ਕੇਸ਼ਵਪੁਰਮ ਸਕੂਲ ’ਚ ਅਧਿਆਪਕ ਦਿਵਸ ਮਨਾਇਆ
ਨਵੀਂ ਦਿੱਲੀ, 5 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸਰਵੋਦਿਆ ਸਹਿ-ਸਿੱਖਿਆ ਸਕੂਲ, ਏ ਬਲਾਕ ਕੇਸ਼ਵਪੁਰਮ ਵਿਖੇ ਅਧਿਆਪਕ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਅਧਿਆਪਕ ਦਿਵਸ ਮੌਕੇ ’ਤੇ ਅਧਿਆਪਕਾਂ ਦੀ ਭੂਮਿਕਾ ਨਿਭਾਈ।
ਨਵੀਂ ਦਿੱਲੀ, 5 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸਰਵੋਦਿਆ ਸਹਿ-ਸਿੱਖਿਆ ਸਕੂਲ, ਏ ਬਲਾਕ ਕੇਸ਼ਵਪੁਰਮ ਵਿਖੇ ਅਧਿਆਪਕ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਅਧਿਆਪਕ ਦਿਵਸ ਮੌਕੇ ’ਤੇ ਅਧਿਆਪਕਾਂ ਦੀ ਭੂਮਿਕਾ ਨਿਭਾਈ। ਸਕੂਲ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਅਧਿਆਪਕ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਸਕੂਲ ਦੀ ਮੁਖੀ ਜਸਬੀਰ ਕੌਰ ਨੇ ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ। ਸੀਨੀਅਰ ਵਿਦਿਆਰਥੀ ਜੋ ਕਿ ਅਧਿਆਪਕ ਦਿਵਸ ਮੌਕੇ ਅਧਿਆਪਕ ਬਣ ਕੇ ਪੜ੍ਹਾ ਰਹੇ ਸਨ, ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੜ੍ਹਾਇਆ ਅਤੇ ਅਨੁਸ਼ਾਸਨ ਵੀ ਰੱਖਿਆ। ਸਕੂਲ ਦੇ ਅਧਿਆਪਕਾਂ ਨੇ ਹਰ ਕਲਾਸ ਵਿਚ ਪੂਰੀ ਨਿਗਰਾਨੀ ਰੱਖੀ। ਸੀਨੀਅਰ ਵਿਦਿਆਰਥੀਆਂ ਵਿਚ ਪਿਊਸ਼ ਗਰਗ, ਸੀਆ, ਜਸਮੀਤ ਦਾ ਕਹਿਣਾ ਸੀ ਕਿ ਅਧਿਆਪਕ ਦਾ ਕਿੱਤਾ ਸਨਮਾਨ ਯੋਗ ਹੈ ਅਤੇ ਸਾਡਾ ਫਰਜ਼ ਹੈ ਕਿ ਸਕੂਲ ਦੇ ਹਰ ਅਧਿਆਪਕ ਦਾ ਆਦਰ ਮਾਣ ਕਰੀਏ ਤੇ ਪੂਰਾ ਸਹਿਯੋਗ ਦੇਈਏ। ਅਖ਼ੀਰ ਵਿਚ ਸਕੂਲ ਮੁਖੀ ਜਸਵੀਰ ਕੌਰ ਨੇ ਵਿਦਿਆਰਥੀ, ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਸ਼ੁੱਭਕਾਮਨਾਵਾਂ ਵੀ ਦਿੱਤੀਆਂ।