ਐਂਟੀ ਸਨੈਚਿੰਗ ਸੈੱਲ ਨੇ ਲੋਕਾਂ ਦੇ ਝਪਟੇ, ਗੁੰਮ ਤੇ ਚੋਰੀ ਹੋਏ ਮੋਬਾਈਲ ਮਾਲਕਾਂ ਨੂੰ ਸੌਂਪੇ
ਨਵੀਂ ਦਿੱਲੀ, 5 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦੱਖਣੀ ਪੱਛਮੀ ਜ਼ਿਲ੍ਹੇ ਦੇ ਐਂਟੀ ਸਨੈਚਿੰਗ ਸੈੱਲ ਨੇ 702 ਮੋਬਾਈਲ ਫ਼ੋਨ ਬਰਾਮਦ ਕੀਤੇ ਸਨ, ਜੋ ਝਪਟਮਾਰਾਂ, ਚੋਰੀ ਜਾਂ ਗੁੰਮ ਹੋਏ ਸਨ।
ਨਵੀਂ ਦਿੱਲੀ, 5 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦੱਖਣੀ ਪੱਛਮੀ ਜ਼ਿਲ੍ਹੇ ਦੇ ਐਂਟੀ ਸਨੈਚਿੰਗ ਸੈੱਲ ਨੇ 702 ਮੋਬਾਈਲ ਫ਼ੋਨ ਬਰਾਮਦ ਕੀਤੇ ਸਨ, ਜੋ ਝਪਟਮਾਰਾਂ, ਚੋਰੀ ਜਾਂ ਗੁੰਮ ਹੋਏ ਸਨ। ਇਹ ਫ਼ੋਨ ਇਕ ਜੁਲਾਈ 2026 ਤੋਂ ਇਕੱਤੀ ਅਗਸਤ 2026 ਦੇ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ ਵਿਚ ਹੈ। ਦਿੱਲੀ ਪੁਲਿਸ ਵਲੋਂ ਪਿਛਲੇ ਸਮੇਂ ਤੋਂ ਵਿਸ਼ਵਾਸ ਆਪ੍ਰੇਸ਼ਨ ਚਲਾਇਆ ਹੋਇਆ ਹੈ ਅਤੇ ਝਪਟੇ, ਗੁੰਮ ਜਾਂ ਚੋਰੀ ਹੋਏ ਮੋਬਾਈਲਾਂ ਨੂੰ ਉਨ੍ਹਾਂ ਦੀ ਚੰਗੀ ਤਰ੍ਹਾਂ ਪਰਖ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪਦੀ ਹੈ। ਪੁਲਿਸ ਵਲੋਂ ਤਕਨੀਕੀ ਨਿਗਰਾਨੀ, ਡਿਜੀਟਲ ਟਰੈਕਿੰਗ, ਫੀਲਡ ਵੈਰੀਫਿਕੇਸ਼ਨ ਅਤੇ ਤਾਲਮੇਲ ਦੀ ਜਾਂਚ ਕਰ ਰਾਹੀਂ ਫੋਨਾਂ ਦੇ ਮਾਲਕਾਂ ਦਾ ਪਤਾ ਕੀਤਾ ਗਿਆ, ਜਿਸ ਦੇ ਆਧਾਰ ’ਤੇ ਪੁਲਿਸ ਨੇ ਉਨ੍ਹਾਂ ਦੇ ਮੋਬਾਈਲ ਫ਼ੋਨ ਵਾਪਸ ਦਿੱਤੇ। ਪੁਲਿਸ ਦੇ ਐਂਟੀ ਸਨੈਚਿੰਗ ਸੈੱਲ ਦੀ ਟੀਮ ਇਸ ਕੰਮ ਲਈ ਲੱਗੀ ਹੋਈ ਹੈ। ਜਿਨ੍ਹਾਂ ਲੋਕਾਂ ਦੇ ਫ਼ੋਨ ਮਿਲ ਗਏ ਹਨ, ਉਨ੍ਹਾਂ ਨੇ ਪੁਲਿਸ ਦਾ ਧੰਨਵਾਦ ਕੀਤਾ।