16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਡੀ. ਐਸ. ਪੀ. ਟੋਹਾਣਾ ਉਮੇਦ ਸਿੰਘ ਚਾਹਲ ਨੂੰ ਸੇਵਾਮੁਕਤੀ 'ਤੇ ਟਰੱਸਟ ਵਲੋਂ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 02-03-2026
ਟੋਹਾਣਾ/ਜਾਖ਼ਲ, 1 ਮਾਰਚ (ਮਨਜੀਤ ਸਿੰਘ) - ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਨੇ ਡੀ.ਐਸ.ਪੀ. (ਟੋਹਾਣਾ) ਉਮੇਦ ਸਿੰਘ ਚਾਹਲ ਨੂੰ ਉਨ੍ਹਾਂ ਦੀ ਸੇਵਾਮੁਕਤੀ 'ਤੇ ਸਨਮਾਨਿਤ ਕੀਤਾ | ਟਰੱਸਟ ਮੈਂਬਰਾਂ ਨੇ ਸਮਾਜ ਵਿੱਚੋਂ ਨਸ਼ਾਖੋਰੀ ਅਤੇ ਵੱਖ-ਵੱਖ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦੇ ਯਤਨਾ ਵਿਚ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ | ਇਸ ਮੌਕੇ ਡੀ.ਐਸ.ਪੀ. ਉਮੇਦ ਸਿੰਘ ਚਾਹਲ ਨੇ ਟਰੱਸਟ ਦੇ ਲੋਕ ਭਲਾਈ ਅਤੇ ਜਾਗਰੂਕਤਾ ਮੁਹਿੰਮਾਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿਚ ਅਜਿਹੇ ਯਤਨ ਜਾਰੀ ਰੱਖਣ ਦੀ ਅਪੀਲ ਕੀਤੀ | ਉਨ੍ਹਾਂ ਨੇ ਨਸ਼ਾ ਮੁਕਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਸਮਾਜਿਕ ਸੰਗਠਨਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ | ਸੂਬਾ ਪ੍ਰਧਾਨ ਅਜਾਇਬ ਸਿੰਘ ਫਤਿਹਪੁਰੀ, ਬਲਾਕ ਮੁਖੀ ਗੁਰਦੀਪ ਸਿੰਘ ਢਿੱਲੋਂ ਰੱਤਾਥੇਹ, ਜ਼ਿਲ੍ਹਾ ਉਪ ਮੁਖੀ ਮਹਾਂਵੀਰ ਧਾਰਸੂਲ, ਸੂਬਾ ਪੈੱ੍ਰਸ ਬੁਲਾਰੇ ਰਘੂਬੀਰ ਜਾਂਗੜਾ, ਮਨਜੀਤ ਸਿੰਘ ਟੋਹਾਣਾ, ਸ਼ਹਿਰ ਮੁਖੀ ਬਲਵਾਨ ਸੈਣੀ, ਜਾਖ਼ਲ ਮੁਖੀ ਵਿਨੋਦ ਕੁਮਾਰ, ਪ੍ਰਦੇਸ਼ ਸਲਾਹਕਾਰ ਜਗਮੋਹਨ ਅਰੋੜਾ, ਭਰਤ ਸਿੰਘ ਮੰਘੇੜਾ, ਜਗਤ ਰਾਮ ਨੜੈਲ, ਸੁਖਵਿੰਦਰ ਤਲਵਾੜੀ, ਉਕਲਾਣਾ ਮੁਖੀ ਜ਼ੋਰਾ ਸਿੰਘ ਸਮੈਣ, ਰਾਜੂ ਬਲਿਆਲਾ, ਰਮਨਦੀਪ ਸਿੰਘ ਢੇਰ ਅਤੇ ਜਗਸੀਰ ਅਮਾਨੀ ਸਮੇਤ ਹੋਰ ਪਤਵੰਤੇ ਸੱਜਣ ਪ੍ਰੋਗਰਾਮ ਵਿਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਟੀਚੇ ਨਿਰਧਾਰਤ ਕਰਕੇ ਹੀ ਆਪਣੀ ਪੜ੍ਹਾਈ ਅੱਗੇ ਵਧਾਉਣੀ ਚਾਹੀਦੀ ਹੈ -ਪੋ੍ਰ. ਵਿਜੇ ਕੁਮਾਰ ਅਗਲੀ ਖ਼ਬਰ ਕਾਲਾਂਵਾਲੀ 'ਚ ਤਿੰਨ-ਰੋਜ਼ਾ ਕਿ੍ਕਟ ਟੂਰਨਾਮੈਂਟ ਸ਼ੁਰੂ
Ad Position 24