12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

‘ ਹਰ ਘਰ ਤਿਰੰਗਾ ਅਭਿਆਨ ’ ਤਹਿਤ ਕਰਵਾਏ ਗਏ ਤਿਰੰਗਾ ਮੁਕਾਬਲੇ ’ ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ

ਯਮੁਨਾਨਗਰ, 11 ਅਗਸਤ{ (ਗੁਰਦਿਆਲ ਸਿੰਘ ਨਿਮਰ)-ਡਿਪਟੀ ਕਮਿਸ਼ਨਰ ਪ੍ਰੀਤੀ ਨੇ ਕਿਹਾ ਕਿ ਸੈਲਫੀ ਵਿਦ ਤਿਰੰਗਾ ਡਿਜ਼ੀਟਲ ਮੁਹਿੰਮ ਰਾਹੀਂ ਨਾਗਰਿਕਾਂ ਨੂੰ ਹਰ ਘਰ ਤਿਰੰਗਾ ਪੋਰਟਲ ਨਾਲ ਜੋੜਿਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਇਸ ਜ਼ਿਲ੍ਹੇ ਦੇ ਹਰ ਵਿਅਕਤੀ ਨੂੰ ਅਪੀਲ ਕੀਤੀ ਹੈ ਕਿ ਉਹ ਪੋਰਟਲ ‘ਤੇ ਆਪਣੀ ਸੈਲਫੀ ਅੱਪਲੋਡ ਕਰਕੇ ਦੇਸ਼ ਭਗਤੀ ਦਾ ਸੰਦੇਸ਼ ਦੇਵੇ।

Ad Position 21
No active advertisement
ਅਜੀਤ ਡੈਸਕ 12-08-2026
ਯਮੁਨਾਨਗਰ, 11 ਅਗਸਤ{ (ਗੁਰਦਿਆਲ ਸਿੰਘ ਨਿਮਰ)-ਡਿਪਟੀ ਕਮਿਸ਼ਨਰ ਪ੍ਰੀਤੀ ਨੇ ਕਿਹਾ ਕਿ ਸੈਲਫੀ ਵਿਦ ਤਿਰੰਗਾ ਡਿਜ਼ੀਟਲ ਮੁਹਿੰਮ ਰਾਹੀਂ ਨਾਗਰਿਕਾਂ ਨੂੰ ਹਰ ਘਰ ਤਿਰੰਗਾ ਪੋਰਟਲ ਨਾਲ ਜੋੜਿਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਇਸ ਜ਼ਿਲ੍ਹੇ ਦੇ ਹਰ ਵਿਅਕਤੀ ਨੂੰ ਅਪੀਲ ਕੀਤੀ ਹੈ ਕਿ ਉਹ ਪੋਰਟਲ ‘ਤੇ ਆਪਣੀ ਸੈਲਫੀ ਅੱਪਲੋਡ ਕਰਕੇ ਦੇਸ਼ ਭਗਤੀ ਦਾ ਸੰਦੇਸ਼ ਦੇਵੇ। ਮਹੱਤਵਪੂਰਨ ਪਹਿਲੂ ਇਹ ਹੈ ਕਿ 9 ਅਗਸਤ ਤੋਂ 17 ਅਗਸਤ ਤੱਕ ‘ਹਰ ਘਰ ਤਿਰੰਗਾ ਅਭਿਆਨ’ ਨੂੰ ਪੂਰੇ ਹਰਿਆਣਾ ਦੇ ਹਰ ਪਿੰਡ, ਸ਼ਹਿਰ, ਵਾਰਡ ਅਤੇ ਘਰ ‘ਚ ਲਿਜਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਪ੍ਰੀਤੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰੇਮਲਤਾ ਦੇ ਮਾਰਗਦਰਸ਼ਨ ਹੇਠ ਰਾਦੌਰ ਬਲਾਕ ਦੇ ਪਿੰਡ ਅਲਾਹਾਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਤਿਰੰਗਾ ਮੁਕਾਬਲਾ ਕਰਵਾਇਆ ਗਿਆ, ਜਿਸ ‘ਚ ਸਕੂਲੀ ਬੱਚਿਆਂ ਅਤੇ ਸਕੂਲ ਸਟਾਫ਼ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਨੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਆਜ਼ਾਦੀ ਲਈ ਲੜਨ ਵਾਲੇ ਸ਼ਹੀਦਾਂ ਦੀ ਹਿੰਮਤ ਅਤੇ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਕੂਲ ਪ੍ਰਿੰ. ਮੁਕੇਸ਼ ਨੇ ਕਿਹਾ ਕਿ ਤਿਰੰਗਾ ਸਾਡੇ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀ ਅਤੇ ਸੂਰਬੀਰ ਸੈਨਿਕਾਂ ਦੀ ਬਹਾਦਰੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ‘ਹਰ ਘਰ ਤਿਰੰਗਾ ਅਭਿਆਨ’ ਨੇ ਹਰ ਨਾਗਰਿਕ ਦਾ ਰਾਸ਼ਟਰੀ ਝੰਡੇ ਨਾਲ ਰਿਸ਼ਤਾ ਹੋਰ ਗੂੜ੍ਹਾ ਬਣਾ ਦਿੱਤਾ ਹੈ। ਉਨ੍ਹਾਂ ਆਮ ਲੋਕਾਂ ਨੂੰ ਆਪਣੇ ਘਰਾਂ ‘ਤੇ ਤਿਰੰਗਾ ਲਹਿਰਾਉਣ ਅਤੇ ਰਾਸ਼ਟਰੀ ਝੰਡੇ ਪ੍ਰਤੀ ਸਤਿਕਾਰ ਅਤੇ ਮਾਣ ਦੀ ਭਾਵਨਾ ਬਣਾਈ ਰੱਖਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਹਰ ਘਰ ਤਿਰੰਗਾ ਅਭਿਆਨ ਸਿਰਫ਼ ਇਕ ਪ੍ਰੋਗਰਾਮ ਨਹੀਂ ਹੈ, ਸਗੋਂ ਦੇਸ਼ ਪ੍ਰਤੀ ਸਤਿਕਾਰ, ਏਕਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਇਕ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਝੰਡਾ ਸਾਡੇ ਮਾਣ, ਆਜ਼ਾਦੀ ਅਤੇ ਦੇਸ਼ ਦੀ ਏਕਤਾ ਦਾ ਪ੍ਰਤੀਕ ਹੈ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਵਸ ਦੇ ਜਸ਼ਨਾਂ ਨੂੰ ਲੈ ਕੇ ਫੁੱਲ - ਡਰੈਸ ਰਿਹਰਸਲ ਹੋਈ ਅਗਲੀ ਖ਼ਬਰ ਹੈਰੋਇਨ ਤਸਕਰੀ ਮਾਮਲੇ ’ ਚ ਮੁੱਖ ਸਪਲਾਇਰ ਕੀਤਾ ਗ੍ਰਿਫ਼ਤਾਰ 6.51 ਗ੍ਰਾਮ ਹੈਰੋਇਨ ਬਰਾਮਦ
Ad Position 24