16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਅੰਤਰਰਾਸ਼ਟਰੀ ਸਮਾਗਮਾਂ ਦੀ ਮੇਜ਼ਬਾਨੀ ਲਈ ਖੇਡ ਮੰਤਰਾਲੇ ਦੀ ਸਹਾਇਤਾ ਰਾਸ਼ੀ ਵਿਚ ਭਾਰੀ ਵਾਧਾ

ਨਵੀਂ ਦਿੱਲੀ, 16 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 17-10-2026
ਨਵੀਂ ਦਿੱਲੀ, 16 ਅਕਤੂਬਰ (ਪੀ. ਟੀ. ਆਈ.)-ਖੇਡ ਮੰਤਰਾਲੇ ਵਲੋਂ ਸ਼ੁੱਕਰਵਾਰ ਨੂੰ ਕੌਮੀ ਖੇਡ ਫੈਡਰੇਸ਼ਨਾਂ ਲਈ ਸੋਧੀ ਸਹਾਇਤਾ ਯੋਜਨਾ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਇਸ ਤਹਿਤ ਹੁਣ ਕੌਮੀ ਖੇਡ ਫੈਡਰੇਸ਼ਨਾਂ ਨੂੰ ਅੰਤਰਰਾਸ਼ਟਰੀ ਸਮਾਗਮ ਕਰਵਾਉਣ ਲਈ 50 ਕਰੋੜ ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ।ਰਾਸ਼ਟਰੀ ਚੈਂਪੀਅਨਸ਼ਿਪਾਂ ਲਈ ਨਿਰਧਾਰਤ ਫੰਡਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਉੱਚ ਪਹਿਲ ਵਾਲੀਆਂ ਖੇਡਾਂ ਲਈ ਇਹ ਰਾਸ਼ੀ 90 ਲੱਖ ਰੁਪਏ (ਸੀਨੀਅਰ, ਜੂਨੀਅਰ ਅਤੇ ਸਬ-ਜੂਨੀਅਰ ਵਰਗਾਂ ਲਈ 30-30 ਲੱਖ ਰੁਪਏ), ਜਦੋਂਕਿ ਹੋਰ ਪਹਿਲ ਵਾਲੀਆਂ ਤੇ ਆਮ ਖੇਡਾਂ ਲਈ 75 ਲੱਖ ਰੁਪਏ (ਸੀਨੀਅਰ, ਜੂਨੀਅਰ ਅਤੇ ਸਬ-ਜੂਨੀਅਰ ਵਰਗਾਂ ਲਈ 25-25 ਲੱਖ ਰੁਪਏ) ਹੀ ਰਹੇਗੀ।ਮੌਜੂਦਾ ਦਿਸ਼ਾ-ਨਿਰਦੇਸ਼ਾਂ ਤਹਿਤ ਅੰਤਰਰਾਸ਼ਟਰੀ ਖੇਡ ਸਮਾਗਮਾਂ ਲਈ ਕੌਮੀ ਖੇਡ ਫੈਡਰੇਸ਼ਨਾਂ ਨੂੰ 2 ਕਰੋੜ ਰੁਪਏ ਤੱਕ ਦੀ ਸਹਾਇਤਾ ਦਿੱਤੀ ਜਾਂਦੀ ਸੀ।ਉਕ ਤ ਸਹਾਇਤਾ ਰਾਹੀਂ ਰਾਸ਼ਟਰੀ ਕੋਚਿੰਗ ਕੈਂਪਾਂ ਦੇ ਆਯੋਜਨ, ਅਕੈਡਮੀਆਂ ਵਿਚ ਸਿਖਲਾਈ, ਖਿਡਾਰੀਆਂ ਦੀ ਸਹਾਇਤਾ, ਵਿਦੇਸ਼ੀ ਕੋਚਾਂ, ‘ਹਾਈ ਪਰਫਾਰਮੈਂਸ ਡਾਇਰੈਕਟਰਾਂ’ (ਉੱਚ ਪ੍ਰਦਰਸ਼ਨ ਨਿਰਦੇਸ਼ਕਾਂ) ਅਤੇ ਸਹਾਇਕ ਅਮਲੇ-ਜਿਵੇਂ ਕਿ ਫਿਜ਼ੀਓਥੈਰੇਪਿਸਟ, ਖੇਡ ਵਿਗਿਆਨੀ ਅਤੇ ਡਾਕਟਰ-ਦੀਆਂ ਸੇਵਾਵਾਂ ਲੈਣ ਲਈ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।ਇਸ ਯੋਜਨਾ ਵਿਚ ਅੰਤਰਰਾਸ਼ਟਰੀ ਸਿਖਲਾਈ ਅਤੇ ਮੁਕਾਬਲਿਆਂ ਰਾਹੀਂ ਵਿਦੇਸ਼ੀ ਤਜਰਬਾ ਹਾਸਲ ਕਰਨਾ, ਸੀਨੀਅਰ, ਜੂਨੀਅਰ ਅਤੇ ਸਬ-ਜੂਨੀਅਰ ਰਾਸ਼ਟਰੀ ਚੈਂਪੀਅਨਸ਼ਿਪਾਂ ਦਾ ਆਯੋਜਨ, ਜ਼ਮੀਨੀ ਪੱਧਰ ਉਤੇ ਅਤੇ ਜੂਨੀਅਰ ਖਿਡਾਰੀਆਂ ਦਾ ਵਿਕਾਸ, ਅਤੇ ਕੌਮੀ ਖੇਡ ਫੈਡਰੇਸ਼ਨਾਂ ਨੂੰ ਪ੍ਰਸ਼ਾਸਕੀ ਤੇ ਪ੍ਰਬੰਧਕੀ ਸਹਾਇਤਾ ਪ੍ਰਦਾਨ ਕਰਨਾ ਵੀ ਸ਼ਾਮਿਲ ਹੈ।ਮੰਤਰਾਲੇ ਨੇ ਕਿਹਾ ਕਿ ਇਹ ਨਵੇਂ ਦਿਸ਼ਾ-ਨਿਰਦੇਸ਼ ਭਾਰਤ ਦੇ ਲੰਬੇ ਸਮੇਂ ਦੇ ਖੇਡ ਦ੍ਰਿਸ਼ਟੀਕੋਣ ਅਤੇ 2036 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਅਤੇ ਅਹਿਮਦਾਬਾਦ ਵਿਚ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਦੇ ਅਨੁਕੂਲ ਹਨ।
Ad Position 22
No active advertisement
ਪਿਛਲੀ ਖ਼ਬਰ ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਅੰਤਿਮ ਤੇ ਫੈਸਲਾਕੁਨ ਟੀ-20 ਮੈਚ ਅੱਜ ਜ਼ਖ਼ਮੀ ਅਰਸ਼ਦੀਪ ਦੀ ਥਾਂ ਭੁਵਨੇਸ਼ਵਰ ਨੂੰ ਭਾਰਤੀ... ਅਗਲੀ ਖ਼ਬਰ ਜਗਤਾਰ ਸਿੰਘ ਜੌਹਲ ਨੂੰ ਬਰਤਾਨੀਆ ਵਾਪਸ ਲਿਆਉਣ ਲਈ ਸੰਸਦ ਵਿਚ ਉੱਠੀ ਜ਼ੋਰਦਾਰ ਆਵਾਜ਼ 8 ਸੰਸਦ ਮੈਂਬਰਾਂ ਨੇ ਬਹਿਸ ਵਿਚ ਲਿ...
Ad Position 24