09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਪੇਂਡੂ ਗ਼ਰੀਬਾਂ ਲਈ ਰੁਜ਼ਗਾਰ ਗਾਰੰਟੀ ’ ਤੇ ਹਮਲਾ ਸਭ ਤੋਂ ਵੱਡੀ ਸਾਜਿਸ਼ - ਬਹਿਬਲਪੁਰੀਆ 10 ਨੂੰ ਜੇਲ੍ਹ ਭਰੋ ਅੰਦੋਲਨ ’ਚ ਉਤਸ਼ਾਹ ਨਾਲ ਹਿੱਸਾ ਲੈਣ ਦਾ ਦਿੱਤਾ ਸੱਦਾ

ਫ਼ਤਿਹਾਬਾਦ, 8 ਅਗਸਤ (ਹਰਬੰਸ ਸਿੰਘ ਮੰਡੇਰ)- ਆਲ ਇੰਡੀਆ ਫਾਰਮ ਐਂਡ ਰੂਰਲ ਲੇਬਰ ਯੂਨੀਅਨ ਹਰਿਆਣਾ ਦੇ ਸੂਬਾਈ ਉਪ ਪ੍ਰਧਾਨ ਰਾਮ ਕੁਮਾਰ ਬਹਿਬਲਪੁਰੀਆ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਮਗਨਰੇਗਾ ਕਾਨੂੰਨ ਪੇਂਡੂ ਮਜ਼ਦੂਰਾਂ ਲਈ ਰੁਜ਼ਗਾਰ ਦੀ ਗਰੰਟੀ ਦਿੰਦਾ ਹੈ ਪਰ ਪਿਛਲੇ 8 ਮਹੀਨਿਆਂ ਤੋਂ ਪੇਂਡੂ ਗਰੀਬ ਕੰਮ ਦੀ ਉਡੀਕ ਕਰ ਰਹੇ ਹਨ ਅਤੇ ਸਰਕਾਰ ਨੇ ਇਕ ਦਿਨ ਦਾ ਵੀ ਰੁਜ਼ਗਾਰ ਨਹੀਂ ਦਿੱਤਾ ਹੈ। ਉਨ੍ਹਾਂ ਇਲਾਕੇ ਦੇ ਪਿੰਡ ਬੀਗੜ, ਭੀਰਡਾਨਾ, ਕਤਾਖੇੜੀ, ਢਾਣੀ ਛੱਤਰੀਆਂ, ਢਾਕਾ ਢਾਣੀ ਅਤੇ ਢਾਣੀ ਈਸਰ ਵਿਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 10 ਅਗਸਤ ਦੇ ਜੇਲ੍ਹ ਭਰੋ ਅੰਦੋਲਨ ਦੇ ਸਬੰਧ ਵਿਚ ਯੂਨੀਅਨ ਦੀ ਟੀਮ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅੰਦੋਲਨ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ।

Ad Position 21
No active advertisement
ਖੇਤ ਅਤੇ ਪੇਂਡੂ ਮਜ਼ਦੂਰ ਯੂਨੀਅਨ ਹਰਿਆਣਾ ਦੇ ਸੂਬਾਈ ਉਪ ਪ੍ਰਧਾਨ ਰਾਮ ਕੁਮਾਰ ਬਹਿਬਲਪੁਰੀਆ ਇਕੱਠ ਨੂੰ ਸੰਬੋਧਨ ਕਰਦੇ ਹੋਏ। ਤਸਵੀਰ : ਹਰਬੰਸ ਸਿੰਘ ਮੰਡੇਰ 09-08-2026
ਫ਼ਤਿਹਾਬਾਦ, 8 ਅਗਸਤ (ਹਰਬੰਸ ਸਿੰਘ ਮੰਡੇਰ)- ਆਲ ਇੰਡੀਆ ਫਾਰਮ ਐਂਡ ਰੂਰਲ ਲੇਬਰ ਯੂਨੀਅਨ ਹਰਿਆਣਾ ਦੇ ਸੂਬਾਈ ਉਪ ਪ੍ਰਧਾਨ ਰਾਮ ਕੁਮਾਰ ਬਹਿਬਲਪੁਰੀਆ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਮਗਨਰੇਗਾ ਕਾਨੂੰਨ ਪੇਂਡੂ ਮਜ਼ਦੂਰਾਂ ਲਈ ਰੁਜ਼ਗਾਰ ਦੀ ਗਰੰਟੀ ਦਿੰਦਾ ਹੈ ਪਰ ਪਿਛਲੇ 8 ਮਹੀਨਿਆਂ ਤੋਂ ਪੇਂਡੂ ਗਰੀਬ ਕੰਮ ਦੀ ਉਡੀਕ ਕਰ ਰਹੇ ਹਨ ਅਤੇ ਸਰਕਾਰ ਨੇ ਇਕ ਦਿਨ ਦਾ ਵੀ ਰੁਜ਼ਗਾਰ ਨਹੀਂ ਦਿੱਤਾ ਹੈ। ਉਨ੍ਹਾਂ ਇਲਾਕੇ ਦੇ ਪਿੰਡ ਬੀਗੜ, ਭੀਰਡਾਨਾ, ਕਤਾਖੇੜੀ, ਢਾਣੀ ਛੱਤਰੀਆਂ, ਢਾਕਾ ਢਾਣੀ ਅਤੇ ਢਾਣੀ ਈਸਰ ਵਿਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 10 ਅਗਸਤ ਦੇ ਜੇਲ੍ਹ ਭਰੋ ਅੰਦੋਲਨ ਦੇ ਸਬੰਧ ਵਿਚ ਯੂਨੀਅਨ ਦੀ ਟੀਮ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅੰਦੋਲਨ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 10 ਅਗਸਤ ਨੂੰ ਜ਼ਿਲ੍ਹੇ ਭਰ ਦੇ ਕਿਸਾਨ, ਮਜ਼ਦੂਰ, ਕਰਮਚਾਰੀ, ਪ੍ਰੋਜੈਕਟ ਵਰਕਰ ਅਤੇ ਜਨਤਾ ਸਬਜ਼ੀ ਮੰਡੀ ‘ਚ ਇਕੱਠੇ ਹੋਣਗੇ, ਉੱਥੋਂ ਉਹ ਵਿਰੋਧ ਪ੍ਰਦਰਸ਼ਨ ਕਰਨਗੇ ਅਤੇ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਵੱਲ ਜਾਣਗੇ ਤਾਂ ਜੋ ਆਪਣੀਆਂ ਗ੍ਰਿਫ਼ਤਾਰੀਆਂ ਦਿੱਤੀਆਂ ਜਾਣ। ਬਹਿਬਲਪੁਰੀਆ ਨੇ ਕਿਹਾ ਕਿ ਮੌਜੂਦਾ ਸ਼ਾਸਨ ਦੌਰਾਨ ਖੇਤੀਬਾੜੀ, ਰੁਜ਼ਗਾਰ, ਖ਼ੁਰਾਕ ਸੁਰੱਖਿਆ, ਸਿੱਖਿਆ, ਸਿਹਤ ਅਤੇ ਲੋਕ ਭਲਾਈ ਯੋਜਨਾਵਾਂ ਲਗਾਤਾਰ ਖ਼ਤਮ ਹੋ ਰਹੀਆਂ ਹਨ ਜਦਕਿ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਭਾਰੀ ਮਹਿੰਗਾਈ ਹੈ ਜਦੋਂ ਕਿ ਦੂਜੇ ਪਾਸੇ ਡੀਪੂਆਂ ‘ਤੇ ਸਰ੍ਹੋਂ ਦੇ ਤੇਲ ਦੀ ਸਪਲਾਈ ਬੰਦ ਕਰ ਕੇ ਗ਼ਰੀਬਾਂ ‘ਤੇ ਆਰਥਿਕ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਰਿਵਾਰਕ ਆਈ.ਡੀ. ‘ਚ ਆਮਦਨ ਨੂੰ ਜ਼ਬਰਦਸਤੀ ਵਧਾ ਕੇ, ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਅਤੇ ਜਨਮ ਸਰਟੀਫਿਕੇਟ ਅਤੇ ਆਮਦਨ ਸੀਮਾ ਦੀਆਂ ਸ਼ਰਤਾਂ ਲਗਾ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬਿਜਲੀ ਵਿਭਾਗ ਦੇ ਨਿੱਜੀਕਰਨ ਸਮਾਰਟ ਮੀਟਰ ਯੋਜਨਾ ਗਰੀਬ ਬਸਤੀਆਂ ਨੂੰ ਢਾਹੁਣ ਦੇ ਨੋਟਿਸਾਂ ਅਤੇ ਪੀਣ ਵਾਲੇ ਪਾਣੀ ਦੇ ਸੰਕਟ ਕਾਰਨ ਜਨਤਾ ਪੀੜਤ ਹੈ। ਯੂਨੀਅਨ ਆਗੂ ਨੇ ਕਿਹਾ ਕਿ ਸਰਕਾਰ ਦੀਆਂ ਇਨ੍ਹਾਂ ਮਜ਼ਦੂਰ ਵਿਰੋਧੀ ਅਤੇ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਜਨਤਾ ‘ਚ ਵਿਆਪਕ ਰੋਸ ਹੈ। ਇਸ ਮੌਕੇ ਪਵਨ ਕੁਮਾਰ ਭੂਥਨ, ਪਤਰਾਮ ਧਨੀ ਈਸਰ, ਯੋਗਿੰਦਰ ਸਿੰਘ, ਕਰਮਬੀਰ ਢਾਣੀ ਛੱਤਰੀਆ, ਅਜੈਪਾਲ ਸਿੰਘ ਬੀਗੜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਨਰਸਿੰਗ ਕਾਲਜ ਵਿਖੇ ਤੀਜ ਤਿਉਹਾਰ ਮਨਾਇਆ ਅਗਲੀ ਖ਼ਬਰ ਸੀ. ਟੀ. ਯੂਨੀਵਰਸਿਟੀ ਦੇ ‘ਨਿਰਮਾਣ’ ਸਮਾਰੋਹ ਦੇ ਆਖ਼ਰੀ ਦਿਨ ਗੁਲਾਬ ਸਿੱਧੂ, ਆਦੀ ਤੇ ਗੁਰਮਾਨ ਨੇ ਬੰਨ੍ਹਿਆ ਰੰਗ
Ad Position 24