24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਨਿਊਯਾਰਕ ਵਿਚ 10 ਹਜ਼ਾਰ ਨੌਕਰੀਆਂ ਖਤਰੇ ਵਿਚ ਪੈਣ ਦਾ ਖਦਸ਼ਾ

ਨਿਊਯਾਰਕ, 23 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਸਿਟੀ ਵਿਚ ਡਿਲੀਵਰੀ ਕਾਮਿਆਂ ਦੀ ਸੁਰੱਖਿਆ ਲਈ ਲਿਆਂਦੇ ਜਾ ਰਹੇ ਨਵੇਂ ਕਾਨੂੰਨ ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਮੇਅਰ ਜ਼ੋਹਰਾਨ ਮਮਦਾਨੀ ਦੀ ਹਮਾਇਤ ਵਾਲੇ ਇਸ ਕਾਨੂੰਨ ਖ਼ਿਲਾਫ਼ ਡਿਲੀਵਰੀ ਕਾਮਿਆਂ ਅਤੇ ਛੋਟੇ ਕਾਰੋਬਾਰੀਆਂ ਨੇ ਸਿਟੀ ਹਾਲ ਦੇ ਬਾਹਰ ਪ੍ਰਦਰਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 24-10-2026
ਨਿਊਯਾਰਕ, 23 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਸਿਟੀ ਵਿਚ ਡਿਲੀਵਰੀ ਕਾਮਿਆਂ ਦੀ ਸੁਰੱਖਿਆ ਲਈ ਲਿਆਂਦੇ ਜਾ ਰਹੇ ਨਵੇਂ ਕਾਨੂੰਨ ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਮੇਅਰ ਜ਼ੋਹਰਾਨ ਮਮਦਾਨੀ ਦੀ ਹਮਾਇਤ ਵਾਲੇ ਇਸ ਕਾਨੂੰਨ ਖ਼ਿਲਾਫ਼ ਡਿਲੀਵਰੀ ਕਾਮਿਆਂ ਅਤੇ ਛੋਟੇ ਕਾਰੋਬਾਰੀਆਂ ਨੇ ਸਿਟੀ ਹਾਲ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਕਾਮਿਆਂ ਦੀ ਭਲਾਈ ਲਈ ਲਿਆਂਦਾ ਜਾ ਰਿਹਾ ਇਹ ਕਾਨੂੰਨ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਖੋਹ ਸਕਦਾ ਹੈ।‘ਡਿਲੀਵਰੀ ਪ੍ਰੋਟੈਕਸ਼ਨ ਐਕਟ’ ਤਹਿਤ ਐਮਾਜ਼ਾਨ ਵਰਗੀਆਂ ਵੱਡੀਆਂ ਕੰਪਨੀਆਂ ਵਲੋਂ ਸਾਮਾਨ ਘਰਾਂ ਤੱਕ ਪਹੁੰਚਾਉਣ ਲਈ ਸੁਤੰਤਰ ਠੇਕੇਦਾਰਾਂ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਦੀ ਤਜਵੀਜ਼ ਹੈ। ਇਸ ਵੇਲੇ ਐਮਾਜ਼ਾਨ ਕਈ ਛੋਟੀਆਂ ਕੰਪਨੀਆਂ ਰਾਹੀਂ ਡਿਲੀਵਰੀ ਕਰਵਾਉਂਦੀ ਹੈ। ਵਿਰੋਧ ਕਰਨ ਵਾਲਿਆਂ ਨੂੰ ਖਦਸ਼ਾ ਹੈ ਕਿ ਨਵੇਂ ਕਾਨੂੰਨ ਨਾਲ ਇਹ ਕਾਰੋਬਾਰ ਬੰਦ ਹੋ ਸਕਦੇ ਹਨ।ਨਿਊਯਾਰਕ ਡਿਲੀਵਰਜ਼ ਕੋਲੀਸ਼ਨ ਦਾ ਦਾਅਵਾ ਹੈ ਕਿ ਕਾਨੂੰਨ ਪਾਸ ਹੋਣ ਨਾਲ 10 ਹਜ਼ਾਰ ਤੱਕ ਨੌਕਰੀਆਂ ਖਤਰੇ ਵਿਚ ਪੈ ਸਕਦੀਆਂ ਹਨ। ਪ੍ਰਭਾਵਿਤ ਹੋਣ ਵਾਲੇ ਕਾਮਿਆਂ ਵਿਚੋਂ ਕਰੀਬ 80 ਫੀਸਦੀ ਘੱਟ ਗਿਣਤੀ ਭਾਈਚਾਰਿਆਂ ਨਾਲ ਸੰਬੰਧਿਤ ਹਨ, ਜਦਕਿ ਡਿਲੀਵਰੀ ਕਾਰੋਬਾਰਾਂ ਦੇ 25 ਫ਼ੀਸਦੀ ਮਾਲਕ ਕਾਲੇ ਅਮਰੀਕੀ ਹਨ। ਦੂਜੇ ਪਾਸੇ, ਮੇਅਰ ਮਮਦਾਨੀ ਅਤੇ ਸਿਟੀ ਕੌਂਸਲ ਮੈਂਬਰ ਟਿਫਨੀ ਕਾਬਾਨ ਦਾ ਕਹਿਣਾ ਹੈ ਕਿ ਵੱਡੀਆਂ ਕੰਪਨੀਆਂ ਠੇਕੇਦਾਰਾਂ ਰਾਹੀਂ ਕੰਮ ਕਰਵਾ ਕੇ ਕਾਮਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਹੱਕਾਂ ਦੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੀਆਂ। ਮਮਦਾਨੀ ਨੇ ਸਵਾਲ ਉਠਾਇਆ ਕਿ ਜਦੋਂ ਡਰਾਈਵਰ ਐਮਾਜ਼ਾਨ ਦੀ ਵਰਦੀ ਪਹਿਨਦੇ ਹਨ, ਉਸ ਦੀਆਂ ਗੱਡੀਆਂ ਚਲਾਉਂਦੇ ਹਨ ਅਤੇ ਕੰਪਨੀ ਦੇ ਤੈਅ ਕੀਤੇ ਰਸਤਿਆਂ ’ਤੇ ਸਾਮਾਨ ਪਹੁੰਚਾਉਂਦੇ ਹਨ ਤਾਂ ਐਮਾਜ਼ਾਨ ਉਨ੍ਹਾਂ ਨੂੰ ਆਪਣੇ ਮੁਲਾਜ਼ਮ ਮੰਨਣ ਤੋਂ ਇਨਕਾਰ ਕਿਵੇਂ ਕਰ ਸਕਦੀ ਹੈ।ਐਮਾਜ਼ਾਨ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਕਾਨੂੰਨ ਮੌਜੂਦਾ ਰੂਪ ਵਿਚ ਪਾਸ ਹੋਣ ’ਤੇ ਕੰਪਨੀ ਨਿਊਯਾਰਕ ਸਿਟੀ ਤੋਂ ਆਪਣਾ ਡਿਲੀਵਰੀ ਕਾਰੋਬਾਰ ਬਾਹਰ ਲਿਜਾਣ ਬਾਰੇ ਵਿਚਾਰ ਕਰ ਸਕਦੀ ਹੈ। ਕੰਪਨੀ ਮੁਤਾਬਕ ਇਸ ਨਾਲ ਪੰਜ ਹਜ਼ਾਰ ਤੋਂ ਵੱਧ ਨੌਕਰੀਆਂ ਖਤਰੇ ਵਿਚ ਪੈ ਸਕਦੀਆਂ ਹਨ ਅਤੇ ਗਾਹਕਾਂ ਨੂੰ ਸਾਮਾਨ ਮਿਲਣ ਵਿੱਚ ਵੱਧ ਸਮਾਂ ਲੱਗਣ ਦੇ ਨਾਲ ਖਰਚਾ ਵੀ ਵਧ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਬੀ . ਬੀ . ਸੀ . ਮਾਮਲੇ ਵਿਚ ਟਰੰਪ ਨੂੰ 11 ਦਸੰਬਰ ਤੱਕ ਬਿਆਨ ਦਰਜ ਕਰਵਾਉਣ ਦੇ ਹੁਕਮ ਅਗਲੀ ਖ਼ਬਰ ਭਾਰਤ ਤੋਂ ਅਮਰੀਕਾ ਪਰਤ ਰਹੇ ਭਾਰਤੀ ਇੰਜੀਨੀਅਰ ਨੂੰ ਜਹਾਜ਼ ਵਿਚ ਚੜ੍ਹਨ ਤੋਂ ਰੋਕਿਆ
Ad Position 24