09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਜੇਤੂ ਗਤਕਾ ਖਿਡਾਰੀ ਕੋਚ ਜਸਵੀਰ ਸਿੰਘ ਤੇ ਪ੍ਰਿੰਸੀਪਲ ਰੀਨਾ ਦੁਗਲ ਨਾਲ ਗਤਕਾ ਰਾਜ ਪੱਧਰੀ ਚੈਂਪੀਅਨਸ਼ਿਪ 2026 ’ਚ ਇੰਦੌਰ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਇੰਦੌਰ, 8 ਸਤੰਬਰ (ਰਤਨਜੀਤ ਸਿੰਘ ਸ਼ੈਰੀ)- ਇੰਦੌਰ ਦੇ ਐਮ. ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਇੰਦੌਰ, 8 ਸਤੰਬਰ (ਰਤਨਜੀਤ ਸਿੰਘ ਸ਼ੈਰੀ)- ਇੰਦੌਰ ਦੇ ਐਮ.ਬੀ. ਖਾਲਸਾ ਕਾਲਜ ’ਚ ਪਿਛਲੇ ਹਫਤੇ ਆਯੋਜਿਤ ਗਤਕਾ ਰਾਜ ਪੱਧਰੀ ਚੈਂਪੀਅਨਸ਼ਿਪ 2026 ’ਚ ਮੱਧ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਤੋਂ ਲਗਭਗ 200 ਖਿਡਾਰੀਆਂ ਨੇ ਭਾਗ ਲਿਆ। ਇਸ ਮੁਕਾਬਲੇ ’ਚ ਇੰਦੌਰ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਖਿਡਾਰੀ ਗੁਰਮਨ ਸਿੰਘ ਭਾਟੀਆ ਅਤੇ ਕਰਨਪ੍ਰੀਤ ਸਿੰਘ ਨਰਵਾਲ ਨੇ ਸਿੰਗਲ ਸੋਟੀ ਟੀਮ ਫਾਈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ’ਚ ਜਬਲਪੁਰ ਅਤੇ ਗਵਾਲੀਅਰ ਦੇ ਖਿਡਾਰੀਆਂ ਨੂੰ ਹਰਾ ਕੇ ਸੋਨੇ ਦੇ ਤਗਮੇ ਆਪਣੇ ਨਾਮ ਕੀਤੇ । ਇਸ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਦੋਵੇਂ ਖਿਡਾਰੀਆਂ ਨੇ ਆਉਣ ਵਾਲੀ ਅਕਤੂਬਰ ਮਹੀਨੇ ’ਚ ਹੋਣ ਵਾਲੀ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਲਈ ਆਪਣੀ ਦਾਅਵੇਦਾਰੀ ਹੋਰ ਮਜ਼ਬੂਤ ਕਰ ਲਈ ਹੈ । ਇਸ ਸ਼ਾਨਦਾਰ ਪ੍ਰਾਪਤੀ ’ਤੇ ਗਤਕਾ ਕੋਚ ਜਸਵੀਰ ਸਿੰਘ ਅਹਲੂਵਾਲੀਆ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਰੀਨਾ ਦੁਗਲ ਸਮੇਤ ਸਮੂਹ ਸ਼ਹਿਰ ਦੇ ਕਈ ਪਤਵੰਤੇ ਸੱਜਣਾਂ ਨੇ ਦੋਵੇਂ ਖਿਡਾਰੀਆਂ ਨੂੰ ਵਧਾਈ ਅਤੇ ਉਹਨਾਂ ਦੇ ਸੁੰਦਰ ਭਵਿੱਖ ਦੀ ਕਾਮਨਾ ਕੀਤੀ ਹੈ
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮੌੜ ਵਿਖੇ ਸ਼ਾਨਦਾਰ ਡਰੋਨ ਸ਼ੋਅ ਦਾ ਆਯੋਜਨ ਅਗਲੀ ਖ਼ਬਰ ਵਿਧਾਇਕ ਸਿਰਸਾ ਵੱਲੋਂ ਗੁਰਦੁਆਰਾ ਰਾਜੌਰੀ ਗਾਰਡਨ ਵਿਖੇ ਐਡਵਾਂਸ ਫਿਜ਼ੀਓਥੈਰੇਪੀ ਯੂਨਿਟ ਦਾ ਉਦਘਾਟਨ
Ad Position 24