ਟਰਾਂਸਪੋਰਟ ਨਗਰ ਦੀ ਪਾਰਕਿੰਗ ਵਾਲੀ ਥਾਂ ’ਤੇ ਡਿਸਪੋਜ਼ਲ ਬਣਾਉਣ ਦਾ ਟਰਾਂਸਪੋਰਟਰਾਂ ਵਲੋਂ ਵਿਰੋਧ
ਜਲੰਧਰ, 11 ਅਗਸਤ (ਸ਼ਿਵ)-ਉੱਤਰੀ ਹਲਕੇ ਨਾਲ ਸਬੰਧਿਤ ਕਈ ਟਰਾਂਸਪੋਰਟਰ ਅੱਜ ਨਗਰ ਨਿਗਮ ਦਫ਼ਤਰ ਪਹੁੰਚੇ ਅਤੇ ਮੇਅਰ ਵਨੀਤ ਧੀਰ ਨਾਲ ਮੁਲਾਕਾਤ ਕਰਕੇ ਟਰਾਂਸਪੋਰਟ ਨਗਰ ਵਿਚ ਬਣਾਏ ਜਾ ਰਹੇ ਡਿਸਪੋਜ਼ਲ ਦੇ ਕੰਮ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ। ਟਰਾਂਸਪੋਰਟਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਟਰਾਂਸਪੋਰਟ ਨਗਰ ਵਿਚ ਜਗਾ ਲਈ ਗਈ ਸੀ, ਉਸ ਸਮੇਂ ਇਹ ਥਾਂ ਪਾਰਕਿੰਗ ਲਈ ਨਿਰਧਾਰਿਤ ਸੀ।
ਜਲੰਧਰ, 11 ਅਗਸਤ (ਸ਼ਿਵ)-ਉੱਤਰੀ ਹਲਕੇ ਨਾਲ ਸਬੰਧਿਤ ਕਈ ਟਰਾਂਸਪੋਰਟਰ ਅੱਜ ਨਗਰ ਨਿਗਮ ਦਫ਼ਤਰ ਪਹੁੰਚੇ ਅਤੇ ਮੇਅਰ ਵਨੀਤ ਧੀਰ ਨਾਲ ਮੁਲਾਕਾਤ ਕਰਕੇ ਟਰਾਂਸਪੋਰਟ ਨਗਰ ਵਿਚ ਬਣਾਏ ਜਾ ਰਹੇ ਡਿਸਪੋਜ਼ਲ ਦੇ ਕੰਮ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ। ਟਰਾਂਸਪੋਰਟਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਟਰਾਂਸਪੋਰਟ ਨਗਰ ਵਿਚ ਜਗਾ ਲਈ ਗਈ ਸੀ, ਉਸ ਸਮੇਂ ਇਹ ਥਾਂ ਪਾਰਕਿੰਗ ਲਈ ਨਿਰਧਾਰਿਤ ਸੀ। ਹੁਣ ਨਗਰ ਨਿਗਮ ਵੱਲੋਂ ਪਾਰਕਿੰਗ ਵਾਲੀ ਇਸ ਥਾਂ ’ਤੇ ਡਿਸਪੋਜ਼ਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਕਾਰਨ ਟਰਾਂਸਪੋਰਟਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਟਰਾਂਸਪੋਰਟਰਾਂ ਨੇ ਮੇਅਰ ਵਨੀਤ ਧੀਰ ਨੂੰ ਮੰਗ ਪੱਤਰ ਦੇ ਕੇ ਡਿਸਪੋਜ਼ਲ ਦਾ ਕੰਮ ਤੁਰੰਤ ਰੋਕਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਵੱਲੋਂ ਇੱਥੇ ਡਿਸਪੋਜ਼ਲ ਬਣਾਉਣ ਦਾ ਕੰਮ ਜਾਰੀ ਰੱਖਿਆ ਗਿਆ ਤਾਂ ਉਹ ਇਸ ਦਾ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਗਰ ਨਿਗਮ ਵੱਲੋਂ ਉਨ੍ਹਾਂ ਦੀਆਂ ਮੰਗਾਂ ’ਤੇ ਸੁਣਵਾਈ ਨਾ ਕੀਤੀ ਗਈ ਤਾਂ ਉਹ ਧਰਨਾ-ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ’ਤੇ ਓ.ਪੀ. ਮੁਜਾਲ, ਮਨਜੀਤ ਸਿੰਘ, ਤਜਿੰਦਰ ਸਿੰਘ, ਵਿਸ਼ਨੂੰ ਜੋਸ਼ੀ, ਵਨੀਤ , ਪਰਮਜੀਤ ਬਲ ਅਤੇ ਰਮੇਸ਼ ਪ੍ਰਭਾਕਰ ਸਮੇਤ ਹੋਰ ਟਰਾਂਸਪੋਰਟਰ ਹਾਜ਼ਰ ਸਨ।