾਲ ਤੇ ਗੁਰਮਤਿ ਪ੍ਰਚਾਰ ਲਹਿਰ ਤਹਿਤ ਹਲਕਾ ਟੋਹਾਣਾ, ਬਲਾਕ ਜਾਖਲ ਦੇ ਪਿੰਡ ਮੂਸਾਖੇੜਾ ਦੇ ਗੁਰਦੁਆਰਾ ਸਾਹਿਬ ਵਿਖੇ 13 ਸਤੰਬਰ ਦਿਨ ਐਤਵਾਰ ਨੂੰ ਸਾਢੇ 9 ਵਜੇ ਲੰਮੇ ਕੇਸਾਂ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਐਡਵੋਕੇਟ ਅਮਨਪ੍ਰੀਤ ਕੌਰ ਜਾਖਲ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 3 ਤੋਂ 17 ਸਾਲ ਤੱਕ ਦੇ ਬੱਚੇ ਭਾਗ ਲੈ ਸਕਣਗੇ। ਇਸ ਉਪਰਾਲੇ ਦਾ ਮੁੱਖ ਮੰਤਵ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨਾ, ਕੇਸਾਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਤੇ ਗੁਰਮਤਿ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ। ਉਨ੍ਹਾ ਤੇ ਪ੍ਰਬੰਧਕਾਂ ਵੱਲੋਂ ਬੱਚਿਆਂ ਤੇ ਮਾਪਿਆਂ ਨੂੰ ਇਸ ਮੁਕਾਬਲੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਅੱਗੇ ਹੋਰ ਦੱਸਿਆ ਕਿ ਸਮਾਗਮ ਦੇ ਪ੍ਰਬੰਧਾਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਮੂਸਾਖੇੜਾ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਮੌਕੇ ਕੇਸਾਂ ਦੀ ਸੰਭਾਲ ਤੇ ਸਿੱਖੀ ਸਰੂਪ ਪ੍ਰਤੀ ਜਾਗਰੂਕਤਾ ਪੈਦਾ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਨੇ ਅਰਜਨ ਸਿੰਘ ਮੁੱਖ ਸੇਵਾਦਾਰ 97290-24618, ਐਡਵੋਕੇਟ ਅਮਨਦੀਪ ਕੌਰ, ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 99918-58374 ਨੰਬਰ ’ਤੇ ਸੰਪਰਕ ਕਰਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਬੈਂਕ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਵਲੋਂ ਆਪਣੇ ਵਿਧਾਨ ਸਭਾ ਹਲਕੇ ਦੇ ਵੱਖ- ਵੱਖ ਪਿੰਡਾਂ ਦਾ ਦੌਰਾ
Ad Position 24