19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪਨਿਹਾਰੀ ਵਿਖੇ ਪੀਰ ਬਾਬਾ ਸ਼ਾਹਬੂਸ਼ਾਹ ਦੇ ਮਜ਼ਾਰ ’ਤੇ ਕਰਵਾਇਆ ਸਾਲਾਨਾ ਧਾਰਮਿਕ ਮੇਲਾ

ਅੰਮ੍ਰਿਤਸਰ ਦੇ ਮਨਜੀਤ ਸਿੰਘ ਪਹਿਲਵਾਨ ਨੇ ਜਿੱਤੀ ਕੁਸ਼ਤੀ ਕਾਲਾਂਵਾਲੀ/ਸਿਰਸਾ, 18 ਅਗਸਤ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਪਨਿਹਾਰੀ ਵਿਖੇ ਪ੍ਰਸਿੱਧ ਪ੍ਰਾਚੀਨ ਪੀਰ ਬਾਬਾ ਸ਼ਾਹਬੂਸ਼ਾਹ ਦੇ ਮਜ਼ਾਰ ’ਤੇ ਦੋ ਦਿਨਾਂ ਸਾਲਾਨਾ ਧਾਰਮਿਕ ਮੇਲਾ ਸਰਵ ਸਮਾਜ ਧਰਮਸ਼ਾਲਾ ਕਮੇਟੀ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਹਰਿਆਣਾ ਅਤੇ ਪੰਜਾਬ ਦੇ ਧਾਰਮਿਕ ਪੰਜਾਬੀ ਕਲਾਕਾਰਾਂ ਨੇ ਪੀਰ ਬਾਬਾ ਦਾ ਗੁਣਗਾਨ ਕੀਤਾ।

Ad Position 21
No active advertisement
ਅਜੀਤ ਡੈਸਕ 19-08-2026
ਅੰਮ੍ਰਿਤਸਰ ਦੇ ਮਨਜੀਤ ਸਿੰਘ ਪਹਿਲਵਾਨ ਨੇ ਜਿੱਤੀ ਕੁਸ਼ਤੀ ਕਾਲਾਂਵਾਲੀ/ਸਿਰਸਾ, 18 ਅਗਸਤ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਪਨਿਹਾਰੀ ਵਿਖੇ ਪ੍ਰਸਿੱਧ ਪ੍ਰਾਚੀਨ ਪੀਰ ਬਾਬਾ ਸ਼ਾਹਬੂਸ਼ਾਹ ਦੇ ਮਜ਼ਾਰ ’ਤੇ ਦੋ ਦਿਨਾਂ ਸਾਲਾਨਾ ਧਾਰਮਿਕ ਮੇਲਾ ਸਰਵ ਸਮਾਜ ਧਰਮਸ਼ਾਲਾ ਕਮੇਟੀ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਹਰਿਆਣਾ ਅਤੇ ਪੰਜਾਬ ਦੇ ਧਾਰਮਿਕ ਪੰਜਾਬੀ ਕਲਾਕਾਰਾਂ ਨੇ ਪੀਰ ਬਾਬਾ ਦਾ ਗੁਣਗਾਨ ਕੀਤਾ। ਆਲੇ-ਦੁਆਲੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਦਰਗਾਹ ’ਤੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਇਸ ਮੌਕੇ ’ਤੇ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿੱਚ ਹਰਿਆਣਾ ਅਤੇ ਪੰਜਾਬ ਦੀਆਂ ਲਗਭਗ 14 ਟੀਮਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਦਾ ਫਾਈਨਲ ਮੈਚ ਪਿੰਡ ਜੰਡਾਲੀ ਅਤੇ ਥਿਰਾਜ ਦੀਆਂ ਟੀਮਾਂ ਵਿਚਕਾਰ ਹੋਇਆ। ਜਿਸ ਵਿੱਚ ਜੰਡਾਲੀ ਟੀਮ ਨੇ ਪਹਿਲਾ ਅਤੇ ਪਿੰਡ ਥਿਰਾਜ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਨਗਦ ਪੁਰਸਕਾਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਕੁਸ਼ਤੀ ਮੁਕਾਬਲੇ 8 ਪਹਿਲਵਾਨਾਂ ਨੇ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ। ਅੰਮ੍ਰਿਤਸਰ ਸਾਹਿਬ ਦੇ ਪ੍ਰਸਿੱਧ ਪਹਿਲਵਾਨ ਦੇ ਮਨਜੀਤ ਸਿੰਘ ਨੇ ਪਹਿਲਾ ਇਨਾਮ ਜਿੱਤਿਆ। ਮੇਲੇ ਵਿੱਚ ਲੱਗੀਆਂ ਦੁਕਾਨਾਂ ਅਤੇ ਝੂਲਿਆਂ ਨੇ ਬੱਚਿਆਂ ਅਤੇ ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ। ਕਮੇਟੀ ਮੈਂਬਰਾਂ ਨੇ ਮੇਲੇ ਦੀ ਸਫਲਤਾ ਲਈ ਸਾਰੇ ਵਲੰਟੀਅਰਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਟੋਹਾਣਾ ਸ਼ਹਿਰ ’ ਚ ਗੰਦਗੀ ਦੇ ਢੇਰ ਅਗਲੀ ਖ਼ਬਰ ਖੇਤੀਬਾੜੀ ਮੰਤਰੀ ਨੇ ਕੇਲਨੀਆ ਸਕੂਲ ’ ਚ ਲੈਬ ਲਈ ਦਿੱਤਾ 11 ਲੱਖ ਰੁਪਏ ਦਾ ਫੰਡ ਸਵੈ-ਸਹਾਇਤਾ ਸਮੂਹ ਵਲੋਂ ਕੇਲਨੀਆ ਪਿੰਡ ’...
Ad Position 24