ਡੀ.ਏ.ਵੀ. ਸਕੂਲ ਨੇ ਸਮੂਹ ਗੀਤ ਅਤੇ ਸੰਸਕ੍ਰਿਤ ਗਾਇਨ ਮੁਕਾਬਲੇ ਜਿੱਤੇ
ਕਾਲਾਂਵਾਲੀ/ਸਿਰਸਾ, 25 ਅਗਸਤ (ਭੁਪਿੰਦਰ ਪੰਨੀਵਾਲੀਆ)- ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸੇਂਟ ਜ਼ੇਵੀਅਰ ਸਕੂਲ ਕਾਲਾਂਵਾਲੀ ਵਿਖੇ ਸ਼ਹਿਰੀ ਪੱਧਰ ਦੇ ਰਾਸ਼ਟਰੀ ਸਮੂਹ ਗੀਤ ਅਤੇ ਸੰਸਕ੍ਰਿਤ ਗਾਇਨ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਮਾਤਾ ਅਤੇ ਸਵਾਮੀ ਵਿਵੇਕਾਨੰਦ ਦੀਆਂ ਤਸਵੀਰਾਂ ਦੇ ਸਾਹਮਣੇ ਸ਼ਮ੍ਹਾਂ ਰੌਸ਼ਨ ਕਰਨ ਨਾਲ ਹੋਈ।
ਕਾਲਾਂਵਾਲੀ/ਸਿਰਸਾ, 25 ਅਗਸਤ (ਭੁਪਿੰਦਰ ਪੰਨੀਵਾਲੀਆ)- ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸੇਂਟ ਜ਼ੇਵੀਅਰ ਸਕੂਲ ਕਾਲਾਂਵਾਲੀ ਵਿਖੇ ਸ਼ਹਿਰੀ ਪੱਧਰ ਦੇ ਰਾਸ਼ਟਰੀ ਸਮੂਹ ਗੀਤ ਅਤੇ ਸੰਸਕ੍ਰਿਤ ਗਾਇਨ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਮਾਤਾ ਅਤੇ ਸਵਾਮੀ ਵਿਵੇਕਾਨੰਦ ਦੀਆਂ ਤਸਵੀਰਾਂ ਦੇ ਸਾਹਮਣੇ ਸ਼ਮ੍ਹਾਂ ਰੌਸ਼ਨ ਕਰਨ ਨਾਲ ਹੋਈ। ਮੁਕਾਬਲੇ ਵਿੱਚ ਤਿੰਨ ਸਕੂਲਾਂ ਦੀਆਂ ਛੇ ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ’ਤੇ ਮਾਰਕੀਟ ਕਮੇਟੀ ਕਾਲਾਂਵਾਲੀ ਦੇ ਚੇਅਰਮੈਨ ਸਤਪਾਲ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਚੇਅਰਮੈਨ ਸ਼ੈਲੇਂਦਰ ਸਿੰਘ ਐਡਵੋਕੇਟ ਅਤੇ ਸਕੂਲ ਦੇ ਐਮਡੀ ਚਰਨਜੀਤ ਕੌਰ ਵਿਸ਼ੇਸ਼ ਮਹਿਮਾਨ ਸਨ। ਪ੍ਰਮੋਦ ਮੋਹਨ ਗੋਤਮ ਜ਼ਿਲ੍ਹਾ ਕੋਆਰਡੀਨੇਟਰ ਸਿਰਸਾ ਨੇ ਪ੍ਰੋਗਰਾਮ ਚੇਅਰਮੈਨ ਵਜੋਂ ਸ਼ਿਰਕਤ ਕੀਤੀ ਅਤੇ ਰਘੁਵੀਰ ਚੰਦ ਸਿੰਗਲਾ ਸ਼ਾਖਾ ਪ੍ਰਧਾਨ ਸਿਰਸਾ ਨੇ ਮੁਕਾਬਲੇ ਦੇ ਸੁਪਰਵਾਈਜ਼ਰ ਵਜੋਂ ਸੇਵਾ ਨਿਭਾਈ। ਇਸ ਮੁਕਾਬਲੇ ਵਿੱਚ ਮਾਤਾ ਪੁੰਨਾ ਦੇਵੀ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਪਹਿਲੇ, ਸੇਂਟ ਜ਼ੇਵੀਅਰ ਸਕੂਲ ਦੂਜੇ ਅਤੇ ਬਿਸ਼ਨਾ ਮਲ ਜੈਨ ਸਰਸਵਤੀ ਵਿਦਿਆ ਮੰਦਰ ਦੀ ਟੀਮ ਤੀਜੇ ਸਥਾਨ ’ਤੇ ਰਹੀ। ਜੇਤੂ ਸਕੂਲ ਟੀਮ 4 ਅਕਤੂਬਰ 2026 ਨੂੰ ਹਿਸਾਰ ਵਿੱਚ ਹੋਣ ਵਾਲੇ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ ਲਵੇਗੀ। ਪ੍ਰੋਗਰਾਮ ਕੋਆਰਡੀਨੇਟਰ ਰਵੀ ਸਾਗਰ ਨੇ ਪ੍ਰੋਗਰਾਮ ਦਾ ਸਫਲਤਾਪੂਰਵਕ ਸੰਚਾਲਨ ਕੀਤਾ। ਅਧਿਆਪਕ ਮਨੋਹਰ ਖਣਗਵਾਲ ਅਤੇ ਡਾ. ਗੁਰਪ੍ਰੀਤ ਸਿੰਘ ਨੇ ਜੱਜਾਂ ਵਜੋਂ ਸੇਵਾ ਨਿਭਾਈ। ਮੁੱਖ ਮਹਿਮਾਨ ਅਤੇ ਜੱਜਾਂ ਨੇ ਜੇਤੂ ਸਕੂਲ ਟੀਮਾਂ ਦੇ ਕੋਚਾਂ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ, ਮੈਡਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਕਨਵੀਨਰ ਅਰੁਣ ਕੁਮਾਰ ਐਡਵੋਕੇਟ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਜ਼ਿਲ੍ਹਾ ਸਿਰਸਾ ਦੇ ਕੋਆਰਡੀਨੇਟਰ ਪ੍ਰਮੋਦ ਗੌਤਮ, ਸਟੇਟ ਸੁਪਰਵਾਈਜ਼ਰ ਰਘੁਵੀਰ ਸਿੰਗਲ, ਕੋਆਰਡੀਨੇਟਰ ਅਰੁਣ ਕੁਮਾਰ ਗਰਗ, ਰਵੀ ਸਾਗਰ, ਸੰਸਥਾਪਕ ਪ੍ਰਧਾਨ ਦਿਨੇਸ਼ ਗਰਗ ਜੈਨ, ਪ੍ਰਧਾਨ ਅਜੈ ਗਰਗ, ਸਕੱਤਰ ਸਤੀਸ਼ ਰਾਜਪਾਲ, ਰਾਕੇਸ਼ ਜੈਨ, ਲਲਿਤ ਮੋਹਨ, ਹੀਰਾ ਸਿੰਘ ਅਨੇਜਾ, ਚਰਨਜੀਤ ਚੰਨੀ, ਅਨੂਪ ਸਿੰਗਲਾ, ਗੋਕੁਲ ਚੰਦ, ਸਤੀਸ਼ ਗੋਇਲ, ਕੋਆਰਡੀਨੇਟਰ ਕਿਰਨ ਗਰਗ ਅਤੇ ਵੀਨਾ ਰਾਜਪਾਲ ਸਮਾਗਮ ਵਿੱਚ ਮੌਜੂਦ ਸਨ।