19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪੁਲਿਸ ਨੇ 1350 ਸ਼ਰਾਬ ਦੇ ਕੁਆਰਟਰ ਫੜੇ

ਨਵੀਂ ਦਿੱਲੀ, 18 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਮੰਗੋਲਪੁਰੀ ਦੀ ਪੁਲਿਸ ਨੇ ਦਿੱਲੀ ਆਬਕਾਰੀ ਐਕਟ ਅਧੀਨ ਇਕ ਨਾਜਾਇਜ਼ ਸ਼ਰਾਬ ਦੇ ਸਪਲਾਇਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ 1350 ਕੁਆਰਟਰ ਨਾਜਾਇਜ਼ ਸ਼ਰਾਬ ਦੇ ਬਰਾਮਦ ਕੀਤੇ ਹਨ।

Ad Position 21
No active advertisement
ਅਜੀਤ ਡੈਸਕ 19-08-2026
ਨਵੀਂ ਦਿੱਲੀ, 18 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਮੰਗੋਲਪੁਰੀ ਦੀ ਪੁਲਿਸ ਨੇ ਦਿੱਲੀ ਆਬਕਾਰੀ ਐਕਟ ਅਧੀਨ ਇਕ ਨਾਜਾਇਜ਼ ਸ਼ਰਾਬ ਦੇ ਸਪਲਾਇਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ 1350 ਕੁਆਰਟਰ ਨਾਜਾਇਜ਼ ਸ਼ਰਾਬ ਦੇ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜੋ ਸ਼ਰਾਬ ਸਪਲਾਇਰ ਕੋਲੋਂ ਫੜੀ ਗਈ ਹੈ ਉਹ ਕੇਵਲ ਹਰਿਆਣਾ ਵਿਚ ਵਿਕਰੀ ਲਈ ਹੈ। ਇਸ ਸਪਲਾਇਰ ਦਾ ਨਾਂਅ ਦੀਪਕ (27) ਹੈ ਅਤੇ ਇਹ ਦਿੱਲੀ ਦੇ ਰੋਹਿਣੀ ਇਲਾਕੇ ਦਾ ਨਿਵਾਸੀ ਹੈ। ਮੰਗੋਲਪੁਰੀ ਥਾਣੇ ਦੀ ਪੁਲਿਸ ਆਪਣੇ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਅਤੇ ਉਸ ਸਮੇਂ ਪੁਲਿਸ ਨੂੰ ਇਕ ਸ਼ੱਕੀ ਵਿਅਕਤੀ ਨਜ਼ਰ ਆਇਆ, ਜਿਸ ਕੋਲ ਇਕ ਗੱਤੇ ਦਾ ਡੱਬਾ ਸੀ। ਜਦੋਂ ਪੁਲਿਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਸ਼ਰਾਬ ਦੇ ਕੁਆਰਟਰ ਮਿਲੇ। ਪੁਲਿਸ ਨੇ ਇਸ ਸ਼ਰਾਬ ਨੂੰ ਜ਼ਬਤ ਕਰ ਲਿਆ ਹੈ। ਪੁਲਿਸ ਫੜੇ ਗਏ ਵਿਅਕਤੀ ਤੋਂ ਹੋਰ ਵੀ ਪੁੱਛ ਪੜਤਾਲ ਕਰਨ ਵਿਚ ਜੁਟੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਵਲੋਂ ਪਿੰਡ ਕਾਲਵਨ ਢਾਣੀ ਕਮਾਲਵਾਲਾ ਨੂੰ ਪਾਣੀ ਦਾ ਟੈਂਕਰ ਭੇਟ ਸੰਸਦ ਮੈਂਬਰ ਨੇ ਕਿਹਾ ਕ... ਅਗਲੀ ਖ਼ਬਰ ਪੁਲਿਸ ਨੇ ਫੜੀ 12.45 ਗ੍ਰਾਮ ਸਮੈਕ
Ad Position 24