02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਗੁਰੂ ਨਾਨਕ ਗਰਲਜ਼ ਕਾਲਜ ਨੇ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਲਈ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ

ਯਮੁਨਾਨਗਰ, 1 ਸਤੰਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਜਿਸ ਨੇ ਸਿੱਖਿਆ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ, ਨੇ ਬੀਤੀ 31 ਅਗਸਤ ਅਤੇ 1 ਸਤੰਬਰ ਨੂੰ ਪਹਿਲੇ ਸਾਲ ਦੇ ਅੰਡਰ-ਗ੍ਰੈਜੂਏਟ ਵਿਦਿਆਰਥਣਾਂ ਲਈ ਦੋ ਦਿਨਾਂ ‘ਆਪਣੇ ਕਾਲਜ ਨੂੰ ਜਾਣੋ’ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ। ਇਹ ਪ੍ਰੋਗਰਾਮ ਪੰਜਾਬੀ ਵਿਭਾਗ ਵਲੋਂ ਕਾਲਜ ਦੇ ਜਨਰਲ ਸਕੱਤਰ ਮਨੋਰੰਜਨ ਸਿੰਘ ਸਾਹਨੀ, ਕਾਲਜ ਡਾਇਰੈਕਟਰ ਡਾ.

Ad Position 21
repet_subhas-goyals [Copy P29]
ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਕਰਵਾਏ ਗਏ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਅਧਿਆਪਕ। ਤਸਵੀਰ : ਨਿਮਰ 02-09-2026
ਯਮੁਨਾਨਗਰ, 1 ਸਤੰਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਜਿਸ ਨੇ ਸਿੱਖਿਆ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ, ਨੇ ਬੀਤੀ 31 ਅਗਸਤ ਅਤੇ 1 ਸਤੰਬਰ ਨੂੰ ਪਹਿਲੇ ਸਾਲ ਦੇ ਅੰਡਰ-ਗ੍ਰੈਜੂਏਟ ਵਿਦਿਆਰਥਣਾਂ ਲਈ ਦੋ ਦਿਨਾਂ ‘ਆਪਣੇ ਕਾਲਜ ਨੂੰ ਜਾਣੋ’ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ। ਇਹ ਪ੍ਰੋਗਰਾਮ ਪੰਜਾਬੀ ਵਿਭਾਗ ਵਲੋਂ ਕਾਲਜ ਦੇ ਜਨਰਲ ਸਕੱਤਰ ਮਨੋਰੰਜਨ ਸਿੰਘ ਸਾਹਨੀ, ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਕਾਲਜ ਪ੍ਰਿੰ. ਡਾ. ਸੁਖਵਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਵਿਚ, ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਨੇ ਵਿਦਿਆਰਥਣਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕਾਲਜ ਉੱਚ ਸਿੱਖਿਆ ਦਾ ਕੇਂਦਰ, ਸ਼ਖਸੀਅਤ ਵਿਕਾਸ, ਗਿਆਨ ਦੇ ਵਿਸਥਾਰ ਅਤੇ ਜੀਵਨ ਕਦਰਾਂ-ਕੀਮਤਾਂ ਦੇ ਵਿਕਾਸ ਲਈ ਇਕ ਪਲੇਟਫਾਰਮ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸਕਾਰਾਤਮਕ ਸੋਚ, ਨਿਰੰਤਰ ਸਿੱਖਣ ਅਤੇ ਉਪਲੱਬਧ ਮੌਕਿਆਂ ਦਾ ਪੂਰਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਕਾਲਜ ਪ੍ਰਿੰ. ਡਾ. ਸੁਖਵਿੰਦਰ ਕੌਰ ਨੇ ਨਵੀਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਲਜ ਉੱਚ ਸਿੱਖਿਆ ਦਾ ਕੇਂਦਰ ਹੈ, ਇਥੇ ਸਿੱਖਿਆ ਦੇ ਨਾਲ-ਨਾਲ ਤੁਹਾਨੂੰ ਹੋਰ ਗਤੀਵਿਧੀਆਂ ਰਾਹੀਂ ਵੀ ਸਰਵਪੱਖੀ ਵਿਕਾਸ ਮਿਲਦਾ ਹੈ ਅਤੇ ਤੁਸੀਂ ਆਤਮ-ਵਿਸ਼ਵਾਸ ਤੇ ਆਦਰਸ਼ ਜੀਵਨ ਦੀ ਕਲਾ ਸਿੱਖਦੇ ਹੋ। ਇਸ ਦੌਰਾਨ ਪਹਿਲੇ ਸਾਲ ਦੀਆਂ ਸਾਰੀਆਂ ਅੰਡਰਗ੍ਰੈਜੁਏਟ ਵਿਦਿਆਰਥਣਾਂ ਨੂੰ ਆਰਟਸ, ਕਾਮਰਸ, ਸਾਇੰਸ ਅਤੇ ਏਕੀਕ੍ਰਿਤ ਕੋਰਸਾਂ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਦੁਆਰਾ ਕਾਲਜ ਦੀਆਂ ਪਰੰਪਰਾਵਾਂ ਅਤੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਕਾਲਜ ਵਿਚ ਉਪਲੱਬਧ ਵੱਖ-ਵੱਖ ਵਿਸ਼ਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਹੈਲਥ ਕਲੱਬ, ਕੰਪਿਊਟਰ ਅਤੇ ਤਕਨੀਕੀ ਸਿੱਖਿਆ, ਸੱਭਿਆਚਾਰਕ ਪ੍ਰੋਗਰਾਮ, ਡਿਵਿਨਿਟੀ ਸੈੱਲ, ਐਨ. ਸੀ. ਸੀ., ਐਨ. ਐਸ. ਐਸ., ਕਾਲਜ ਲਾਇਬ੍ਰੇਰੀ, ਐਡ-ਆਨ ਕੋਰਸ, ਐਨ. ਐਸ. ਕਿਊ. ਐਫ. ਵੋਕੇਸ਼ਨਲ ਕੋਰਸ, ਸ਼ਾਰਟ ਟਰਮ ਕੋਰਸ, ਪੋਸਟ ਮੈਟ੍ਰਿਕ ਸਕਾਲਰਸ਼ਿਪ, ਕਾਲਜ ਹੋਸਟਲ, ਬਿਊਟੀ ਐਂਡ ਵੈਲਨੈੱਸ ਅਤੇ ਖੇਡਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਨਾ ਸੀ, ਤਾਂ ਜੋ ਉਹ ਆਪਣੇ ਪੜ੍ਹਾਈ ਦੇ ਸਮੇਂ ਦੀ ਸੁਚੱਜੀ ਵਰਤੋਂ ਕਰ ਸਕਣ। ਵਿਦਿਆਰਥੀਆਂ ਨੇ ਪ੍ਰੋਗਰਾਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਕਾਲਜ ਦੀਆਂ ਗਤੀਵਿਧੀਆਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਕਾਲਜ ਪ੍ਰਿੰ. ਡਾ. ਸੁਖਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਕਾਲਜ ਪਰਿਵਾਰ ਦਾ ਅਨਿੱਖੜਵਾਂ ਅੰਗ ਬਣਨ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰੋ: ਤਰਨਦੀਪ ਕੌਰ, ਡਾ. ਵੰਦਨਾ ਸਿੰਘ, ਡਾ. ਨਿਰੂਪਮਾ ਸੈਣੀ, ਡਾ. ਬਬੀਲਾ ਚੌਹਾਨ, ਡਾ. ਅੰਬਿਕਾ ਕਸ਼ਯਪ, ਡਾ. ਗੀਤੂ ਖੰਨਾ, ਡਾ. ਪੂਨਮ ਸੈਣੀ, ਡਾ. ਮੀਨਾਕਸ਼ੀ ਗੁਪਤਾ, ਮਨਦੀਪ ਸਿੰਘ, ਡਾ. ਆਰਤੀ ਸਿੰਘ, ਡਾ. ਸ਼ਬਨਮ ਭਾਰਤੀ, ਡਾ. ਲਾਲਜੂ, ਡ. ਅਮਜੂਰ, ਡਾ. ਰਮਨਜੋਤ ਕੌਰ, ਰੂਹੀ ਗਰੇਵਾਲ, ਸੁਖਮਨ ਗਾਂਧੀ ਅਤੇ ਕੁਸੁਮ ਨੇ ਵਿਦਿਆਰਥਣਾਂ ਨੂੰ ਡੂੰਘਾਈ ਨਾਲ ਜਾਣਕਾਰੀ ਦਿੱਤੀ। ਪ੍ਰੋਗਰਾਮ ਮੌਕੇ ਪੰਜਾਬੀ ਵਿਭਾਗ ਤੋਂ ਡਾ . ਗੁਰਜਿੰਦਰ ਕੌਰ ਅਤੇ ਡਾ. ਸਰਵਜੀਤ ਕੌਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਗਤ ਰਵਿਦਾਸ ਜੀ ਦੇ ਵਿਚਾਰ ਸਮਾਜਿਕ ਸਾਂਝੀਵਾਲਤਾ ਤੇ ਭਾਈਚਾਰੇ ਦੀ ਮਜ਼ਬੂਤ ਨੀਂਹ-ਦਵੇਂਦਰ ਸਿੰਘ ਬਬਲੀ ਅਗਲੀ ਖ਼ਬਰ ਫੁੱਟਬਾਲ ਰਿਹਾਇਸ਼ੀ ਖੇਡ ਅਕੈਡਮੀ ਲਈ ਚੋਣ ਟ੍ਰਾਇਲ 8 ਸਤੰਬਰ ਨੂੰ
Ad Position 24