01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਚ ਡਾ . ਸੁਖਦੇਵ ਸਿੰਘ ਸਿਰਸਾ ਦੀ ਹਮਾਇਤ ਦਾ ਫ਼ੈਸਲਾ

ਸਿਰਸਾ, 31 ਅਗਸਤ (ਭੁਪਿੰਦਰ ਪੰਨੀਵਾਲੀਆ)- ਹਰਿਆਣੇ ਦੀਆਂ ਅਗਾਂਹਵਧੂ ਸਾਹਿਤਕ, ਸਮਾਜਕ, ਅਧਿਆਪਕ ਅਤੇ ਤਰਕਸ਼ੀਲ ਜਥੇਬੰਦੀਆਂ ਨਾਲ ਜੁੜੇ ਜਨ-ਬੁਧੀਜੀਵੀਆਂ, ਕਲਮਕਾਰਾਂ, ਅਧਿਆਪਕਾਂ ਅਤੇ ਸਮਾਜਕ ਕਾਰਕੁਨਾਂ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਚ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਡਾ. ਸੁਖਦੇਵ ਸਿੰਘ ਸਿਰਸਾ ਦੀ ਹਿਮਾਇਤ ਕਰਨ ਬਾਰੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ।

Ad Position 21
No active advertisement
ਮੀਟਿੰਗ ਵਿੱਚ ਹਾਜ਼ਰ ਸਾਹਿਤਕਾਰ ਅਤੇ ਅਧਿਆਪਕ। ਤਸਵੀਰ : ਪੰਨੀਵਾਲੀਆ 01-09-2026
ਸਿਰਸਾ, 31 ਅਗਸਤ (ਭੁਪਿੰਦਰ ਪੰਨੀਵਾਲੀਆ)- ਹਰਿਆਣੇ ਦੀਆਂ ਅਗਾਂਹਵਧੂ ਸਾਹਿਤਕ, ਸਮਾਜਕ, ਅਧਿਆਪਕ ਅਤੇ ਤਰਕਸ਼ੀਲ ਜਥੇਬੰਦੀਆਂ ਨਾਲ ਜੁੜੇ ਜਨ-ਬੁਧੀਜੀਵੀਆਂ, ਕਲਮਕਾਰਾਂ, ਅਧਿਆਪਕਾਂ ਅਤੇ ਸਮਾਜਕ ਕਾਰਕੁਨਾਂ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਚ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਡਾ. ਸੁਖਦੇਵ ਸਿੰਘ ਸਿਰਸਾ ਦੀ ਹਿਮਾਇਤ ਕਰਨ ਬਾਰੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ। ਇਸ ਸੰਬੰਧ ’ਚ ਹੋਈ ਇੱਕ ਮੀਟਿੰਗ ਵਿਚ ਸੁਰਿੰਦਰ ਸਿੰਘ ਓਬਰਾਏ, ਡਾ. ਰਤਨ ਸਿੰਘ ਢਿੱਲੋਂ, ਕਾ. ਦਰਿਆਵ ਸਿੰਘ, ਕਾ. ਸੁਵਰਨ ਸਿੰਘ ਵਿਰਕ, ਡਾ. ਅਸ਼ੋਕ ਭਾਟੀਆ, ਪ੍ਰੋ. ਹਰਭਗਵਾਨ ਚਾਵਲਾ, ਡਾ. ਪਾਲ ਕੌਰ, ਸੰਤ ਕੁਮਾਰ, ਅਸ਼ੋਕ ਗਰਗ, ਪ੍ਰੋ. ਸੁਭਾਸ਼ ਸੈਣੀ, ਜੈ ਪਾਲ, ਓਮ ਸਿੰਘ ਅਸ਼ਫਾਕ, ਡਾ. ਅਮਰਜੀਤ ਸਿੰਘ ’ਅਰਪਨ’, ਰਾਮ ਮੋਹਨ ਰਾਏ, ਗੁਰਮੀਤ ਸਿੰਘ, ਡਾ. ਰਾਮੇਸ਼ਵਰ ਦਾਸ, ਪ੍ਰੋ. ਗੁਰਦੇਵ ਸਿੰਘ ਦੇਵ, ਅਸ਼ਵਨੀ ਬਖਸ਼ੀ, ਪਰਮਾਨੰਦ ਸ਼ਾਸਤਰੀ, ਡਾ. ਹਰਵਿੰਦਰ ਸਿੰਘ ਸਿਰਸਾ, ਭਗਵੰਤ ਸਿੰਘ ਸੇਠੀ, ਰਾਜਿੰਦਰ ਕੌਰ, ਅਰਵੇਲ ਸਿੰਘ ਵਿਰਕ, ਡਾ. ਕੁਲਵਿੰਦਰ ਸਿੰਘ ਪਦਮ, ਅਨੀਸ਼ ਕੁਮਾਰ, ਡਾ. ਸ਼ੇਰ ਚੰਦ, ਡਾ. ਗੁਰਪ੍ਰੀਤ ਸਿੰਘ ਸਿੰਧਰਾ, ਯਾਦਵਿੰਦਰ ਸਿੰਘ, ਡਾ. ਕੁਲਦੀਪ ਸਿੰਘ, ਮੁਖਤਿਆਰ ਸਿੰਘ ਚੱਠਾ, ਭੁਪਿੰਦਰ ਪੰਨੀਵਾਲੀਆ, ਅਜਾਇਬ ਜਲਾਲਆਣਾ, ਅਨੀਤਾ ਰਾਣੀ, ਡਾ. ਹਰਵਿੰਦਰ ਕੌਰ, ਬਲਜੀਤ ਕੌਰ, ਡਾ. ਮੀਨਾ ਨਵੀਨ, ਨਰੇਸ਼ ਕੁਮਾਰ, ਵਿਨੋਦ ਕੁਮਾਰ, ਰਿਛਪਾਲ ਸਿੰਘ ਸੰਧੂ, ਪ੍ਰਭੂ ਦਿਆਲ ਸਮੇਤ ਇਹਨਾਂ ਸੰਸਥਾਵਾਂ ਨਾਲ ਸੰਬੰਧਤ ਵੱਡੀ ਗਿਣਤੀ ’ਚ ਪ੍ਰਤੀਨਿਧ ਸ਼ਾਮਿਲ ਹੋਏ। ਡਾ. ਸੁਖਦੇਵ ਸਿੰਘ ਸਿਰਸਾ ਦੀ ਹਿਮਾਇਤ ਬਾਰੇ ਫੈਸਲਾ ਲੈਂਦੇ ਹੋਏ ਸੈਨੇਟ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ 20 ਸਤੰਬਰ ਨੂੰ ਹੋ ਰਹੀਆਂ ਚੋਣਾਂ ਦੌਰਾਨ ਬੈਲਟ ਪੇਪਰ ਵਿਚ 47ਵੇਂ ਨੰਬਰ ’ਤੇ ਦਰਜ਼ ਡਾ. ਸੁਖਦੇਵ ਸਿੰਘ ਨੂੰ ਪਹਿਲੀ ਤਰਜ਼ੀਹ ਦਿੰਦੇ ਹੋਏ ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਪੰਜਾਬ ਯੁਨੀਵਰਸਿਟੀ, ਚੰਡੀਗੜ੍ਹ ਦੀ ਹੋਂਦ ਨੂੰ ਬਚਾਉਣ ਅਤੇ ਸਿੱਖਿਆ ਤੇ ਯੂਨੀਵਰਸਿਟੀ ਨਾਲ ਸੰਬੰਧਤ ਹੱਕੀ ਜਨ-ਮੁੱਦਿਆਂ ਬਾਰੇ ਆਵਾਜ਼ ਬੁਲੰਦ ਕਰਨ ਲਈ ਡਾ. ਸੁਖਦੇਵ ਸਿੰਘ ਸਿਰਸਾ ਜਿਹੇ ਸੰਜੀਦਾ ਅਤੇ ਪ੍ਰਤਿਬੱਧ ਜਨ-ਬੁਧੀਜੀਵੀ ਦਾ ਸੈਨੇਟ ਵਿਚ ਪਹੰਚਣਾ ਲਾਜ਼ਮੀ ਹੈ।
Ad Position 22
No active advertisement
ਪਿਛਲੀ ਖ਼ਬਰ ਪਸ਼ੂਆਂ ਨੂੰ ਤੁੰਨ - ਤੁੰਨ ਕੇ ਲਿਜਾਣ ਦੇ ਮਾਮਲੇ ’ ਚ 5 ਮੁਲਜ਼ਮ ਕਾਬੂ ਅਗਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਬੰਦੀ ਸਿੰਘਾਂ ਤੇ ਹੋਰ ਧਰਮਾਂ ਦੇ ਬੰਦੀਆਂ ਦੀ ਰਿਹਾਈ ਲਈ ਧਰਨੇ ਦੇ 5 ਵੇਂ ਦਿ...
Ad Position 24