12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪੁਲਿਸ ਵਲੋਂ ਫੜੇ ਗਏ ਝਪਟਮਾਰ ’ਤੇ ਚੋਰੀ ਕੀਤੇ ਮੋਬਾਈਲ ਤੇ ਨਾਲ ਹੀ ਦੋ ਗੱਡੀਆਂ। 2 ਝਪਟਮਾਰ ਗ੍ਰਿਫ਼ਤਾਰ

ਨਵੀਂ ਦਿੱਲੀ, 11 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਰਾਜਿੰਦਰ ਨਗਰ ਦਿੱਲੀ ਦੀ ਪੁਲਿਸ ਨੇ ਦੋ ਝਪਟਮਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਚਾਰ ਝਪਟੇ ਹੋਏ ਮੋਬਾਈਲ ਅਤੇ ਇਸ ਮਾਮਲੇ ਵਿਚ ਵਰਤੀਆਂ ਗਈਆਂ ਦੋ ਗੱਡੀਆਂ ਬਰਾਮਦ ਕੀਤੀਆਂ ਹਨ।

Ad Position 21
No active advertisement
ਅਜੀਤ ਡੈਸਕ 12-08-2026
ਨਵੀਂ ਦਿੱਲੀ, 11 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਰਾਜਿੰਦਰ ਨਗਰ ਦਿੱਲੀ ਦੀ ਪੁਲਿਸ ਨੇ ਦੋ ਝਪਟਮਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਚਾਰ ਝਪਟੇ ਹੋਏ ਮੋਬਾਈਲ ਅਤੇ ਇਸ ਮਾਮਲੇ ਵਿਚ ਵਰਤੀਆਂ ਗਈਆਂ ਦੋ ਗੱਡੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਝਪਟਮਾਰਾਂ ਦੇ ਨਾਂਅ ਪ੍ਰਥਮ ਕੁਮਾਰ ਗੋਹਰ (23) ਪਹਾੜਗੰਜ ਨਵੀਂ ਦਿੱਲੀ ਅਤੇ ਸੂਰਜ ਉਰਫ਼ ਰਾਹੁਲ (18) ਪਹਾੜਗੰਜ ਨਵੀਂ ਦਿੱਲੀ ਹਨ। ਇਸ ਮਾਮਲੇ ਪ੍ਰਤੀ ਪੁਲਿਸ ਕੋਲ ਸ਼ਿਕਾਇਤਾਂ ਆਈਆਂ ਸਨ। ਪੁਲਿਸ ਨੇ ਸੀ.ਸੀ.ਟੀ.ਵੀ. ਦਾ ਵਿਸ਼ਲੇਸ਼ਣ ਕਰਨ ਦੇ ਨਾਲ ਸੰਭਾਵਿਤ ਰੂਟਾਂ ਦੀ ਮੈਪਿੰਗ ਕੀਤੀ ਅਤੇ ਨਾਲ ਹੀ ਖੁਫੀਆ ਜਾਣਕਾਰੀ ਵੀ ਲਈ ਅਤੇ ਇਸ ਆਧਾਰ ’ਤੇ ਪੁਲਿਸ ਝਪਟਮਾਰਾਂ ਤੱਕ ਪੁੱਜੀ। ਪੁਲਿਸ ਨੇ ਜਦੋਂ ਇਨ੍ਹਾਂ ਤੋਂ ਪੁੱੱਛ ਪੜਤਾਲ ਕੀਤੀ ਤਾਂ ਇਨ੍ਹਾਂ ਨੇ ਆਪਣੀ ਸ਼ਮੂਲੀਅਤ ਦਾ ਖੁਲਾਸਾ ਕਰ ਦਿੱਤਾ। ਇਨ੍ਹਾਂ ਝਪਟੇ ਹੋਏ ਮੋਬਾਈਲਾਂ ਦੀਆਂ ਰਿਪੋਰਟਾਂ ਵੱਖ-ਵੱਖ ਥਾਣਿਆਂ ਵਿਚ ਦਰਜ ਸਨ। ਪੁਲਿਸ ਇਨ੍ਹਾਂ ਤੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਾਵਣ ਕਵੀ ਦਰਬਾਰ ਵਿਚ ਕਵੀ ਅਤੇ ਹੋਰ ਸ਼ਖ਼ਸੀਅਤਾਂ। ਹੈਰੀਟੇਜ ਐਂਡ ਕਲਚਰ ਫਾਊਂਡੇਸ਼ਨ ਨੇ ਕਰਵਾਇਆ ਸਾਵਣ ਕਵੀ ਦਰਬਾਰ ਅਗਲੀ ਖ਼ਬਰ ਚਾਈਨਾ ਡੋਰ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਹੋਇਆ ਜ਼ਖ਼ਮੀ
Ad Position 24