09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੁਲਿਸ ਨੇ ਫੜੇ 2750 ਨਾਜਾਇਜ਼ ਸ਼ਰਾਬ ਦੇ ਕੁਆਰਟਰ

ਨਵੀਂ ਦਿੱਲੀ, 8 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਮੁਡਕਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਕੋਲੋਂ 2750 ਨਾਜਾਇਜ਼ ਸ਼ਰਾਬ ਦੇ ਕੁਆਰਟਰ ਅਤੇ ਸ਼ਰਾਬ ਦੀ ਢੋਆ-ਢੁਆਈ ਲਈ ਵਰਤੀ ਗਈ ਗੱਡੀ ਫੜੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਨਵੀਂ ਦਿੱਲੀ, 8 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਮੁਡਕਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਕੋਲੋਂ 2750 ਨਾਜਾਇਜ਼ ਸ਼ਰਾਬ ਦੇ ਕੁਆਰਟਰ ਅਤੇ ਸ਼ਰਾਬ ਦੀ ਢੋਆ-ਢੁਆਈ ਲਈ ਵਰਤੀ ਗਈ ਗੱਡੀ ਫੜੀ ਹੈ। ਇਨ੍ਹਾਂ ਵਿਅਕਤੀਆਂ ਦੇ ਨਾਂਅ ਸੂਰਜ (19) ਨਿਵਾਸੀ ਬਹਾਦਰਗੜ੍ਹ, ਹਰਿਆਣਾ ਅਤੇ ਰਾਮ ਗੋਪਾਲ (50) ਨਿਵਾਸੀ ਅਸ਼ੋਦਾ ਹਰਿਆਣਾ ਹਨ। ਇਨ੍ਹਾਂ ਨੇ ਸ਼ਰਾਬ ਦੀ ਢੋਆ-ਢੁਆਈ ਲਈ ਗੱਡੀ ’ਤੇ ਨਕਲੀ ਨੰਬਰ ਪਲੇਟ ਲਗਾਈ ਹੋਈ ਸੀ। ਪੁਲਿਸ ਨੂੰ ਇਸ ਮਾਮਲੇ ਪ੍ਰਤੀ ਇਕ ਗੁਪਤ ਸੂਚਨਾ ਮਿਲੀ ਸੀ ਕਿ ਨਾਜਾਇਜ਼ ਸ਼ਰਾਬ ਰੱਖੇ ਹੋਏ ਇਕ ਗੱਡੀ ਮੁੰਡਕਾ ਟੋਲ ਪਲਾਜ਼ਾ ’ਤੇ ਕੱਲ੍ਹ ਆਵੇਗੀ ਅਤੇ ਉਸ ’ਤੇ ਨਕਲੀ ਨੰਬਰ ਪਲੇਟ ਲੱਗੀ ਹੋਈ ਹੈ। ਪੁਲਿਸ ਤੁਰੰਤ ਆਪਣੀ ਟੀਮ ਬਣਾ ਕੇ ਦੱਸੀ ਗਈ ਥਾਂ ’ਤੇ ਪੁੱਜੀ ਅਤੇ ਕੁਝ ਸਮੇਂ ਬਾਅਦ ਇਕ ਗੱਡੀ ਵੀ ਪੁੱਜ ਗਈ। ਪੁਲਿਸ ਨੂੰ ਵੇਖ ਕੇ ਗੱਡੀ ਦੇ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਨੇ ਚੁਸਤੀ ਵਿਖਾਉਂਦੇ ਹੋਏ ਉਸ ਨੂੰ ਫੜ ਲਿਆ। ਗੱਡੀ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ ਨਾਜਾਇਜ਼ ਸ਼ਰਾਬ ਫੜੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਫੜੇ ਗਏ ਵਿਅਕਤੀਆਂ ਤੋਂ ਪੁੱਛ ਪੜਤਾਲ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਏ ਸਹੀ ਪ੍ਰਬੰਧਨ ਦੁਆਰਾ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਖੇਤੀਬਾੜੀ ਸਥਿਰਤਾ ਵਿਚ... ਅਗਲੀ ਖ਼ਬਰ 27 ਨਵੰਬਰ ਨੂੰ ਬਾਲ ਵਿਆਹ ਵਿਰੁੱਧ ਅੰਤਰਰਾਸ਼ਟਰੀ ਦਿਵਸ ਦਾ ਐਲਾਨ
Ad Position 24