ਵਿਦਿਆਰਥਣਾਂ ਦੀਆਂ ਨਵੀਨਤਾਵਾਂ ਨੂੰ ਸਟਾਰਟ-ਅੱਪਸ ਵਿਚ ਬਦਲਣ ’ਤੇ ਜ਼ੋਰ ਦਿੱਤਾ
ਯਮੁਨਾਨਗਰ, 1 ਸਤੰਬਰ (ਗੁਰਦਿਆਲ ਸਿੰਘ ਨਿਮਰ)- ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਅਤੇ ਕੈਂਪਸ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਸੈਂਟਰ ਨੇ ਡੀ. ਏ.
ਯਮੁਨਾਨਗਰ, 1 ਸਤੰਬਰ (ਗੁਰਦਿਆਲ ਸਿੰਘ ਨਿਮਰ)- ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਅਤੇ ਕੈਂਪਸ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਸੈਂਟਰ ਨੇ ਡੀ. ਏ. ਵੀ. ਕਾਲਜ ਫਾਰ ਗਰਲਜ਼ ਵਿਖੇ ਇਕ ਡੈਮੋ ਡੇਅ ਅਤੇ ਸਟਾਰਟ-ਅੱਪ ਪੇਸ਼ਕਾਰੀ ਦਾ ਪ੍ਰੋਗਰਾਮ ਕਰਵਾਇਆ। ਇਸ ਮੌਕੇ ਪ੍ਰੋਗਰਾਮ ਦੀ ਪ੍ਰਧਾਨਗੀ ਆਈ. ਆਈ. ਸੀ. ਦੇ ਉਪ ਪ੍ਰਧਾਨ ਡਾ. ਸੁਨੀਤਾ ਕੌਸ਼ਿਕ ਅਤੇ ਕਨਵੀਨਰ ਵਿਵੇਕ ਨੇ ਕੀਤੀ। ਇਸ ਪ੍ਰੋਗਰਾਮ ਦੌਰਾਨ, ਵਿਦਿਆਰਥੀਆਂ ਨੇ ਵੱਖ-ਵੱਖ ਸਮਾਜਿਕ ਅਤੇ ਵਿਵਹਾਰਕ ਸਮੱਸਿਆਵਾਂ ਨਾਲ ਸੰਬੰਧਿਤ ਆਪਣੇ ਨਵੀਨਤਾ-ਆਧਾਰਿਤ ਵਿਚਾਰ ਪੇਸ਼ ਕੀਤੇ। ਇਸ ਮੌਕੇ ਬੀ. ਕਾਮ ਦੇ ਪਹਿਲੇ ਸਾਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਪੁਰਾਣੇ ਕੱਪੜਿਆਂ ਦੀ ਮੁੜ ਵਰਤੋਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ, ਜਦਕਿ ਬੀ.ਕਾਮ ਜਨਰਲ ਦੇ ਦੂਜੇ ਸਾਲ ਦੀ ਵਿਦਿਆਰਥਣ ਗਾਇਤਰੀ ਨੇ ਖੁਸ਼ਬੂਦਾਰ ਮੋਮਬੱਤੀਆਂ ਬਾਰੇ, ਆਖਰੀ ਸਾਲ ਦੀ ਬੀ. ਕਾਮ ਆਨਰਜ਼ ਦੀ ਵਿਦਿਆਰਥਣ ਆਯੂਸ਼ੀ ਨੇ ਤੰਦਰੁਸਤੀ ਬਾਰੇ ਅਤੇ ਬੀ. ਏ. ਮਨੋਵਿਗਿਆਨ ਆਨਰਜ਼ ਦੇ ਦੂਜੇ ਸਾਲ ਦੀ ਵਿਦਿਆਰਥਣ ਮੰਨਤ ਕੰਬੋਜ ਨੇ ਹਮਦਰਦੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਆਪਣੇ ਉਦੇਸ਼, ਉਪਯੋਗਤਾ ਅਤੇ ਸੰਭਾਵੀ ਵਪਾਰਕ ਸੰਭਾਵਨਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਦੌਰਾਨ ਕਨਵੀਨਰ ਵਿਵੇਕ ਨੇ ਕਿਹਾ ਕਿ ਕਾਲਜ ਦਾ ਇਨਕਿਊਬੇਸ਼ਨ ਸੈਂਟਰ ਵਿਦਿਆਰਥਣਾਂ ਨੂੰ ਮਾਹਿਰ ਮਾਰਗਦਰਸ਼ਨ, ਲੋੜੀਂਦੀਆਂ ਸਹੂਲਤਾਂ, ਸੰਚਾਰ ਅਤੇ ਪ੍ਰੋਟੋਟਾਈਪ ਵਿਕਾਸ ਵਿਚ ਸਹਾਇਤਾ ਪ੍ਰਦਾਨ ਕਰੇਗਾ। ਇਸ ਦਾ ਟੀਚਾ ਵਿਦਿਆਰਥੀਆਂ ਦੇ ਨਵੀਨਤਾਕਾਰੀ ਵਿਚਾਰਾਂ ਨੂੰ ਵਿਵਹਾਰਕ ਰੂਪ ਦੇ ਕੇ ਸਫਲ ਸਟਾਰਟ-ਅੱਪ ਵਿਚ ਵਿਕਸਿਤ ਕਰਨਾ ਹੈ। ਇਸ ਮੌਕੇ ਅੰਬਾਲਾ ਸਥਿਤ ਅੰਮ੍ਰਿਤਾਂਸ਼ ਸਲਿਊਸ਼ਨਜ਼ ਦੇ ਸੰਸਥਾਪਕ ਮੁਕੁਲ ਗੁਜਰਾਲ ਨੇ ਇਨਕਿਊਬੇਸ਼ਨ ਸੈਂਟਰਾਂ ਦੇ ਕਾਰਜਾਂ ਅਤੇ ਉਪਲੱਬਧ ਮੌਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਪ੍ਰੋਟੋਟਾਈਪ ਵਿਕਾਸ, ਟੈਸਟਿੰਗ ਅਤੇ ਸਟਾਰਟਅੱਪ ਸਿਰਜਣ ਦੇ ਪੜਾਵਾਂ ਤੱਕ ਆਪਣੇ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ। ਇਸੇ ਦੌਰਾਨ ਇਨੋਵੇਸ਼ਨ ਅੰਬੈਸਡਰ ਮਮਤਾ ਥਾਪਰ ਅਤੇ ਮੁਕੁਲ ਗੁਜਰਾਲ ਨੇ ਪੇਸ਼ਕਾਰੀਆਂ ਦਾ ਮੁਲਾਂਕਣ ਕੀਤਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਡਾ. ਪਰਮੇਸ਼ ਕੁਮਾਰ, ਜਸਮੀਤ ਕੌਰ, ਸ਼ੈਲੀ ਚੌਹਾਨ ਅਤੇ ਵੈਸ਼ਾਲੀ ਵਲੋਂ ਭਰਪੂਰ ਸਹਿਯੋਗ ਦਿੱਤਾ।